ਮੁੱਖ ਖਬਰਾਂ

ਕਪੂਰਥਲਾ 'ਚ ਮਾਂ ਪੁੱਤ ਨੂੰ ਮਿਲੀ ਦਰਦਨਾਕ ਮੌਤ, ਪਿੱਛੇ ਨਹੀਂ ਬਚਿਆ ਕੋਈ ਵਾਰਿਸ

By Jagroop Kaur -- March 16, 2021 2:13 pm -- Updated:March 16, 2021 2:13 pm

ਬੀਤੀ ਸੋਮਵਾਰ ਦੀ ਰਾਤ ਘਰ ਵਿਚ ਸੁੱਤੇ ਪਏ ਮਾਂ ਪੁੱਟ ਦੀ ਆਖਰੀ ਰਾਤ ਹੋ ਅਪੜੀ ਅਤੇ ਇਹਨਾ ਦਾ ਕਦੇ ਸਵੇਰ ਨਾ ਹੋਇਆ , ਦਰਅਸਲ ਕਪੂਰਥਲਾ ਦੇ ਥਾਣਾ ਸੁਭਾਨਪੁਰ ਅਧੀਨ ਪੈਂਦੇ ਪਿੰਡ ਜੈਰਾਮ ਪੁਰ ਵਿਚ ਬੀਤੀ ਐਤਵਾਰ-ਸੋਮਵਾਰ ਦੀ ਰਾਤ ਅੱਗ ਲੱਗਣ ਕਾਰਨ ਮਾਂ ਅਤੇ ਪੁੱਤਰ ਜਿਊਂਦੇ ਸੜ ਗਏ। ਹਾਦਸੇ ਦਾ ਪਤਾ ਸੋਮਵਾਰ ਦੁਪਹਿਰ ਲੱਗਿਆ। ਮ੍ਰਿਤਕ ਹਰਭਜਨ ਕੌਰ ਪਤਨੀ ਪੂਰਨ ਸਿੰਘ ਅਤੇ ਹਰਵਿੰਦਰ ਸਿੰਘ ਪੁੱਤਰ ਪੂਰਨ ਸਿੰਘ ਪਿੰਡ ਭਗਵਾਨ ਪੁਰ ਜਿਲ੍ਹਾ ਕਪੂਰਥਲਾ ਦੇ ਰਹਿਣ ਵਾਲੇ ਸਨ।

ਕਪੂਰਥਲਾ: ਘਰ ਵਿਚ ਅੱਗ ਲੱਗਣ ਕਾਰਨ ਮਾਂ ਤੇ ਪੁੱਤ ਜਿਊਂਦੇ ਸੜੇ

Read More :SGPC ਵੱਲੋਂ ਲੜਕੀਆਂ ਦੀ ਖੇਡ ਅਕੈਡਮੀ ’ਚ ਦਾਖਲੇ ਲਈ ਪ੍ਰਕਿਰਿਆ ਸ਼ੁਰੂ  

ਮ੍ਰਿਤਕ ਹਰਭਜਨ ਕੌਰ ਅਤੇ ਉਸ ਦਾ ਬੇਟਾ ਹਰਵਿੰਦਰ ਸਿੰਘ ਆਪਣੇ ਨਾਨਕੇ ਪਿੰਡ ਜੈਰਾਮ ਪੁਰ ਵਿੱਚ ਰਹਿ ਕੇ ਆਪਣੇ ਰਿਸ਼ਤੇਦਾਰਾਂ ਦੀ ਖੇਤੀਬਾੜੀ ਸੰਭਾਲ ਰਹੇ ਸਨ। ਉਹਨਾਂ ਦੇ ਰਿਸ਼ਤੇਦਾਰ ਵਿਦੇਸ਼ ਵਿੱਚ ਵੱਸਦੇ ਹਨ ਤੇ ਉਹਨਾਂ ਦੀ ਜਾਇਦਾਦ ਸੰਭਾਲਣ ਵਾਲਾ ਹੋਰ ਕੋਈ ਨਹੀਂ ਸੀ।Fire - WikipediaRead more : ਸਿੱਖਿਆ ਵਿਭਾਗ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀਆਂ ਪਰੀਖਿਆਵਾਂ ਮੁਲਤਵੀ

ਕਪੂਰਥਲਾ ਦੇ ਥਾਣਾ ਸੁਭਾਨਪੁਰ ਅਧੀਨ ਪੈਂਦੇ ਪਿੰਡ ਜੈਰਾਮ ਪੁਰ ਵਿਚ ਬੀਤੀ ਐਤਵਾਰ-ਸੋਮਵਾਰ ਦੀ ਰਾਤ ਅੱਗ ਲੱਗਣ ਕਾਰਨ ਮਾਂ ਅਤੇ ਪੁੱਤਰ ਜਿਊਂਦੇ ਸੜ ਗਏ। ਹਾਦਸੇ ਦਾ ਪਤਾ ਸੋਮਵਾਰ ਦੁਪਹਿਰ ਲੱਗਿਆ। ਮ੍ਰਿਤਕ ਹਰਭਜਨ ਕੌਰ ਪਤਨੀ ਪੂਰਨ ਸਿੰਘ ਅਤੇ ਹਰਵਿੰਦਰ ਸਿੰਘ ਪੁੱਤਰ ਪੂਰਨ ਸਿੰਘ ਪਿੰਡ ਭਗਵਾਨ ਪੁਰ ਜਿਲ੍ਹਾ ਕਪੂਰਥਲਾ ਦੇ ਰਹਿਣ ਵਾਲੇ ਸਨ।

ਮ੍ਰਿਤਕ ਹਰਭਜਨ ਕੌਰ ਅਤੇ ਉਸ ਦਾ ਬੇਟਾ ਹਰਵਿੰਦਰ ਸਿੰਘ ਆਪਣੇ ਨਾਨਕੇ ਪਿੰਡ ਜੈਰਾਮ ਪੁਰ ਵਿੱਚ ਰਹਿ ਕੇ ਆਪਣੇ ਰਿਸ਼ਤੇਦਾਰਾਂ ਦੀ ਖੇਤੀਬਾੜੀ ਸੰਭਾਲ ਰਹੇ ਸਨ। ਉਹਨਾਂ ਦੇ ਰਿਸ਼ਤੇਦਾਰ ਵਿਦੇਸ਼ ਵਿੱਚ ਵੱਸਦੇ ਹਨ ਤੇ ਉਹਨਾਂ ਦੀ ਜਾਇਦਾਦ ਸੰਭਾਲਣ ਵਾਲਾ ਹੋਰ ਕੋਈ ਨਹੀਂ ਸੀ। ਘਟਨਾ ਸੰਬੰਧੀ ਪਤਾ ਲੱਗਿਆ ਜਦੋਂ ਉਹਨਾਂ ਨੇ ਘਰ ਅੰਦਰੋਂ ਧੂੰਆ ਨਿਕਲਦਾ ਦੇਖਿਆਂ ਤਾਂ ਤੁਰਤ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਿਲਹਾਲ ਮੌਕੇ ਉਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

  • Share