ਰਾਹਗੀਰਾਂ ਲਈ ਹੋਰ ਮਹਿੰਗਾ ਹੋਇਆ ਸੜਕੀ ਸਫ਼ਰ, ਇਸ ਪਾਸੇ ਦੇ ਟੋਲ ਪਲਾਜ਼ਾ ਵੀ ਸ਼ੁਰੂ
ਇੱਕ ਪੈਟਰੋਲ ਦਾ ਖਰਚ ਅਤੇ ਉੱਤੋਂ ਟੋਲ ਪਲਾਜ਼ਾ ਤੇ ਟਿਕਟ ਦੋਵੇਂ ਹੀ ਪੈਸਿਆਂ ਦਾ ਭੁਗਤਾਣ ਕਰਨ ਵਾਲੇ ਹਨ । ਬਠਿੰਡਾ –ਚੰਡੀਗੜ੍ਹ ਅਤੇ ਬਠਿੰਡਾ – ਅੰਮ੍ਰਿਤਸਰ ਦਾ ਸਫ਼ਰ ਵੀ ਹੁਣ ਰਾਹਗੀਰਾਂ ਲਈ ਮਹਿੰਗਾ ਹੋਣ ਵਾਲਾ ਹੈ ਕਿਉਂਕਿ ਇਸ ਰਸਤੇਵ 'ਚ ਪੈਂਦੇ ਟੋਲ ਪਲਾਜ਼ਾ ਹੁਣ ਸ਼ੁਰੂ ਹੋ ਚੁੱਕੇ ਹਨ ।
ਪਿੰਡ ਜੀਦਾ ਨੇੜੇ ਦਾ ਅਤੇ ਲਹਿਰਾ ਬੇਗਾ ਟੋਲ ਪਲਾਜ਼ਾ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਤੇ ਕਾਰ ਜਾਂ ਜੀਪ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਇੱਕ ਪਾਸੇ ਦੇ 55 ਰੁਪਏ ਅਤੇ ਦੋਹਰੇ ਸਫ਼ਰ ਲਈ 85 ਰੁਪਏ ਦੇਣੇ ਹੋਣਗੇ
ਇਸ ਤਰ੍ਹਾਂ ਹੀ ਮਿੰਨੀ ਬੱਸਾਂ ਲਈ ੯੦ ਅਤੇ ਦੋਹਰੇ ਗੇੜ ਲਈ ੧੩੫ ਅਤੇ ਬੱਸ ਟਰੱਕ ਵਿੱਚ ਆਉਣ ਜਾਣ ਵਾਲਿਆਂ ਲਈ ੧-੧੯੦/੨- ੨੮੫ ਦੇਣੇ ਹੋਣਗੇ। ਮਹੀਨੇਵਾਰ ਪਾਸ ਦੀ ਵੀ ਅਲੱਗ ਰਕਮ ਤਹਿ ਕੀਤੀ ਗਈ ਹੈ।