ਮਾਨਸੂਨ ਦੀ ਪਹਿਲੀ ਮੁਸਲਾਧਾਰ ਬਰਸਾਤ ਨੇ ਕੱਢੀ ਨਗਰ ਨਿਗਮ ਦੇ ਦਾਅਵਿਆਂ ਦੀ ਫੂਕ, ਗੁਰੂ ਨਗਰੀ 'ਚ ਖੜਾ ਹੋਇਆ ਗੋਡੇ-ਗੋਡੇ ਪਾਣੀ
ਅੰਮ੍ਰਿਤਸਰ: ਗੁਰੂ ਨਗਰੀ ਵਿਚ ਅੱਜ ਸਵੇਰੇ ਹੋਈ ਮੁਸਲਾਧਾਰ ਬਾਰਿਸ਼ ਨਾਲ ਬਿਨਾ ਸ਼ੱਕ ਲੋਕਾਂ ਦੇ ਚਿਹਰੇ ਖਿੜੇ ਹੋਏ ਨਜ਼ਰ ਆਏ। ਜਿਥੇ ਆਮ ਲੋਕਾਂ ਨੂੰ ਤਪਦੀ ਗਰਮੀ ਤੋਂ ਰਾਹਤ ਮਿਲੀ ਉਥੇ ਬਿਜਲੀ ਦੇ ਲੰਬੇ ਲੰਬੇ ਕੱਟਾਂ ਦੌਰਾਨ ਝੋਨੇ ਦੀ ਲਵਾਈ ਕਰ ਰਹੇ ਕਿਸਾਨਾਂ ਵਿਚ ਵੀ ਬਾਰਿਸ਼ ਕਾਰਨ ਖੁਸ਼ੀ ਪਾਈ ਜਾ ਰਹੀ ਹੈ। ਪਰ ਮਾਨਸੂਨ ਦੀ ਪਹਿਲੀ ਮੁਸਲਾਧਾਰ ਬਾਰਿਸ਼ ਨੇ ਨਗਰ ਨਿਗਮ ਅੰਮ੍ਰਿਤਸਰ ਦੇ ਪ੍ਰਬੰਧਾਂ ਸਬੰਧੀ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ।
ਪੜੋ ਹੋਰ ਖਬਰਾਂ: PSPCL ਨੇ ਤੁਰੰਤ ਪ੍ਰਭਾਵ ਨਾਲ ਉਦਯੋਗਾਂ ਨੂੰ ਬਿਜਲੀ ਦੀ ਵਰਤੋਂ ਸਬੰਧੀ ਬੰਦਿਸ਼ਾਂ ‘ਚ ਦਿੱਤੀ ਢਿੱਲ
ਸ਼ਹਿਰ ਵਿਚ ਥਾਂ-ਥਾਂ ਖੜੇ ਪਾਣੀ ਤੋਂ ਲੋਕ ਖਾਸੇ ਪ੍ਰੇਸ਼ਾਨ ਨਜ਼ਰ ਆਏ। ਆਲਮ ਇਹ ਹੈ ਕਿ ਲੋਕਾਂ ਨੇ ਸੜਕ ਉੱਤੇ ਖੜੇ ਪਾਣੀ ਵਿਚ ਝੋਨਾ ਲਾ ਕੇ ਸੂਬਾ ਸਰਕਾਰ ਅਤੇ ਨਗਰ ਨਿਗਮ ਅੰਮ੍ਰਿਤਸਰ ਖਿਲਾਫ ਇਕ ਅਨੋਖੇ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ।
ਪੜੋ ਹੋਰ ਖਬਰਾਂ: ਮਾਛੀਵਾੜਾ ‘ਚ ਕਬੱਡੀ ਖਿਡਾਰੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ
ਇਸ ਤਸਵੀਰਾਂ ਨੇ ਅੰਮ੍ਰਿਤਸਰ ਦੇ ਗੋਲਡਨ ਗੇਟ ਨੇੜੇ ਵਾਰਡ ਨੰਬਰ 34 ਦੀਆਂ ਹਨ, ਜਿਥੇ ਇਲਾਕਾ ਨਿਵਾਸੀਆਂ ਵਲੋਂ ਅੰਮ੍ਰਿਤਸਰ ਜਲੰਧਰ ਦਿੱਲੀ ਨੈਸ਼ਨਲ ਹਾਈਵੇ ਉੱਤੇ ਖੜੇ ਪਾਣੀ ਵਿਚ ਝੋਨਾ ਲਗਾ ਕੇ ਕਾਂਗਰਸੀ ਵਿਧਾਇਕ ਅਤੇ ਕੌਂਸਲਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਪੜੋ ਹੋਰ ਖਬਰਾਂ: ਮੇਹੁਲ ਚੋਕਸੀ ਨੂੰ ਡੋਮੀਨੀਕਾ ਅਦਾਲਤ ਤੋਂ ਮਿਲੀ ਜ਼ਮਾਨਤ, ਇਲਾਜ ਲਈ ਐਂਟੀਗੁਆ ਜਾਣ ਦੀ ਆਗਿਆ
ਪਿੰਡ ਦੇ ਸਮਾਜ ਸੇਵੀ ਰਾਣਾ ਪਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਤੋਂ ਸ਼ੁਰੂ ਹੋਈ ਬਾਰਿਸ਼ ਨੇ 203 ਕਰੋੜ ਦੇ ਸੀਵਰੇਜ ਪ੍ਰੋਜੈਕਟ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਹਾਲਾਤ ਇਹ ਹਨ ਕਿ ਪਾਣੀ ਸਿਰਫ ਸੜਕਾਂ ਉੱਤੇ ਨਹੀਂ ਖੜਾ ਸਗੋਂ ਲੋਕਾਂ ਦੇ ਘਰਾਂ ਵਿਚ ਵੀ ਵੜ ਗਿਆ ਤੇ ਲੋਕਾਂ ਦਾ ਕਾਫੀ ਨੁਕਸਾਨ ਵੀ ਹੋਇਆ ਹੈ ਪਰ ਸਰਕਾਰ ਨੂੰ ਕਿਸੇ ਗੱਲ ਦੀ ਕੋਈ ਵੀ ਪਰਵਾਹ ਨਹੀਂ।
ਪੜੋ ਹੋਰ ਖਬਰਾਂ: ਯੂਥ ਅਕਾਲੀ ਦਲ ਤੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਵੱਲੋਂ ਪੰਜਾਬ ਯੂਨੀਵਰਸਿਟੀ ‘ਚ ਵਿਸ਼ਾਲ ਧਰਨਾ
-PTC News