ਪੰਜਾਬ

ਸੁਖਪਾਲ ਖਹਿਰਾ ਦੇ ਬਿਆਨ ਨੂੰ ਲੇੈ ਕੇ ਆਪ ਵਿਧਾਇਕ ਨੇ ਦਿੱਤਾ ਕਰਾਰਾ ਜਵਾਬ

By Riya Bawa -- May 15, 2022 1:54 pm -- Updated:May 15, 2022 1:58 pm

ਚੰਡੀਗੜ੍ਹ: ਪੰਜਾਬ ਵਿੱਚ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਨੂੰ ਲੈ ਕੇ ਸਿਆਸੀ ਹੰਗਾਮਾ ਹੋ ਰਿਹਾ ਹੈ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ 'ਆਪ' ਸਰਕਾਰ ਛੋਟੇ ਅਤੇ ਬੇਜ਼ਮੀਨੇ ਕਿਸਾਨਾਂ ਤੋਂ ਕਬਜੇ ਛੁਡਾ ਰਹੀ ਹੈ। ਸਗੋਂ ਮੋਹਾਲੀ ਦੇ ਤਾਕਤਵਰ ਲੋਕਾਂ ਅਤੇ ਵੱਡੇ ਅਫਸਰਾਂ ਤੋਂ ਕਬਜ਼ਾ ਛੁਡਾ ਕੇ ਦਿਖਾਓ। ਖਹਿਰਾ ਨੇ ਪੀੜਤਾਂ ਨੂੰ ਮੋਹਾਲੀ 'ਚ ਇਕੱਠੇ ਹੋਣ ਲਈ ਕਿਹਾ। ਇਹ ਸੁਣ ਕੇ ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਭੜਕ ਗਏ। ਉਨ੍ਹਾਂ ਖਹਿਰਾ ਨੂੰ ਮੋਹਾਲੀ 'ਤੇ ਕਬਜ਼ਾ ਕਰਨ ਵਾਲਿਆਂ ਦੇ ਨਾਂ ਦੱਸਣ ਦੀ ਚੁਣੌਤੀ ਦਿੱਤੀ। ਇਨ੍ਹਾਂ ਵਿਚੋਂ ਬਹੁਤੇ ਕਾਂਗਰਸੀ ਹਨ।

ਸੁਖਪਾਲ ਖਹਿਰਾ ਦੇ ਬਿਆਨ ਨੂੰ ਲੇੈ ਕੇ ਆਪ ਵਿਧਾਇਕ ਨੇ ਦਿੱਤਾ ਕਰਾਰਾ ਜਵਾਬ

ਸੁਖਪਾਲ ਖਹਿਰਾ ਦੇ ਬਿਆਨ ਨੂੰ ਲੇੈ ਕੇ ਅੱਜ ਬਟਾਲਾ ਤੋਂ ਆਪ ਵਿਧਾਇਕ ਸ਼ੈਰੀ ਕਲਸੀ ਨੇ ਕਰਾਰੀ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਪਹਿਲੇ ਦੋ ਮਹੀਨਿਆਂ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ, ਅਸੀਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ, ਪੰਜਾਬ ਵਿੱਚ ਪੰਚਾਇਤੀ ਜ਼ਮੀਨਾਂ ਖਾਲੀ ਕਰਵਾਉਣ ਦਾ ਕੰਮ ਸ਼ੁਰੂ ਕੀਤਾ ਹੈ ਅਤੇ ਸਾਡੀ ਸਰਕਾਰ ਬਹੁਤ ਕੰਮ ਕਰਨ ਜਾ ਰਹੀ ਹੈ। ਸੁਖਪਾਲ ਖਹਿਰਾ ਜੋ ਅੱਜ ਸਾਡੀ ਪੰਚਾਇਤ ਦੇ ਮੁੱਦੇ ਤੇ ਸਵਾਲ ਉਠਾ ਰਹੇ ਹਨ, ਉਹ ਗਲਤ ਹੈ, ਪਹਿਲਾਂ ਖਹਿਰਾ ਇਸ ਮੁਹਿੰਮ ਦੀ ਤਾਰੀਫ ਕਰਦੇ ਸਨ ਅਤੇ ਹੁਣ ਉਹ ਕਹਿ ਰਹੇ ਹਨ ਕਿ ਇਹ ਠੀਕ ਨਹੀਂ ਹੈ, ਖਹਿਰਾ ਸਾਬ ਸੁਲਝੇ ਹੋਏ ਨੇਤਾ ਹਨ ਪਰ ਜਲਦੀ ਉਲਝ ਜਾਂਦੇ ਹਨ, ਅਤੇ ਯੂ ਟਰਨ ਲੈ ਜਾਂਦਾ ਹੈ।

ਸੁਖਪਾਲ ਸਿੰਘ ਖਹਿਰਾ

ਇਹ ਵੀ ਪੜ੍ਹੋ:ਦੇਸ਼ 'ਚ ਕੋਰੋਨਾ ਨੂੰ ਪਈ ਠੱਲ, ਐਕਟਿਵ ਕੇਸਾਂ ਦੀ ਗਿਣਤੀ 17629

ਕੇਂਦਰ ਸਰਕਾਰ ਨੇ ਕਣਕ ਦੀ ਫਸਲ ਨੂੰ ਬਾਹਰ ਭੇਜਣ 'ਤੇ ਪਾਬੰਦੀ ਲਾਈ ਹੈ, ਇਸ ਦਾ ਫਾਇਦਾ ਆਮ ਲੋਕਾਂ ਨੂੰ ਮਿਲਣਾ ਜ਼ਰੂਰੀ ਹੈ, ਅਜਿਹਾ ਨਾ ਹੋਵੇ ਕਿ ਕੇਂਦਰ ਨੇ ਵੱਡੇ ਘਰਾਣਿਆਂ ਨੂੰ ਫਾਇਦਾ ਦੇਣ ਲਈ ਇਹ ਫੈਸਲਾ ਲਿਆ ਹੈ, ਇਸ ਫੈਸਲੇ ਦਾ ਕੀ ਹੱਕ ਹੈ, ਇਹ ਕੁਝ ਦਿਨਾਂ 'ਚ ਪਤਾ ਲੱਗ ਜਾਵੇਗਾ। 6% ਤੋਂ 18% ਕਣਕ ਦੇ ਦਾਣੇ ਬਾਰੇ ਜੋ ਫੈਸਲਾ ਲਿਆ ਗਿਆ ਹੈ, ਉਹ ਫੈਸਲਾ ਸਹੀ ਹੈ ਪਰ ਜੇਕਰ ਇਹ ਫੈਸਲਾ ਪਹਿਲਾਂ ਲਿਆ ਗਿਆ ਹੁੰਦਾ ਤਾਂ ਸਾਡੇ ਕਿਸਾਨਾਂ ਨੂੰ ਫਾਇਦਾ ਹੋ ਸਕਦਾ ਸੀ, ਹੁਣ ਪੂਰੇ ਪੰਜਾਬ ਵਿੱਚ ਲਗਭਗ ਸਾਰੀ ਫਸਲ ਦੀ ਖਰੀਦ ਹੋ ਚੁੱਕੀ ਹੈ।

-PTC News

  • Share