ਲੋਕਾਂ ਨੂੰ ਫਾਇਰ, ਭੁਚਾਲ ਤੇ ਹੜ੍ਹਾਂ ਤੋਂ ਬਚਾਉਣ ਲਈ ਸਾਲ 'ਚ 4 ਵਾਰ ਕੀਤੀ ਜਾਵੇਗੀ ਮੋਕ ਡਰਿਲ
ਅੰਮ੍ਰਿਤਸਰ: ਫਾਇਰ ਵਿਭਾਗ ਵੱਲੋਂ 14 ਅਪ੍ਰੈਲ ਤੋਂ 20 ਅਪ੍ਰੈਲ ਤੱਕ ਫਾਇਰ ਸਰਵਿਸ ਹਫ਼ਤਾ ਮਨਾਇਆ ਜਾਂਦਾ ਹੈ ਅਤੇ ਇਸ ਦੌਰਾਨ ਲੋਕਾਂ ਨੂੰ ਅੱਗ ਲੱਗਣ ਦੀ ਸੂਰਤ ਵਿੱਚ ਕਿਸ ਤਰ੍ਹਾਂ ਆਪਣਾ ਬਚਾਓ ਕਰਨਾ ਹੈ ਬਾਰੇ ਜਾਗਰੂਕ ਕਰਨ ਲਈ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕ ਮੋਕ ਡਰਿਲ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰਾਸ਼ਟਰੀ ਅੱਗ ਸੇਵਾ ਦਿਵਸ ਦੇ ਆਖਰੀ ਦਿਨ ਉਨ੍ਹਾਂ ਫਾਇਰ ਫਾਈਟਰਾਂ ਨੂੰ ਆਪਣੀ ਸ਼ਰਧਾਂਜਲੀ ਭੇਂਟ ਕਰਦੇ ਹਾਂ ਜਿੰਨਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਆਮ ਲੋਕਾਂ ਨੂੰ ਅੱਗ ਦੀ ਮਾਰ ਤੋਂ ਬਚਾਇਆ ਹੈ ਅਤੇ ਆਪਣੀ ਸ਼ਹਾਦਤ ਦਿੱਤੀ ਹੈ। ਸੂਦਨ ਨੇ ਦੱਸਿਆ ਕਿ ਭਵਿੱਖ ਵਿੱਚ ਅਜਿਹੀ ਅੱਗ ਦੇ ਧਮਾਕਿਆਂ ਨੂੰ ਰੋਕਣ ਅਤੇ ਆਮ ਨਾਗਰਿਕਾਂ ਤੇ ਸਕੂਲੀ ਬੱਚਿਆਂ ਵਿੱਚ ਜਾਗਰੁਕਤਾ ਵਧਾਉਣ ਲਈ ਹਰ ਸਾਲ 4 ਵਾਰ ਅੱਗ, ਭੁਚਾਲ ਅਤੇ ਹੜ੍ਹਾਂ ਤੋਂ ਬਚਣ ਸਬੰਧੀ ਲੋਕਾਂ ਨੂੰ ਮੋਕ ਡਰਿਲ ਕਰਕੇ ਜਾਗਰੂਕ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰੇਕ ਘਰ ਵਿੱਚ ਜਵਲਣਸ਼ੀਲ ਪਦਾਰਥ ਹੁੰਦੇ ਹਨ ਅਤੇ ਇਨ੍ਹਾਂ ਤੋਂ ਬਚਣ ਲਈ ਸਾਨੂੰ ਆਪਣੇ ਘਰਾਂ, ਵਪਾਰਕ ਸੰਸਥਾਵਾਂ ਅਤੇ ਫੈਕਟਰੀਆਂ ਵਿੱਚ ਫਾਇਰ ਸੇਫਟੀ ਦੇ ਪ੍ਰਬੰਧ ਜਰੂਰ ਰੱਖਣੇ ਚਾਹੀਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਸੁਖਾਂਵੀ ਘਟਨਾਵਾਂ ਤੋਂ ਬਚਣ ਲਈ ਆਪਣੇ ਘਰ ਵਿੱਚ ਜਰੂਰੀ ਵਸਤਾਂ ਦਾ ਜਰੂਰ ਪ੍ਰਬੰਧ ਕਰਨ। ਇਹ ਵੀ ਪੜ੍ਹੋ: ਪ੍ਰਤਾਪ ਸਿੰਘ ਬਾਜਵਾ ਨੇ 'ਆਪ' ਸਰਕਾਰ 'ਤੇ ਸਾਧੇ ਨਿਸ਼ਾਨੇ ਇਸ ਮੌਕੇ ਫਾਇਰ ਸੇਫਟੀ ਅਫਸਰ ਸ੍ਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਸ਼ਹਿਰ ਦੇ ਲੋਕਾਂ ਲਈ ਹਰ ਸਮੇਂ ਮਦਦ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਇਸ ਸਮੇਂ ਅੱਗ ਬੁਝਾਉਣ ਦੇ ਸਾਰੇ ਪ੍ਰਬੰਧ ਹਨ। ਉਨ੍ਹਾਂ ਦੱਸਿਆ ਕਿ ਅੱਜ ਇਸ ਮੋਕ ਡਰਿਲ ਵਿੱਚ ਅੱਗ ਨੂੰ ਕਿਸ ਤਰ੍ਹਾਂ ਬੁਝਾਉਣਾ ਹੈ ਅਤੇ ਜਖਮੀ ਹੋਏ ਲੋਕਾਂ ਨੂੰ ਕਿਸ ਤਰ੍ਹਾਂ ਬਾਹਰ ਕੱਢਣ ਬਾਰੇ ਮੋਕ ਡਰਿਲ ਕੀਤੀ ਗਈ ਹੈ। -PTC News