ਮੋਹਾਲੀ 'ਚ ਪੰਜਾਬੀ ਗਾਇਕ 'ਤੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ , ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ
ਮੋਹਾਲੀ 'ਚ ਪੰਜਾਬੀ ਗਾਇਕ 'ਤੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ , ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ:ਮੋਹਾਲੀ : ਚੰਡੀਗੜ੍ਹ-ਖਰੜ ਹਾਈਵੇਅ 'ਤੇ ਅਣਪਛਾਤੇ ਬਦਮਾਸ਼ਾਂ ਨੇ ਪੰਜਾਬੀ ਗਾਇਕ ਬਲਤਾਜ ਖਾਨ 'ਤੇ ਫਾਇਰਿੰਗ ਕਰ ਦਿੱਤੀ ਹੈ।ਇਸ ਦੌਰਾਨ ਉਨ੍ਹਾਂ ਦੇ ਨਾਲ ਉਸ ਦੀ ਪਤਨੀ ਵੀ ਸੀ ਪਰ ਉਨ੍ਹਾਂ ਦਾ ਬਚਾਅ ਹੋ ਗਿਆ ਹੈ।ਜਦੋਂ ਕਿ ਗਾਇਕ ਬਲਤਾਜ ਨੂੰ ਤਿੰਨ ਗੋਲੀਆਂ ਲੱਗੀਆਂ ਸਨ।ਜਿਸ ਤੋਂ ਬਾਅਦ ਜ਼ਖਮੀਂ ਹੋਏ ਬਲਤਾਜ ਖਾਨ ਨੂੰ ਮੋਹਾਲੀ ਫੇਜ਼-6 ਦੇ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। [caption id="attachment_306957" align="aligncenter" width="300"] ਮੋਹਾਲੀ 'ਚ ਪੰਜਾਬੀ ਗਾਇਕ 'ਤੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ , ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ[/caption] ਜਾਣਕਾਰੀ ਮੁਤਾਬਕ ਬਲਤਾਜ ਖਾਨ ਬੀਤੀ ਰਾਤ ਜਦੋਂ ਇਕ ਰਿਜ਼ਾਰਟ ਦੇ ਸਾਹਮਣੇ ਲੱਗੀ ਰੇਹੜੀ ਤੋਂ ਫਲ ਖਰੀਦ ਕੇ ਆਪਣੀ ਕਾਰ 'ਚ ਬੈਠਣ ਲੱਗੇ ਤਾਂ ਪਿੱਛਿਓਂ ਕੁਝ ਅਣਪਛਾਤੇ ਬਦਮਾਸ਼ਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ ਅਤੇ ਫਰਾਰ ਹੋ ਗਏ। [caption id="attachment_306955" align="aligncenter" width="300"] ਮੋਹਾਲੀ 'ਚ ਪੰਜਾਬੀ ਗਾਇਕ 'ਤੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ , ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕਾਂਗਰਸੀ ਕੌਂਸਲਰ ਦੀ ਗੁੰਡਾਗਰਦੀ ! ਔਰਤ ਦੀ ਬੇਰਹਿਮੀ ਨਾਲ ਕੁੱਟਮਾਰ , ਅਦਾਲਤ ਹੋਈ ਸਖ਼ਤ ਇਸ ਘਟਨਾ ਤੋਂ ਬਾਅਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।ਇਸ ਮੌਕੇ 'ਤੇ ਪੁੱਜੀ ਪੁਲਿਸ ਨੇ ਬਲਤਾਜ ਨੂੰ ਹਸਪਤਾਲ ਭਰਤੀ ਕਰਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।ਫਿਲਹਾਲ ਪੁਲਿਸ ਵਲੋਂ ਬਲਤਾਜ 'ਤੇ ਗੋਲੀਆਂ ਚਲਾਉਣ ਵਾਲੇ ਬਦਮਾਸ਼ਾਂ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। -PTCNews