ਪੰਜਾਬ

ਮੋਹਾਲੀ ਬਲਾਸਟ ਮਾਮਲਾ: ਮੁਲਜ਼ਮ ਨਿਸ਼ਾਨ ਸਿੰਘ ਨੂੰ 9 ਦਿਨਾਂ ਰਿਮਾਂਡ 'ਤੇ ਭੇਜਿਆ

By Riya Bawa -- May 22, 2022 2:46 pm -- Updated:May 22, 2022 3:23 pm

ਮੁਹਾਲੀ: ਮੁਹਾਲੀ ਬੰਬ ਬਲਾਸਟ ਮਾਮਲੇ ਵਿਚ ਅਦਾਲਤ ਵੱਲੋਂ ਮੁਲਜ਼ਮ ਨਿਸ਼ਾਨ ਸਿੰਘ ਨੂੰ 9 ਦਿਨਾਂ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਮੋਹਾਲੀ 'ਚ ਇੰਟੈਲੀਜੈਂਸ ਵਿੰਗ ਦੇ ਦਫਤਰ 'ਤੇ ਹਮਲੇ ਦੇ ਮਾਮਲੇ 'ਚ ਪੁਲਸ ਨਿਸ਼ਾਨ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਹੈ। ਨਿਸ਼ਾਨ ਉਹੀ ਮੁਲਜ਼ਮ ਹੈ ਜਿਸ ਨੇ ਆਰਪੀਜੀ ਸਪਲਾਈ ਕੀਤੀ ਸੀ। ਇਸ ਤੋਂ ਬਾਅਦ ਮੋਹਾਲੀ 'ਚ ਰਾਕੇਟ ਦਾਗਿਆ ਗਿਆ। ਉਸ ਨੂੰ ਮੁਹਾਲੀ ਲਿਆ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ 9 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਨਿਸ਼ਾਨ ਨੂੰ ਫਰੀਦਕੋਟ ਪੁਲਿਸ ਨੇ ਅੰਮ੍ਰਿਤਸਰ ਤੋਂ ਫੜਿਆ ਸੀ। ਇਸ ਤੋਂ ਬਾਅਦ ਉਸ ਨੂੰ ਮੋਹਾਲੀ ਹਮਲੇ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ।

Mohali Blast: 11 persons detained by Punjab Police; forensic samples taken

ਪੁਲਿਸ ਜਾਂਚ ਨੂੰ ਲੈ ਕੇ ਚਰਚਾ ਹੈ ਕਿ ਮੋਹਾਲੀ ਇੰਟੈਲੀਜੈਂਸ ਵਿੰਗ 'ਤੇ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਸ਼ੂਟਰਾਂ ਨੇ ਹਮਲਾ ਕੀਤਾ ਸੀ। ਮੁਲਜ਼ਮ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਫੈਜ਼ਾਬਾਦ ਦਾ ਗੁੱਡੂ ਦੱਸਿਆ ਜਾ ਰਿਹਾ ਹੈ। ਜਦਕਿ ਹਰਿਆਣਾ ਦਾ ਮੁਲਜ਼ਮ ਦੀਪਕ ਝੱਜਰ ਦਾ ਰਹਿਣ ਵਾਲਾ ਹੈ। ਇਨ੍ਹਾਂ ਦੋਵਾਂ ਨੇ ਤੀਜੇ ਮੁਲਜ਼ਮ ਚੜ੍ਹਤ ਸਿੰਘ ਨਾਲ ਮਿਲ ਕੇ ਰਾਕੇਟ ਦਾਗ਼ਿਆ ਸੀ।

Mohali Blast: Punjab Police Arrest Accused Nishan Singh, sources

ਇਹ ਵੀ ਪੜ੍ਹੋ : ਰਾਜਾਸਾਂਸੀ ਦੇ ਧਰਮਕੋਟ ਬੇਅਦਬੀ ਮਾਮਲੇ ਤਿੰਨ ਜਣੇ ਗ੍ਰਿਫ਼ਤਾਰ

ਪੁਲਿਸ ਜਾਂਚ ਮੁਤਾਬਕ ਇਸ ਹਮਲੇ ਪਿੱਛੇ ਪਾਕਿਸਤਾਨ ਵਿੱਚ ਬੈਠੇ ਬਦਨਾਮ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਦਾ ਹੱਥ ਹੈ। ਇਸ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦਾ ਸਮਰਥਨ ਪ੍ਰਾਪਤ ਹੈ। ਹਾਲਾਂਕਿ ਇਸ ਹਮਲੇ ਦਾ ਮਾਸਟਰਮਾਈਂਡ ਕੈਨੇਡਾ ਬੈਥਾ ਗੈਂਗਸਟਰ ਲਖਬੀਰ ਸਿੰਘ ਲੰਡਾ ਹੈ। ਉਸ ਨੇ ਰਿੰਦਾ ਦੇ ਇਸ਼ਾਰੇ 'ਤੇ ਪੂਰੇ ਹਮਲੇ ਦੀ ਸਾਜ਼ਿਸ਼ ਰਚੀ। ਇਸ ਦਾ ਮਕਸਦ ਪੁਲਿਸ ਤੱਕ ਆਪਣੀ ਪਹੁੰਚ ਦਿਖਾਉਣਾ ਸੀ।

ਡੀਜੀਪੀ ਵੀਕੇ ਭਾਵੜਾ ਨੇ ਇਸ ਮਾਮਲੇ ਵਿੱਚ ਦੱਸਿਆ ਕਿ ਤਰਨਤਾਰਨ ਦੇ ਰਹਿਣ ਵਾਲੇ ਲਖਬੀਰ ਸਿੰਘ ਲੰਡਾ ਨੇ ਇਹ ਸਾਜ਼ਿਸ਼ ਰਚੀ ਸੀ। ਉਹ ਨਿਸ਼ਾਨ ਸਿੰਘ ਨੂੰ ਆਰ.ਪੀ.ਜੀ. ਜਿਸ ਦਾ ਨਿਸ਼ਾਨ ਇੰਟੈਲੀਜੈਂਸ 'ਤੇ ਹਮਲਾਵਰਾਂ ਤੱਕ ਪਹੁੰਚ ਗਿਆ। ਨਿਸ਼ਾਨ ਦੇ ਰਿਸ਼ਤੇਦਾਰ ਸੋਨੂੰ ਅੰਬਰਸਰੀਆ ਨੇ ਵੀ ਇਸ ਕੰਮ ਵਿਚ ਉਸ ਦੀ ਮਦਦ ਕੀਤੀ। ਹਮਲਾਵਰਾਂ ਨੂੰ ਕੰਵਰ ਬਾਠ ਅਤੇ ਬਲਜੀਤ ਕੌਰ ਨੇ ਪਨਾਹ ਦਿੱਤੀ ਹੋਈ ਸੀ। ਬਲਜਿੰਦਰ ਰੈਂਬੋ ਨਾਮ ਦੇ ਮੁਲਜ਼ਮ ਨੇ ਹਮਲਾਵਰਾਂ ਨੂੰ ਏ.ਕੇ.-47 ਮੁਹੱਈਆ ਕਰਵਾਈ ਸੀ।

PTC News-Latest Punjabi news

ਇਸ ਹਮਲੇ ਲਈ ਮੋਹਾਲੀ ਦੇ ਵੈਬ ਅਸਟੇਟ ਦੇ ਰਹਿਣ ਵਾਲੇ ਜਗਦੀਪ ਕੰਗ ਨੇ ਚੜ੍ਹਤ ਸਿੰਘ ਨਾਲ ਰੇਕੀ ਕੀਤੀ। ਜਗਦੀਪ ਕੰਗ ਪੰਜਾਬੀ ਗਾਇਕ ਦੇ ਕਰੀਬੀ ਹਨ। ਇਸ ਤੋਂ ਬਾਅਦ ਚੜ੍ਹਤ ਸਿੰਘ ਨੇ 2 ਹਮਲਾਵਰਾਂ ਨਾਲ ਮਿਲ ਕੇ ਰਾਕੇਟ ਦਾਗੇ। ਫਿਰ ਉਹ ਡੇਰਾਬੱਸੀ ਅਤੇ ਦੱਪੜ ਟੋਲ ਪਲਾਜ਼ਾ ਰਾਹੀਂ ਉੱਤਰ ਪ੍ਰਦੇਸ਼ ਅਤੇ ਅੱਗੇ ਹਰਿਆਣਾ ਤੋਂ ਉੱਤਰਾਖੰਡ ਭੱਜ ਗਿਆ

-PTC News

  • Share