ਮੋਗਾ : ਪਿੰਡ ਹਿੰਮਤਪੁਰਾ 'ਚ ਕਲਯੁੱਗੀ ਨਸ਼ੇੜੀ ਪੁੱਤ ਨੇ ਕਹੀ ਮਾਰ ਕੇ ਕੀਤਾ ਮਾਂ ਦਾ ਕਤਲ
ਮੋਗਾ : ਪਿੰਡ ਹਿੰਮਤਪੁਰਾ 'ਚ ਕਲਯੁੱਗੀ ਨਸ਼ੇੜੀ ਪੁੱਤ ਨੇ ਕਹੀ ਮਾਰ ਕੇ ਕੀਤਾ ਮਾਂ ਦਾ ਕਤਲ:ਮੋਗਾ : ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਹਿੰਮਤਪੁਰਾ ਵਿਚ ਇਕ ਕਲਯੁੱਗੀ ਨਸ਼ੇੜੀ ਪੁੱਤ ਵੱਲੋਂ ਆਪਣੀ ਮਾਂ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਹਾਹਾਕਾਰ ਮਚ ਗਈ ਹੈ। ਇਸ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਸ਼ੀ ਫ਼ਰਾਰ ਹੋ ਗਿਆ ਹੈ। [caption id="attachment_341805" align="aligncenter" width="300"] ਮੋਗਾ : ਪਿੰਡ ਹਿੰਮਤਪੁਰਾ 'ਚ ਕਲਯੁੱਗੀ ਨਸ਼ੇੜੀ ਪੁੱਤ ਨੇ ਕਹੀ ਮਾਰ ਕੇ ਕੀਤਾ ਮਾਂ ਦਾ ਕਤਲ[/caption] ਮਿਲੀ ਜਾਣਕਾਰੀ ਅਨੁਸਾਰ ਭੋਲਾ ਸਿੰਘ ਜੋ ਕਿ ਆਪਣੇ ਨਾਨਕੇ ਪਿੰਡ ਹਿੰਮਤਪੁਰਾ ਵਿਖੇ ਰਹਿੰਦਾ ਹੈ। ਉਸਦਾ ਲੜਕਾ ਸਤਵਿੰਦਰ ਸਿੰਘ ਸਮਨਾ ਨਸ਼ੇ ਦਾ ਆਦੀ ਹੈ।ਜਦੋਂ ਕਰਮਜੀਤ ਕੌਰ ਆਪਣਾ ਘਰੇਲੂ ਕੰਮ ਕਾਰ ਰਹੀ ਸੀ ਤਾਂ ਨਸ਼ੇ ਦੀ ਹਾਲਤ ਵਿਚ ਪੁੱਤ ਸਤਵਿੰਦਰ ਸਿੰਘ ਨੇ ਕਹੀ ਨਾਲ ਹਮਲਾ ਕਰ ਦਿੱਤਾ ਅਤੇ ਉਸਦਾ ਕਤਲ ਕਰ ਦਿੱਤਾ ਹੈ। [caption id="attachment_341804" align="aligncenter" width="300"] ਮੋਗਾ : ਪਿੰਡ ਹਿੰਮਤਪੁਰਾ 'ਚ ਕਲਯੁੱਗੀ ਨਸ਼ੇੜੀ ਪੁੱਤ ਨੇ ਕਹੀ ਮਾਰ ਕੇ ਕੀਤਾ ਮਾਂ ਦਾ ਕਤਲ[/caption] ਦੱਸਿਆ ਜਾਂਦਾ ਹੈ ਸਤਵਿੰਦਰ ਸਿੰਘ ਨੂੰ ਮਾਪਿਆਂ ਨੇ 3 ਸਾਲ ਪਹਿਲਾਂ ਜ਼ਮੀਨ ਵੇਚ ਕੇ ਸਪੇਨ ਭੇਜ ਦਿੱਤਾ ਗਿਆ ਸੀ ਪਰ ਉੱਥੇ ਵੀ ਉਸ ਨੂੰ ਨਿਰਾਸ਼ਾ ਹੀ ਪੱਲੇ ਪਾਈ ਅਤੇ ਇਕ ਮਹੀਨਾਂ ਪਹਿਲਾਂ ਸਪੇਨ ਤੋਂ ਵਾਪਸ ਆ ਗਿਆ। ਜਿਸ ਕਰਕੇ ਉਹ ਪਿਛਲੇ ਕਾਫ਼ੀ ਦਿਨਾਂ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ ,ਜਿਸ ਕਰਕੇ ਉਸਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਹੈ। [caption id="attachment_341803" align="aligncenter" width="300"] ਮੋਗਾ : ਪਿੰਡ ਹਿੰਮਤਪੁਰਾ 'ਚ ਕਲਯੁੱਗੀ ਨਸ਼ੇੜੀ ਪੁੱਤ ਨੇ ਕਹੀ ਮਾਰ ਕੇ ਕੀਤਾ ਮਾਂ ਦਾ ਕਤਲ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਨਿਰਮਲਾ ਸੀਤਾਰਮਨ ਨੇ GST ਦੀ ਮੀਟਿੰਗ ਤੋਂ ਪਹਿਲਾਂ ਕੀਤਾ ਵੱਡਾ ਐਲਾਨ ,ਕੰਪਨੀਆਂ ਨੂੰ ਕਾਰਪੋਰੇਟ ਟੈਕਸ ‘ਚ ਦਿੱਤੀ ਰਾਹਤ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਹੈ। ਇਸ ਦੌਰਾਨ ਡੀ.ਐੱਸ.ਪੀ. ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਭੇਜ ਦਿੱਤੀਆਂ ਗਈਆਂ ਹਨ। -PTCNews