ਮੋਹਾਲੀ: ਕਾਰ-ਆਟੋ ਰਿਕਸ਼ਾ ਵਿਚਾਲੇ ਭਿਆਨਕ ਟੱਕਰ, 2 ਦੀ ਮੌਤ, ਕਈ ਜ਼ਖਮੀ
ਮੋਹਾਲੀ: ਕਾਰ-ਆਟੋ ਰਿਕਸ਼ਾ ਵਿਚਾਲੇ ਭਿਆਨਕ ਟੱਕਰ, 2 ਦੀ ਮੌਤ, ਕਈ ਜ਼ਖਮੀ,ਮੋਹਾਲੀ: ਪੰਜਾਬ 'ਚ ਤੇਜ਼ ਰਫਤਾਰ ਕਾਰਨ ਸੜਕੀ ਹਾਦਸਿਆਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਜਿਨ੍ਹਾਂ 'ਚ ਹੁਣ ਤੱਕ ਅਨੇਕਾਂ ਹੀ ਲੋਕ ਮੌਤ ਦੇ ਘਾਟ ਉੱਤਰ ਚੁੱਕੇ ਹਨ।
ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਅੱਜ ਮੋਹਾਲੀ ਦੇ ਸੈਕਟਰ 70-71 ਰੋਡ 'ਤੇ ਵਾਪਰਿਆ ਹੈ, ਜਿਥੇ ਤੇਜ਼ ਰਫਤਾਰ ਕਾਰ ਅਤੇ ਓਵਰਲੋਡ਼ ਆਟੋ ਰਿਕਸ਼ਾ ਵਿਚਾਲੇ ਭਿਆਨਕ ਟੱਕਰ ਹੋ ਗਈ।
ਹੋਰ ਪੜ੍ਹੋ:ਕਾਰ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, ਇੱਕੋ ਪਰਿਵਾਰ ਦੇ ਮੈਂਬਰਾਂ ਦੀ ਮੌਤ
ਜਿਸ ਕਾਰਨ 2 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ 9 ਲੋਕ ਹੋਰ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਥੇ ਹੀ ਜ਼ਖ਼ਮੀਆਂ 'ਚੋਂ ਤਿੰਨ ਨੂੰ ਹਾਲਤ ਗੰਭੀਰ ਹੋਣ ਕਾਰਨ ਪੀ. ਜੀ. ਆਈ. ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ।
ਫਿਲਹਾਲ ਮ੍ਰਿਤਕਾਂ ਦੀ ਪਹਿਚਾਣ ਅਜੇ ਤੱਕ ਨਹੀਂ ਹੋ ਸਕੀ। ਉਧਰ ਘਟਨਾ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜਾ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
-PTC News