Mon, Apr 29, 2024
Whatsapp

ਜੇ ਤੁਸੀ ਵੀ ਗੀਜਰ ਤੋਂ ਪਾਣੀ ਗਰਮ ਕਰ ਕੇ ਨਹਾਉਂਦੇ ਹੋ ਤਾਂ ਇਹ ਖ਼ਬਰ ਪੜ੍ਹ ਕੇ ਤੁਹਾਡੇ ਖੜ੍ਹੇ ਹੋ ਜਾਣਗੇ ਰੌਂਗਟੇ

Written by  Shanker Badra -- January 16th 2020 08:53 PM
ਜੇ ਤੁਸੀ ਵੀ ਗੀਜਰ ਤੋਂ ਪਾਣੀ ਗਰਮ ਕਰ ਕੇ ਨਹਾਉਂਦੇ ਹੋ ਤਾਂ ਇਹ ਖ਼ਬਰ ਪੜ੍ਹ ਕੇ ਤੁਹਾਡੇ ਖੜ੍ਹੇ ਹੋ ਜਾਣਗੇ ਰੌਂਗਟੇ

ਜੇ ਤੁਸੀ ਵੀ ਗੀਜਰ ਤੋਂ ਪਾਣੀ ਗਰਮ ਕਰ ਕੇ ਨਹਾਉਂਦੇ ਹੋ ਤਾਂ ਇਹ ਖ਼ਬਰ ਪੜ੍ਹ ਕੇ ਤੁਹਾਡੇ ਖੜ੍ਹੇ ਹੋ ਜਾਣਗੇ ਰੌਂਗਟੇ

ਜੇ ਤੁਸੀ ਵੀ ਗੀਜਰ ਤੋਂ ਪਾਣੀ ਗਰਮ ਕਰ ਕੇ ਨਹਾਉਂਦੇ ਹੋ ਤਾਂ ਇਹ ਖ਼ਬਰ ਪੜ੍ਹ ਕੇ ਤੁਹਾਡੇ ਖੜ੍ਹੇ ਹੋ ਜਾਣਗੇ ਰੌਂਗਟੇ:ਮੁੰਬਈ : ਮੁੰਬਈ ਦੇ ਬੋਰੀਵਲੀ ਇਲਾਕੇ 'ਚ ਰਹਿਣ ਵਾਲੀ 15 ਸਾਲ ਦੀ ਲੜਕੀ ਦੀ ਗੀਜਰ ਗੈਸ ਦੀ ਵਜ੍ਹਾ ਕਰਕੇ ਬਾਥਰੂਮ 'ਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਗੀਜ਼ਰ ਦੀ ਬਾਹਰ ਨਿਕਲਣ ਵਾਲੀ ਗੈਸ ਦੇ ਦਮ ਘੁਟਣ ਕਾਰਨ ਮੌਤ ਹੋਈ ਹੈ। ਇਹ ਘਟਨਾ 10 ਜਨਵਰੀ ਦੀ ਹੈ।ਲੜਕੀ ਦਾ ਨਾਂ ਧਰੁਵੀ ਗੋਇਲ ਹੈ। [caption id="attachment_380391" align="aligncenter" width="300"]Mumbai Girl Death Using Bathroom Gas Geyser ਜੇ ਤੁਸੀ ਵੀ ਗੀਜਰ ਤੋਂ ਪਾਣੀ ਗਰਮ ਕਰ ਕੇ ਨਹਾਉਂਦੇ ਹੋ ਤਾਂ ਇਹ ਖ਼ਬਰ ਪੜ੍ਹ ਕੇ ਤੁਹਾਡੇ ਖੜ੍ਹੇ ਹੋ ਜਾਣਗੇਰੌਂਗਟੇ[/caption] ਮਿਲੀ ਜਾਣਕਾਰੀ ਅਨੁਸਾਰ ਧਰੁਵੀ ਗੋਹਿਲ ਸਵੇਰੇ 6.45 ਵਜੇ ਨਹਾਉਣ ਲਈ ਬਾਥਰੂਮ 'ਚਗਈ ਸੀ। ਤਕਰੀਬਨ ਇਕ ਘੰਟੇ ਬਾਅਦ ਜਦੋਂ ਉਹ ਬਾਹਰ ਨਹੀਂ ਆਈ ਤਾਂ ਪਰਿਵਾਰ ਵਾਲਿਆਂ ਨੇ ਬਾਥਰੂਮ ਦਾ ਦਰਵਾਜ਼ਾ ਤੋੜਿਆ ਅਤੇ ਉਸਨੂੰ ਬਾਹਰ ਕੱਢਿਆ। ਉਸਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਜਿੱਥੇ 24 ਘੰਟੇ ਵੈਂਟੀਲੇਟਰ ‘ਤੇ ਰਹਿਣ ਤੋਂ ਬਾਅਦ ਧਰੁਵੀ ਦੀ ਮੌਤ ਹੋ ਗਈ। [caption id="attachment_380392" align="aligncenter" width="300"]Mumbai Girl Death Using Bathroom Gas Geyser ਜੇ ਤੁਸੀ ਵੀ ਗੀਜਰ ਤੋਂ ਪਾਣੀ ਗਰਮ ਕਰ ਕੇ ਨਹਾਉਂਦੇ ਹੋ ਤਾਂ ਇਹ ਖ਼ਬਰ ਪੜ੍ਹ ਕੇ ਤੁਹਾਡੇ ਖੜ੍ਹੇ ਹੋ ਜਾਣਗੇਰੌਂਗਟੇ[/caption] ਡਾਕਟਰ ਅਨੁਸਾਰ ਧਰੁਵੀ ਦੀ ਲੱਤ ਗਰਮ ਪਾਣੀ ਨਾਲ ਸੜ ਗਈ ਸੀ। ਪੋਸਟ ਮਾਰਟਮ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਬਾਥਰੂਮ 'ਚ ਆਕਸੀਜਨ ਦਾ ਪੱਧਰ ਕਾਫੀ ਘੱਟ ਸੀ। ਗੀਜਰ 'ਚੋਂ ਕਾਰਬਨ ਮੋਨੋਆਕਸਾਈਡ ਗੈਸ ਨਿਕਲ ਰਹੀ ਸੀ, ਜੋ ਇੰਨੀ ਵੱਧ ਗਈ ਸੀ ਕਿ ਸਾਹ ਘੁਟਣ ਕਾਰਨ ਉਸ ਦੀ ਮੌਤ ਹੋ ਗਈ। [caption id="attachment_380390" align="aligncenter" width="300"]Mumbai Girl Death Using Bathroom Gas Geyser ਜੇ ਤੁਸੀ ਵੀ ਗੀਜਰ ਤੋਂ ਪਾਣੀ ਗਰਮ ਕਰ ਕੇ ਨਹਾਉਂਦੇ ਹੋ ਤਾਂ ਇਹ ਖ਼ਬਰ ਪੜ੍ਹ ਕੇ ਤੁਹਾਡੇ ਖੜ੍ਹੇ ਹੋ ਜਾਣਗੇਰੌਂਗਟੇ[/caption] ਧਰੁਵੀ 10 ਵੀਂ ਜਮਾਤ ਦੀ ਵਿਦਿਆਰਥਣ ਸੀ। ਜਿਸ ਬਾਥਰੂਮ ਵਿੱਚ ਧਰੁਵੀ ਗਈ ਸੀ ,ਉਸ ਬਾਥਰੂਮ ਵਿੱਚ ਕੋਈ ਹਵਾਦਾਰੀ ਨਹੀਂ ਸੀ। ਧਰੁਵੀ ਨੇ ਠੰਡ ਕਾਰਨ ਦਰਵਾਜ਼ਾ ਬੰਦ ਕਰ ਦਿੱਤਾ ਸੀ। ਜਿਸ ਦਿਨ ਧਰੁਵੀ ਦੀ ਮੌਤ ਹੋਈ ਹੈ ,ਉਸ ਦਿਨ ਉਸ ਦਾ ਜਨਮਦਿਨ ਸੀ। ਧਰੁਵੀ ਦੇ ਪਿਤਾ ਰਾਜੀਵ ਗੋਹਿਲ ਨੇ ਦੱਸਿਆ ਕਿ ਉਸ ਦੀ ਇਕੋ ਧੀ ਹੈ ਅਤੇ ਬਹੁਤ ਹੋਣਹਾਰ ਸੀ। ਉਸਨੇ ਲੋਕਾਂ ਨੂੰ ਗੈਸ ਗੀਜ਼ਰ ਦੀ ਵਰਤੋਂ ਨਾ ਕਰਨ ਦੀ ਬੇਨਤੀ ਕੀਤੀ ਹੈ। -PTCNews


Top News view more...

Latest News view more...