ਮੁਹਾਲੀ: ਸਟੇਟ ਓਪਰੇਸ਼ਨ ਸੈੱਲ ਨੂੰ ਮਿਲੀ ਵੱਡੀ ਕਾਮਯਾਬੀ, ਅਸਲੇ ਤੇ ਮੈਗਜ਼ੀਨ ਸਮੇਤ 2 ਤਸਕਰ ਕੀਤੇ ਗ੍ਰਿਫਤਾਰ
ਮੁਹਾਲੀ:ਸਟੇਟ ਓਪਰੇਸ਼ਨ ਸੈੱਲ ਨੂੰ ਮਿਲੀ ਵੱਡੀ ਕਾਮਯਾਬੀ, ਅਸਲੇ ਤੇ ਮੈਗਜ਼ੀਨ ਸਮੇਤ 2 ਤਸਕਰ ਕੀਤੇ ਗ੍ਰਿਫਤਾਰ,ਮੁਹਾਲੀ: ਮੁਹਾਲੀ 'ਚ ਸਟੇਟ ਓਪਰੇਸ਼ਨ ਸੈੱਲ ਨੂੰ ਅੱਜ ਇਸ ਸਮੇਂ ਛੱਡੀ ਸਫ਼ਲਤਾ ਮਿਲੀ ਜਦੋ ਉਹਨਾਂ ਨੇ ਅਸਲੇ ਅਤੇ ਮੈਗਜ਼ੀਨਾਂ ਸਮੇਤ 2 ਤਸਕਰਾਂ ਨੂੰ ਕਾਬੂ ਕੀਤਾ। ਮਿਲੀ ਜਾਣਕਾਰੀ ਮੁਤਾਬਕ ਇਹ ਤਸਕਰ ਬਿਹਾਰ ਤੋਂ ਅਸਲਾ ਲਿਆ ਕੇ ਪੰਜਾਬ 'ਚ ਸਪਲਾਈ ਕਰਦੇ ਸਨ। [caption id="attachment_254152" align="aligncenter" width="300"] ਮੁਹਾਲੀ: ਸਟੇਟ ਓਪਰੇਸ਼ਨ ਸੈੱਲ ਨੂੰ ਮਿਲੀ ਵੱਡੀ ਕਾਮਯਾਬੀ, ਅਸਲੇ ਤੇ ਮੈਗਜ਼ੀਨ ਸਮੇਤ 2 ਤਸਕਰ ਕੀਤੇ ਗ੍ਰਿਫਤਾਰ[/caption] ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਆਰੋਪੀ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਨਾਲ ਸਬੰਧ ਰੱਖਦੇ ਹਨ। ਇਸ ਤੋਂ ਪਹਿਲਾ ਵੀ ਇਹ ਤਸਕਰ ਬਿਹਾਰ ਤੋਂ ਹਥਿਆਰ ਲਿਆ ਕੇ ਪੰਜਾਬ ਦੇ ਵੱਖ ਵੱਖ ਇਲਾਕਿਆਂ 'ਚ ਸਪਲਾਈ ਕਰ ਚੁੱਕੇ ਹਨ। ਟੀਮ ਵੱਲੋਂ ਆਰੋਪੀਆਂ ਖਿਲਾਫ ਮਾਮਲਾ ਦਰਜ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। [caption id="attachment_254154" align="aligncenter" width="300"] ਮੁਹਾਲੀ: ਸਟੇਟ ਓਪਰੇਸ਼ਨ ਸੈੱਲ ਨੂੰ ਮਿਲੀ ਵੱਡੀ ਕਾਮਯਾਬੀ, ਅਸਲੇ ਤੇ ਮੈਗਜ਼ੀਨ ਸਮੇਤ 2 ਤਸਕਰ ਕੀਤੇ ਗ੍ਰਿਫਤਾਰ[/caption] ਪੁਲਿਸ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਪੁੱਛਗਿੱਛ ਦੌਰਾਨ ਕਈ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ। -PTC News