Mon, Jun 15, 2026
Whatsapp

ਮੰਤਰੀਆਂ-ਵਿਧਾਇਕਾਂ ਦੀ ਆਮਦਨ 'ਤੇ ਲੱਗਣ ਵਾਲਾ ਟੈਕਸ ਸਰਕਾਰੀ ਖ਼ਜ਼ਾਨੇ 'ਚੋਂ ਭਰਨਾ ਬੰਦ ਹੋਵੇ : ਵਲਟੋਹਾ

Reported by:  PTC News Desk  Edited by:  Ravinder Singh -- March 26th 2022 01:36 PM
ਮੰਤਰੀਆਂ-ਵਿਧਾਇਕਾਂ ਦੀ ਆਮਦਨ 'ਤੇ ਲੱਗਣ ਵਾਲਾ ਟੈਕਸ ਸਰਕਾਰੀ ਖ਼ਜ਼ਾਨੇ 'ਚੋਂ ਭਰਨਾ ਬੰਦ ਹੋਵੇ : ਵਲਟੋਹਾ

ਮੰਤਰੀਆਂ-ਵਿਧਾਇਕਾਂ ਦੀ ਆਮਦਨ 'ਤੇ ਲੱਗਣ ਵਾਲਾ ਟੈਕਸ ਸਰਕਾਰੀ ਖ਼ਜ਼ਾਨੇ 'ਚੋਂ ਭਰਨਾ ਬੰਦ ਹੋਵੇ : ਵਲਟੋਹਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਮਦਨੀ 'ਤੇ ਲੱਗਣ ਵਾਲੇ ਟੈਕਸ 'ਤੇ ਵੱਡੀ ਗੱਲ ਕਹੀ। ਮੰਤਰੀਆਂ-ਵਿਧਾਇਕਾਂ ਦੀ ਆਮਦਨ 'ਤੇ ਲੱਗਣ ਵਾਲਾ ਟੈਕਸ ਸਰਕਾਰੀ ਖ਼ਜ਼ਾਨੇ 'ਚੋਂ ਭਰਨਾ ਬੰਦ ਹੋਵੇ : ਵਿਰਸਾ ਸਿੰਘ ਵਲਟੋਹਾਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਮੰਤਰੀਆਂ ਤੇ ਵਿਧਾਇਕਾਂ ਦੀ ਸਰਕਾਰੀ ਆਮਦਨ ਉਤੇ ਲੱਗਣ ਵਾਲਾ ਟੈਕਸ ਸਰਕਾਰੀ ਖ਼ਜ਼ਾਨੇ 'ਚੋਂ ਭਰਨਾ ਵੀ ਬੰਦ ਕੀਤਾ ਜਾਵੇ। ਇਹ ਟਿੱਪਣੀ ਉਨ੍ਹਾਂ ਵੱਲੋਂ ਭਗਵੰਤ ਸਿੰਘ ਮਾਨ ਦੇ ਪਹਿਲਾਂ ਜਤਾਏ ਇਤਰਾਜ਼ ਨੂੰ ਲੈ ਕੇ ਕੀਤੀ ਗਈ ਹੈ। ਮੰਤਰੀਆਂ-ਵਿਧਾਇਕਾਂ ਦੀ ਆਮਦਨ 'ਤੇ ਲੱਗਣ ਵਾਲਾ ਟੈਕਸ ਸਰਕਾਰੀ ਖ਼ਜ਼ਾਨੇ 'ਚੋਂ ਭਰਨਾ ਬੰਦ ਹੋਵੇ : ਵਿਰਸਾ ਸਿੰਘ ਵਲਟੋਹਾਵਲਟੋਹਾ ਵੱਲੋਂ ਇਸ ਬਾਰੇ ਆਪਣੇ ਫੇਸਬੁੱਕ ਉਤੇ ਲਿਖਿਆ ਹੈ, "ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਚੇਤੇ ਕਰਵਾਇਆ ਜਾਂਦਾ ਹੈ ਕਿ ਤੁਸਾਂ ਤੇ ਤੁਹਾਡੀ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ 'ਚ ਹੁੰਦਿਆਂ ਪੰਜਾਬ ਦੇ ਮੌਜੂਦਾ ਵਿਧਾਇਕਾਂ ਤੇ ਮੁੱਖ ਮੰਤਰੀ ਸਣੇ ਸਮੂਹ ਮੰਤਰੀਆਂ ਦਾ ਆਮਦਨ ਟੈਕਸ ਪੰਜਾਬ ਸਰਕਾਰ ਵੱਲੋਂ ਸਰਕਾਰੀ ਖਜ਼ਾਨੇ 'ਚੋਂ ਭਰੇ ਜਾਣ ਉਤੇ ਇਤਰਾਜ਼ ਉਠਾਏ ਗਏ ਸਨ ਤੇ ਬਣਦਾ ਹੋਇਆ ਇਨਕਮ ਟੈਕਸ ਵਿਧਾਇਕ, ਮੁੱਖ ਮੰਤਰੀ ਤੇ ਸਮੂਹ ਮੰਤਰੀ ਸਾਹਿਬਾਨ ਖੁਦ ਆਪਣੇ ਕੋਲੋਂ ਅਦਾ ਕਰਨ ਦੀ ਵਾਰ-ਵਾਰ ਗੱਲ ਕੀਤੀ ਸੀ ਤੇ ਜ਼ੋਰਦਾਰ ਢੰਗ ਨਾਲ ਕਈ ਵਾਰ ਮੰਗ ਕੀਤੀ ਸੀ।" ਮੰਤਰੀਆਂ-ਵਿਧਾਇਕਾਂ ਦੀ ਆਮਦਨ 'ਤੇ ਲੱਗਣ ਵਾਲਾ ਟੈਕਸ ਸਰਕਾਰੀ ਖ਼ਜ਼ਾਨੇ 'ਚੋਂ ਭਰਨਾ ਬੰਦ ਹੋਵੇ : ਵਿਰਸਾ ਸਿੰਘ ਵਲਟੋਹਾਉਨ੍ਹਾਂ ਅੱਗੇ ਕਿਹਾ ਕਿ ''ਸੋ ਲੱਗਦੇ ਹੱਥ ਪੰਜਾਬ ਦੀ ਬਿਹਤਰੀ ਲਈ ਮੁੱਖ ਮੰਤਰੀ, ਸਮੂਹ ਮੰਤਰੀਆਂ ਤੇ ਵਿਧਾਇਕਾਂ ਦਾ ਆਮਦਨ ਟੈਕਸ ਸਰਕਾਰੀ ਖਜ਼ਾਨੇ ਵਿਚੋਂ ਭਰਨ ਉਤੇ ਰੋਕ ਦੇ ਹੁਕਮ ਵੀ ਤੁਰੰਤ ਜਾਰੀ ਕਰ ਦਿਓ ਤਾਂ ਕਿ ਪੰਜਾਬ ਦੀ ਜਨਤਾ ਦਾ ਪੈਸਾ ਪੰਜਾਬ ਦੀ ਬਿਹਤਰੀ ਲਈ ਵਰਤਿਆ ਜਾ ਸਕੇ। ਇਨਕਲਾਬ-ਜਿੰਦਾਬਾਦ।" ਇਹ ਵੀ ਪੜ੍ਹੋ : ਪ੍ਰੇਮ ਸਿੰਘ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ, ਕੁਸ਼ਟ ਰੋਗੀਆਂ ਦੀ ਸੇਵਾ ਲਈ ਘਰ ਤੱਕ ਦਿੱਤਾ ਵੇਚ


Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK