Mon, Apr 29, 2024
Whatsapp

ਫਾਦਰ ਐਂਥਨੀ ਦੇ ਕਰੋੜਾਂ ਰੁਪਏ ਗਾਇਬ ਹੋਣ ਦਾ ਮਾਮਲਾ: ASI ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਨੂੰ ਅਦਾਲਤ ਨੇ 5 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ

Written by  Jashan A -- May 03rd 2019 04:11 PM -- Updated: May 03rd 2019 04:24 PM
ਫਾਦਰ ਐਂਥਨੀ ਦੇ ਕਰੋੜਾਂ ਰੁਪਏ ਗਾਇਬ ਹੋਣ ਦਾ ਮਾਮਲਾ: ASI ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਨੂੰ ਅਦਾਲਤ ਨੇ 5 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ

ਫਾਦਰ ਐਂਥਨੀ ਦੇ ਕਰੋੜਾਂ ਰੁਪਏ ਗਾਇਬ ਹੋਣ ਦਾ ਮਾਮਲਾ: ASI ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਨੂੰ ਅਦਾਲਤ ਨੇ 5 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ

ਫਾਦਰ ਐਂਥਨੀ ਦੇ ਕਰੋੜਾਂ ਰੁਪਏ ਗਾਇਬ ਹੋਣ ਦਾ ਮਾਮਲਾ: ASI ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਨੂੰ ਅਦਾਲਤ ਨੇ 5 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ,ਮੋਹਾਲੀ: ਫਾਦਰ ਐਂਥਨੀ ਕਰੋੜਾਂ ਰੁਪਏ ਗਾਇਬ ਹੋਣ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ 2 ਪੁਲਿਸ ਅਧਿਕਾਰੀ ASI ਜੋਗਿੰਦਰ ਸਿੰਘ ਅਤੇ ASI ਰਾਜਪ੍ਰੀਤ ਸਿੰਘ ਨੂੰ ਅੱਜ ਮੋਹਾਲੀ ਅਦਾਲਤ 'ਚ ਪੇਸ਼ ਕੀਤਾ ਗਿਆ। ਜਿਸ ਦੌਰਾਨ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਦੋਹਾਂ ਨੂੰ 5 ਦਿਨਾਂ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।ਇਸ ਤੋਂ ਇਲਾਵਾ ਪੁਲਿਸ ਨੇ ਬਾਕੀ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਸੀ, ਜਿਨ੍ਹਾਂ ਨੂੰ ਅਦਾਲਤ ਨੇ 3 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। [caption id="attachment_290793" align="aligncenter" width="300"]asi ਫਾਦਰ ਐਂਥਨੀ ਦੇ ਕਰੋੜਾਂ ਰੁਪਏ ਗਾਇਬ ਹੋਣ ਦਾ ਮਾਮਲਾ: ASI ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਨੂੰ ਅਦਾਲਤ ਨੇ 5 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ[/caption] ਹੋਰ ਪੜ੍ਹੋ:ਫਾਦਰ ਐਂਥਨੀ ਦੇ ਕਰੋੜਾਂ ਰੁਪਏ ਗਾਇਬ ਹੋਣ ਦਾ ਮਾਮਲਾ: ਪਟਿਆਲਾ ਪੁਲਿਸ ਨੇ ਕੀਤੀਆਂ 2 ਹੋਰ ਅਹਿਮ ਗ੍ਰਿਫਤਾਰੀਆਂ, ਲੱਖਾਂ ਦੀ ਰਾਸ਼ੀ ਬਰਾਮਦ ਤੁਹਾਨੂੰ ਦੱਸ ਦੇਈਏ ਕਿ ਇਸ ਮਾਮਲੇ ‘ਚ ਪੁਲਿਸ ਅਧਿਕਾਰੀ ASI ਜੋਗਿੰਦਰ ਸਿੰਘ ਅਤੇ ASI ਰਾਜਪ੍ਰੀਤ ਸਿੰਘ ਨੂੰ ਕੇਰਲ ਦੇ ਕੋਚੀ ਤੋਂ ਗ੍ਰਿਫਤਾਰ ਕੀਤਾ ਸੀ। ਜ਼ਿਕਰਯੋਗ ਹੈ ਕਿ ਜਲੰਧਰ ਦੇ ਪ੍ਰਤਾਪੁਰਾ ਸਥਿਤ ਗਿਰਜਾਘਰ ਐਮਐਫਜੇ ਹਾਊਸ ਦੇ ਫਾਦਰ ਐਂਥਨੀ ਦੇ ਘਰ ਤੋਂ ਖੰਨਾ ਪੁਲਿਸ ਨੇ ਪਿਛਲੇ ਦਿਨੀ ਕਰੋੜਾਂ ਰੁਪਏ ਫੜਨ ਦਾ ਦਾਅਵਾ ਕੀਤਾ ਸੀ।ਜਿਸ ਤੋਂ ਬਾਅਦ ਫਾਦਰ ਐਂਥਨੀ ਨੇ ਖੁਦ ਨੂੰ ਬੇਕਸੂਰ ਦੱਸਦੇ ਹੋਏ ਖੰਨਾ ਪੁਲਿਸ ਉੱਤੇ ਕਰੋੜਾਂ ਰੁਪਏ ਗਾਇਬ ਕਰਨ ਦਾ ਦੋਸ਼ ਲਾ ਦਿੱਤਾ। ਹੋਰ ਪੜ੍ਹੋ:ਫਾਦਰ ਐਂਥਨੀ ਕਰੋੜਾਂ ਰੁਪਏ ਗਾਇਬ ਕਰਨ ਦੇ ਮਾਮਲੇ ‘ਚ ਸਮਰਾਲਾ ਪੁਲਿਸ ਨੇ ਲੋੜੀਂਦਾ ਮੁਖਬਰ ਦਬੋਚਿਆ [caption id="attachment_290782" align="aligncenter" width="300"]asi ਫਾਦਰ ਐਂਥਨੀ ਦੇ ਕਰੋੜਾਂ ਰੁਪਏ ਗਾਇਬ ਹੋਣ ਦਾ ਮਾਮਲਾ: ASI ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਨੂੰ ਅਦਾਲਤ ਨੇ 5 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ[/caption] ਫਾਦਰ ਐਂਥਨੀ ਵੱਲੋਂ ਲਗਾਤਾਰ ਦੋਸ਼ ਲਗਾਏ ਜਾ ਰਹੇ ਸਨ ਕਿ ਪੁਲਿਸ ਨੇ ਰੇਡ ਦੌਰਾਨ ਉਨ੍ਹਾਂ ਦੇ ਘਰ ਤੋਂ 16 ਕਰੋੜ ਦੀ ਰਕਮ ਬਰਾਮਦ ਕੀਤੀ ਗਈ ਸੀ ਪਰ ਪੁਲਿਸ ਵੱਲੋਂ ਸਿਰਫ 9 ਕਰੋੜ 60 ਲੱਖ ਹੀ ਜਨਤਕ ਕੀਤੇ ਗਏ ਸਨ। ਜਿਸ ਤੋਂ ਬਾਅਦ ਇਹ ਦੋਵੇਂ ਪੁਲਿਸ ਅਧਿਕਾਰੀ ਫਰਾਰ ਹੋ ਗਏ ਸਨ। -PTC News ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ:


Top News view more...

Latest News view more...