ਪੱਛਮੀ ਬੰਗਾਲ ਦੀਆਂ ਚੋਣਾਂ 'ਚ ਭੜਕਾਊ ਭਾਸ਼ਣ ਦੇਣ 'ਤੇ ਕੋਲਕਾਤਾ ਪੁਲਿਸ ਸਵਾਲਾਂ 'ਚ ਘਿਰਿਆ ਅਦਾਕਾਰ

By Jagroop Kaur - June 16, 2021 3:06 pm

ਕੋਲਕਾਤਾ: ਮਈ ਮਹੀਨੇ 'ਚ ਕੋਲਕਾਤਾ ਵਿਖੇ ਭਾਜਪਾ ਪਾਰਟੀ ਜੁਆਇਨ ਕਰਨ ਕਰਨ ਵਾਲੇ ਫਿਲਮ ਅਭਿਨੇਤਾ ਤੋਂ ਨੇਤਾ ਬਣੇ ਮਿਥੁਨ ਚੱਕਰਵਰਤੀ ਨੇ ਪੱਛਮੀ ਬੰਗਾਲ 'ਚ ਆਪਣੇ ਭਾਸ਼ਣਾਂ ਵਿਚ ਕਾਫੀ ਤਿੱਖੇ ਸ਼ਬਦਾਂ ਦਾ ਇਸਤਮਾਲ ਕੀਤਾ ਜਿਸ ਦਾ ਖਮਿਆਜਾ ਉਹਨਾਂ ਨੂੰ ਹੁਣ ਭਰਨਾ ਪੈ ਸਕਦਾ ਹੈ , ਦਰਅਸਲ ਅਦਾਕਾਰ 'ਤੇ ਚੋਣਾਂ ਤੋਂ ਬਾਅਦ ਹਿੰਸਾ ਭੜਕਾਉਣ ਦੇ ਦੋਸ਼ 'ਚ ਅਭਿਨੇਤਾ ਅਤੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਨਾਲ ਡਿਜੀਟਲ ਮਾਧਿਅਮ ਨਾਲ ਬੁੱਧਵਾਰ ਨੂੰ ਪੁੱਛ-ਗਿੱਛ ਕੀਤੀ। ਉੱਤਰੀ ਕੋਲਕਾਤਾ ਦੇ ਮਾਣੀਕਤਲਾ ਪੁਲਿਸ ਥਾਣੇ ਦੇ ਅਧਿਕਾਰੀਆਂ ਨੇ ਅਭਿਨੇਤਾ ਤੋਂ ਪੁੱਛ-ਗਿੱਛ ਸ਼ੁਰੂ ਕੀਤੀ।Mithun Chakraborty Questioned By Kolkata Police Over Election Speech

Raed More : ਬਲੈਕ ਫੰਗਸ ਨੇ ਲਈ ਇਕ ਹੋਰ ਜਾਨ, ਨਵੇਂ ਮਾਮਲੇ ਆਏ ਸਾਹਮਣੇ

ਦੱਸਣਯੋਗ ਹੈ ਕਿ ਮਿਥੁਨ ਚੱਕਰਵਰਤੀ ਇਸ ਸਮੇਂ ਪੁਣੇ 'ਚ ਹਨ। ਉਹਨਾਂ ਖਿਲਾਫ ਦਰਜ ਮਾਮਲੇ 'ਚ ਦੋਸ਼ ਲਗਾਇਆ ਹੈ ਕਿ ਅਭਿਨੇਤਾ ਨੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਇੱਥੇ ਇਕ ਰੈਲੀ 'ਚ 'ਮਾਰਬੋ ਏਖਨੇ ਲਾਸ਼ ਪੋਰਬੇ ਸ਼ੋਸ਼ਾਨੇ' (ਤੈਨੂੰ ਮਾਰਾਂਗਾ ਤਾਂ ਲਾਸ਼ ਸ਼ਮਸ਼ਾਨ 'ਚ ਡਿੱਗੇਗੀ) ਅਤੇ 'ਇਕ ਚੋਬੋਲੇ ਚਾਬੀ (ਸੱਪ ਦੇ ਇਕ ਦੰਸ਼ ਨਾਲ ਤੁਸੀਂ ਤਸਵੀਰ 'ਚ ਕੈਦ ਹੋ ਜਾਵੋਗੇ) ਵਰਗੇ ਬੋਲ ਕਹੇ ਸਨ।

Read More : ਗੁ: ਸਾਹਿਬ ਪਾਤਸ਼ਾਹੀ ਦਸਵੀਂ ਗੰਗਸਰ ਜੈਤੋ ਦੇ ਮਾਮਲੇ ‘ਚ ਸ਼੍ਰੋਮਣੀ ਕਮੇਟੀ...

ਵਿਧਾਨ ਸਭਾ ਚੋਣਾਂ ਦੇ ਨਤੀਜੇ 2 ਮਈ ਨੂੰ ਐਲਾਨ ਹੋਣ ਤੋਂ ਬਾਅਦ ਸੂਬੇ ਦੇ ਕਈ ਹਿੱਸਿਆਂ ਤੋਂ ਝੜਪਾਂ ਦੀਆਂ ਖ਼ਬਰਾਂ ਮਿਲੀਆਂ ਸਨ। ਚੋਣਾਂ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਤੀਜੀ ਵਾਰ ਸੱਤਾ 'ਚ ਆਈ। ਅਦਾਲਤ ਨੇ ਪਟੀਸ਼ਨਕਰਤਾ ਅਤੇ ਇਸਤਗਾਸਾ ਪੱਖ ਦੀ ਅਪੀਲ 'ਤੇ ਸ਼ੁੱਕਰਵਾਰ ਨੂੰ ਮਾਮਲੇ ਦੀ ਅਗਵਾਈ ਸੁਣਵਾਈ 18 ਜੂਨ ਤੱਕ ਮੁਲਤਵੀ ਕਰ ਦਿੱਤੀ ਸੀ।

ਚੱਕਰਵਰਤੀ ਨੇ ਕੋਲਕਾਤਾ ਪੁਲਸ ਵਲੋਂ ਦਰਜ ਸ਼ਿਕਾਇਤ ਨੂੰ ਖਾਰਜ ਕਰਨ ਲਈ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਹਾਲਾਂਕਿ ਇਸ ਦੌਰਾਨ ਹੁਣ ਮਿਥੁਨ ਚੱਕਰਵਰਤੀ ਨੇ ਪਟੀਸ਼ਨ 'ਚ ਕਿਹਾ ਕਿ ਉਨ੍ਹਾਂ ਨੇ ਸਿਰਫ਼ ਆਪਣੀਆਂ ਫਿਲਮਾਂ ਦੇ ਡਾਇਲੌਗ ਬੋਲੇ ਸਨ

adv-img
adv-img