ਮੁੱਖ ਖਬਰਾਂ

ਸੰਨੀ ਦਿਉਲ ਨੇ ਗੁਰਦਾਸਪੁਰ 'ਚ ਨਿਯੁਕਤ ਕੀਤਾ ਨਿਗਰਾਨ ਨੁਮਾਇੰਦਾ ,ਕਰਵਾਉਣਗੇ ਲੋਕਾਂ ਦੇ ਕੰਮ

By Shanker Badra -- July 02, 2019 2:07 pm -- Updated:Feb 15, 2021

ਸੰਨੀ ਦਿਉਲ ਨੇ ਗੁਰਦਾਸਪੁਰ 'ਚ ਨਿਯੁਕਤ ਕੀਤਾ ਨਿਗਰਾਨ ਨੁਮਾਇੰਦਾ ,ਕਰਵਾਉਣਗੇ ਲੋਕਾਂ ਦੇ ਕੰਮ:ਗੁਰਦਾਸਪੁਰ : ਗੁਰਦਾਸਪੁਰ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਸੰਨੀ ਦਿਉਲ ਨੇ ਗੁਰਦਾਸਪੁਰ ਤੋਂ ਫ਼ਿਲਮ ਲੇਖਕ ਅਤੇ ਡਾਇਰੈਕਟਰ ਗੁਰਪ੍ਰੀਤ ਸਿੰਘ ਪਲਹੇੜੀ ਨੂੰ ਆਪਣਾ ਨਿਗਰਾਨ ਨੁਮਾਇੰਦਾ ਨਿਯੁਕਤ ਕੀਤਾ ਹੈ, ਜੋ ਸੰਨੀ ਦਿਓਲ ਦੀ ਗੈਰ-ਹਾਜ਼ਰੀ 'ਚ ਪ੍ਰਸ਼ਾਸਨ ਦੀਆਂ ਮੀਟਿੰਗਾਂ 'ਚ ਹਿੱਸਾ ਲਵੇਗਾ।ਜਿਸ ਤੋਂ ਬਾਅਦ ਸੰਨੀ ਦਿਓਲ ਵਿਵਾਦ 'ਚ ਘਿਰੇ ਗਏ ਹਨ ਕਿਉਂਕਿ ਇਸ ਤੋਂ ਪਹਿਲਾਂ ਵਿਨੋਦ ਖੰਨਾ ਜਾਂ ਕਿਸੇ ਹੋਰ ਸੰਸਦ ਮੈਂਬਰ ਨੇ ਇਸ ਢੰਗ ਨਾਲ ਸਿੱਧੇ ਤੌਰ 'ਤੇ ਆਪਣੇ ਕੰਮਾਂ ਲਈ ਆਪਣਾ ਨੁਮਾਇੰਦਾ ਨਿਯੁਕਤ ਨਹੀਂ ਕੀਤਾ ਸੀ। ਇਸ 'ਤੇ ਵਿਰੋਧੀਆਂ ਨੇ ਸੰਸਦ ਮੈਂਬਰ ਨੂੰ ਘੇਰਿਆ ਹੈ ਤੇ ਕਈਆਂ ਨੇ ਸੋਸ਼ਲ ਮੀਡੀਆ 'ਤੇ ਕਿਹਾ ਹੈ ਕਿ ਸੰਨੀ ਦਿਓਲ ਨੇ ਗੁਰਦਾਸਪੁਰ ਸੀਟ ਅੱਗੇ ਠੇਕੇ 'ਤੇ ਦੇ ਦਿੱਤੀ ਹੈ।

MP Sunny Deol appoints 'representative' to Gurdaspur constituency
ਸੰਨੀ ਦਿਉਲ ਨੇ ਗੁਰਦਾਸਪੁਰ 'ਚ ਨਿਯੁਕਤ ਕੀਤਾ ਨਿਗਰਾਨ ਨੁਮਾਇੰਦਾ ,ਕਰਵਾਉਣਗੇ ਲੋਕਾਂ ਦੇ ਕੰਮ

ਜਿਸ ਦੇ ਲਈ ਸੰਨੀ ਦਿਓਲ ਵੱਲੋਂ ਬਕਾਇਦਾ ਆਪਣੇ ਸਰਕਾਰੀ ਲੈਟਰ 'ਤੇ ਗੁਰਪ੍ਰੀਤ ਸਿੰਘ ਪਲਹੇਰੀ ਪੁੱਤਰ ਸੁਪਿੰਦਰ ਸਿੰਘ ਪਿੰਡ ਪਲਹੇਰੀ ਜ਼ਿਲ੍ਹਾ ਮੋਹਾਲੀ ਨੂੰ ਆਪਣਾ ਨੁਮਾਇੰਦਾ ਨਿਯੁਕਤ ਕੀਤਾ ਗਿਆ ਹੈ।ਸੰਨੀ ਨੇ ਨਿਯੁਕਤੀ ਪੱਤਰ 'ਚ ਲਿਖਿਆ ਹੈ ਕਿ ਉਹ ਗੁਰਪ੍ਰੀਤ ਸਿੰਘ ਪਲਹੇਰੀ ਨੂੰ ਆਪਣਾ ਨੁਮਾਇੰਦਾ ਨਿਯਕੁਤ ਕਰਦੇ ਹਨ ਤਾਂ ਜੋ ਉਹ ਪ੍ਰਸ਼ਾਸਨਕ ਅਧਿਕਾਰੀਆਂ ਨਾਲ ਹੋਣ ਵਾਲੀਆਂ ਮੀਟਿੰਗਾਂ 'ਚ ਹਿੱਸਾ ਲੈ ਸਕਣ ਅਤੇ ਇਸ ਤੋਂ ਇਲਾਵਾ ਲੋਕ ਸਭਾ ਹਲਕੇ ਨਾਲ ਜੁੜੇ ਹੋਰ ਜ਼ਰੂਰੀ ਮਾਮਲਿਆਂ 'ਚ ਆਪਣੀ ਬਣਦੀ ਭੂਮਿਕਾ ਨਿਭਾਅ ਸਕਣ।

MP Sunny Deol appoints 'representative' to Gurdaspur constituency
ਸੰਨੀ ਦਿਉਲ ਨੇ ਗੁਰਦਾਸਪੁਰ 'ਚ ਨਿਯੁਕਤ ਕੀਤਾ ਨਿਗਰਾਨ ਨੁਮਾਇੰਦਾ ,ਕਰਵਾਉਣਗੇ ਲੋਕਾਂ ਦੇ ਕੰਮ

ਗੁਰਪ੍ਰੀਤ ਪਲਹੇਰੀ ਬਤੌਰ ਲਾਈਨ ਪ੍ਰੋਡਿਊਸਰ ਅਤੇ ਲੇਖਕ ਕਈ ਹਿੰਦੀ ਤੇ ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਉਹ ਫਿਲਮ 'ਵੀਰ ਜ਼ਾਰਾ' ਰਾਹੀਂ ਹਿੰਦੀ ਫਿਲਮ ਇੰਡਸਟਰੀ 'ਚ ਦਾਖ਼ਲ ਹੋਏ। ਉਨ੍ਹਾਂ ਨੇ ਸੰਨੀ ਦਿਓਲ ਨਾਲ ਫਿਲਮ 'ਯਮਲਾ ਪਗਲਾ ਦੀਵਾਨਾ', 'ਘਾਇਲ ਵਨਸ ਅਗੇਨ' ਆਦਿ 'ਚ ਬੌਤਰ ਲਾਈਨ ਪ੍ਰੋਡਿਊਸਰ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਫਿਲਮਾਂ 'ਅਰਦਾਸ', 'ਸੱਜਣ ਸਿੰਘ ਰੰਗਰੂਟ' ਆਦਿ ਕਈ ਫਿਲਮਾਂ 'ਚ ਪਰਦੇ ਪਿੱਛੇ ਅਹਿਮ ਭੂਮਿਕਾ ਨਿਭਾਈ ਹੈ।ਫਿਲਮ ਇੰਡਸਟਰੀ 'ਚ ਉਨ੍ਹਾਂ ਨੂੰ ਗਿਆਨੀ ਜੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

MP Sunny Deol appoints 'representative' to Gurdaspur constituency
ਸੰਨੀ ਦਿਉਲ ਨੇ ਗੁਰਦਾਸਪੁਰ 'ਚ ਨਿਯੁਕਤ ਕੀਤਾ ਨਿਗਰਾਨ ਨੁਮਾਇੰਦਾ ,ਕਰਵਾਉਣਗੇ ਲੋਕਾਂ ਦੇ ਕੰਮ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਵਿਧਾਇਕ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਇਸ ਸਬੰਧੀ ਜਦੋਂ ਜ਼ਿਲ੍ਹਾ ਭਾਜਪਾ ਪ੍ਰਧਾਨ ਬਾਲ ਕ੍ਰਿਸ਼ਨ ਮਿੱਤਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਨਿਯੁਕਤੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਗੁਰਪ੍ਰੀਤ ਪਲਹੇਰੀ ਦੇ ਪਿਛੋਕੜ ਬਾਰੇ ਜ਼ਿਆਦਾ ਨਹੀਂ ਜਾਣਦੇ। ਮਿੱਤਲ ਨੇ ਕਿਹਾ ਕਿ ਸੰਨੀ ਦਿਓਲ ਨੇ ਹਲਕੇ ਅੰਦਰ ਕੰਮਕਾਜ ਦੇਖਣ ਲਈ ਅਤੇ ਹਲਕੇ ਦੇ ਵਿਕਾਸ ਨੂੰ ਮੁੱਖ ਰੱਖਦੇ ਹੋਏ ਜੇਕਰ ਆਪਣਾ ਨੁਮਾਇੰਦਾ ਨਿਯੁਕਤ ਕੀਤਾ ਹੈ ਤਾਂ ਇਸ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ।
-PTCNews

  • Share