Tue, Dec 23, 2025
Whatsapp

ਮੱਧ ਪ੍ਰਦੇਸ਼ 'ਚ ਸਕੂਲ ਵੈਨ ਤੇ ਬੱਸ ਦੀ ਭਿਆਨਕ ਟੱਕਰ 6 ਬੱਚਿਆਂ ਦੀ ਮੌਤ

Reported by:  PTC News Desk  Edited by:  Jashan A -- November 22nd 2018 02:33 PM
ਮੱਧ ਪ੍ਰਦੇਸ਼ 'ਚ ਸਕੂਲ ਵੈਨ ਤੇ ਬੱਸ ਦੀ ਭਿਆਨਕ ਟੱਕਰ 6 ਬੱਚਿਆਂ ਦੀ ਮੌਤ

ਮੱਧ ਪ੍ਰਦੇਸ਼ 'ਚ ਸਕੂਲ ਵੈਨ ਤੇ ਬੱਸ ਦੀ ਭਿਆਨਕ ਟੱਕਰ 6 ਬੱਚਿਆਂ ਦੀ ਮੌਤ

ਮੱਧ ਪ੍ਰਦੇਸ਼ 'ਚ ਸਕੂਲ ਵੈਨ ਤੇ ਬੱਸ ਦੀ ਭਿਆਨਕ ਟੱਕਰ 6 ਬੱਚਿਆਂ ਦੀ ਮੌਤ,ਦਿਨ ਬ ਦਿਨ ਦੇਸ਼ 'ਚ ਸੜਕ ਹਾਦਸਿਆਂ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ, ਜਿਸ ਕਾਰਨ ਹੁਣ ਤੱਕ ਅਨੇਕਾਂ ਹੀ ਲੋਕ ਇਹਨਾਂ ਘਟਨਾਵਾਂ ਦਾ ਸ਼ਿਕਾਰ ਹੋ ਕੇ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਇੱਕ ਭਿਆਨਕ ਸੜਕ ਹਾਦਸਾ ਸਤਨਾ ਦੇ ਬਿਰਸਿੰਗਪੁਰ ਇਲਾਕੇ 'ਚ ਵਾਪਰਿਆ। road accidentਜਿਥੇ 6 ਸਕੂਲੀ ਬੱਚਿਆਂ ਦੀ ਮੌਤ ਹੋ ਗਈ। ਉਥੇ ਹੀ ਡਰਾਇਵਰ ਨੇ ਵੀ ਇਸ ਹਾਦਸੇ 'ਚ ਦਮ ਤੋੜ ਦਿੱਤਾ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰੀਵਾ-ਚਿਤਰਕੁਟ ਵਿਚਾਲੇ ਚੱਲਣ ਵਾਲੀ ਇਕ ਬੱਸ ਬਿਰਸਿੰਗਪੁਰ ਜਾ ਰਹੀ ਇਕ ਸਕੂਲ ਵੈਨ ਨਾਲ ਟਕਰਾ ਗਈ। accidentਇਸ ਘਟਨਾ ਦਾ ਪਤਾ ਚੱਲਦਿਆਂ ਹੀ ਘਟਨਾ ਵਾਲੀ ਜਗ੍ਹਾ 'ਤੇ ਸਥਾਨਕ ਲੋਕਾਂ ਦੀ ਭੀੜ ਜਮ੍ਹਾ ਹੋ ਗਈ। ਹਾਦਸੇ ਤੋਂ ਬਾਅਦ ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਮ੍ਰਿਤਕਾਂ ਨੂੰ ਬਾਹਰ ਕੱਢਿਆ।ਉਥੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਦਾ ਜਾਇਜਾ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ। —PTC News


Top News view more...

Latest News view more...

PTC NETWORK
PTC NETWORK