ਹਵਾਈ ਸਫਰ ਕਰਨ ਵਾਲੇ ਯਾਤਰੀਆਂ ਨੂੰ ਵੱਡਾ ਤੋਹਫਾ, ਹੁਣ ਨਹੀਂ ਲੱਗੇਗੀ ਇਹ ਰੋਕ!
mobile calling, Wi-Fi, internet usage on flights allowed by TRAI: ਅਜੋਕਾ ਸਮਾਂ ਤਕਨਾਲੋਜੀ ਦਾ ਹੈ ਅਤੇ ਇਸਦੀ ਕਾਢ ਇੰਟਰਨੈੱਟ ਨੇ ਕਈ ਤਰੀਕਿਆਂ ਨਾਲ ਜ਼ਿੰਦਗੀ ਨੂੰ ਸੁਖਾਲਾ ਬਣਾ ਦਿੱਤਾ ਹੈ। ਵੈਸੇ ਤਾਂ ਘਰ ਹੋਵੇ ਜਾਂ ਦਫਤਰ, ਹਰ ਜਗ੍ਹਾ 'ਤੇ ਇੰਟਰਨੈੱਟ ਦੀ ਵਰਤੋਂ ਹੁੰਦੀ ਹੈ, ਪਰ ਹਵਾਈ ਸਫਰ ਦੌਰਾਨ ਇਸਦੀ ਵਰਤੋਂ 'ਤੇ ਲੱਗੀ ਰੋਕ ਯਾਤਰੀਆਂ ਨੂੰ ਨਿਰਾਸ਼ ਕਰਦੀ ਸੀ।
ਪਿਛਲੇ ਕਾਫੀ ਲੰਬੇ ਸਮੇਂ ਤੋ ਹਵਾਈ ਜਹਾਜ 'ਚ ਇੰਟਰਨੈਟ ਦੀ ਵਰਤੋਂ ਨੂੰ ਲੈ ਕੇ ਚਰਚਾ ਛਿੜੀ ਹੋਈ ਸੀ, ਜਿਸ 'ਤੇ ਭਾਰਤ ਦੇ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ ਨੇ ਅੱਜ ਆਪਣਾ ਫੈਸਲਾ ਸੁਣਾ ਦਿੱਤਾ ਹੈ।
mobile calling, Wi-Fi, internet usage on flights allowed by TRAI: ਟਰਾਈ ਵੱਲੋਂ ਯਾਤਰੀਆਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਗਿਆ ਹੈ, ਜਿਸ 'ਚ ਉਹਨਾਂ ਵੱਲੋਂ ਹਵਾਈ ਸਫਰ ਦੌਰਾਨ ਇੰਟਰਨੈੱਟ ਸੇਵਾਵਾਂ ਦੀ ਵਰਤੋਂ ਕਰਨ ਦੀ ਆਗਿਆ ਦੇ ਦਿੱਤੀ ਗਈ ਹੈ।
ਇੱਕ ਵੱਡਾ ਫੈਸਲਾ ਲੈਂਦਿਆਂ, ਹੁਣ ਯਾਤਰੀ ਤਕਰੀਬਨ 3,000 ਮੀਟਰ ਦੀ ਉਚਾਈ 'ਤੇ ਵਾਈ ਜਹਾਜ 'ਚ ਬੈਠੇ ਹੋਏ ਵੀ ਇੰਟਰਨੈੱਟ ਦੀ ਵਰਤੋਂ ਕਰ ਸਕਣਗੇ।
ਦੱਸਣਯੋਗ ਹੈ ਕਿ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਉਚਾਈ 'ਤੇ ਇੰਟਰਨੈਟ ਦੀ ਵਰਤੋਂ ਨਾਲ ਹਵਾਈ ਜਹਾਜ਼ ਦੀ ਨੈਵੀਗੇਸ਼ਨ 'ਤੇ ਅਸਰ ਪੈ ਸਕਦਾ ਹੈ, ਜਿਸ ਕਾਰਨ ਯਾਤਰੀਆਂ ਨੂੰ ਫਲਾਈਟ 'ਚ ਬੈਠਣ ਤੋਂ ਬਾਅਦ ਇੰਟਰਨੈਟ ਦੀ ਵਰਤੋਂ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ।
—PTC News