Sat, Apr 20, 2024
Whatsapp

ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸ਼ਰਮਨਾਕ ਕਾਰਾ, ਬਾਬੇ ਨਾਨਕ ਦੇ ਨਾਮ 'ਤੇ ਮਚਾਈ ਲੁੱਟ

Written by  Jashan A -- August 23rd 2019 08:35 AM
ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸ਼ਰਮਨਾਕ ਕਾਰਾ, ਬਾਬੇ ਨਾਨਕ ਦੇ ਨਾਮ 'ਤੇ ਮਚਾਈ ਲੁੱਟ

ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸ਼ਰਮਨਾਕ ਕਾਰਾ, ਬਾਬੇ ਨਾਨਕ ਦੇ ਨਾਮ 'ਤੇ ਮਚਾਈ ਲੁੱਟ

ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸ਼ਰਮਨਾਕ ਕਾਰਾ, ਬਾਬੇ ਨਾਨਕ ਦੇ ਨਾਮ 'ਤੇ ਮਚਾਈ ਲੁੱਟ,ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ। ਦਰਅਸਲ, ਸਿੱਖਿਆ ਬੋਰਡ ਨੇ ਖਜ਼ਾਨਾ ਭਰਨ ਲਈ ਸ੍ਰੀ ਗੁਰੂ ਨਾਨਕ ਦੇਵ ਦੇ 500 ਸਾਲਾ ਪ੍ਰਕਾਸ਼ ਪੁਰਬ ਦਾ ਆਸਰਾ ਲਿਆ ਹੈ। pseb ਮਾਮਲਾ ਇਹ ਹੈ ਕਿ ਸਿੱਖਿਆ ਬੋਰਡ ਨੇ 2004 ਅਤੇ ਉਸ ਤੋਂ ਬਾਅਦ ਵਾਲੇ ਵਿਦਿਆਰਥੀਆਂ ਨੂੰ ਰੀਪੀਅਰ ਦਾ ਸੁਨਹਿਰੀ ਮੌਕਾ ਤਾਂ ਦਿੱਤਾ ਹੈ, ਪਰ ਉਸ ਲਈ 15 ਹਜ਼ਾਰ ਰੁਪਏ ਫੀਸ ਰੱਖ ਦਿੱਤੀ ਹੈ, ਜੋ ਆਮ ਆਦਮੀ ਦੇ ਵੱਸ 'ਚ ਨਹੀਂ ਹੈ।ਸਿੱਖਿਆ ਬੋਰਡ ਨੇ ਪ੍ਰਕਾਸ਼ ਦਿਹਾੜੇ ਮੌਕੇ ਰਾਹਤ ਦੇਣ ਦੀ ਬਜਾਏ ਲੁੱਟ ਮਚਾ ਕੇ ਵਿਦਿਆਰਥੀਆਂ ਤੋਂ ਮੋਟੀ ਰਕਮ ਇਕੱਠੀ ਕੀਤੀ ਜਾ ਰਹੀ ਹੈ। ਹੋਰ ਪੜ੍ਹੋ: ਬਾਰਵੀਂ ਜਮਾਤ ਦੇ ਨਤੀਜਿਆਂ 'ਚ ਇਸ ਵਾਰ ਫਿਰ ਮਾਰੀ ਲੜਕੀਆਂ ਨੇ ਬਾਜ਼ੀ,ਲੁਧਿਆਣਾ ਦੀ ਪੂਜਾ ਜੋਸ਼ੀ ਪੰਜਾਬ 'ਚੋਂ ਪਹਿਲੇ ਸਥਾਨ 'ਤੇ ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸਿੱਖਿਆ ਬੋਰਡ ਦੇ ਇਸ ਫੈਸਲੇ ਦਾ ਵਿਰੋਧ ਹੋ ਰਿਹਾ ਹੈ।ਤੁਹਾਨੂੰ ਦੱਸ ਦਈਏ ਕਿ 2011 ਸਮੇਂ ਗੋਲਡਨ ਚਾਂਸ ਦੀ ਫੀਸ ਸਿਰਫ 5 ਹਾਜ਼ਰ ਰੁਪਏ ਸੀ ਤੇ ਹੁਣ ਵਸੂਲੀ ਜਾ ਰਹੀ ਫੀਸ 15 ਗੁਣਾ ਜ਼ਿਆਦਾ ਹੈ। psebਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਿਥੇ ਪੰਜਾਬ 'ਚ ਹੜ੍ਹਾਂ ਨੇ ਲੋਕਾਂ ਦਾ ਲੱਕ ਤੋੜਿਆ ਹੋਇਆ ਹੈ, ਉਥੇ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਖਜ਼ਾਨਾ ਭਰਨ ਦੀ ਵਿਉਂਤ ਬਣਾਈ ਹੈ। -PTC News


Top News view more...

Latest News view more...