Thu, Jul 17, 2025
Whatsapp

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਦਿੱਤਾ ਵੱਡਾ ਬਿਆਨ

Reported by:  PTC News Desk  Edited by:  Riya Bawa -- December 13th 2021 11:08 AM
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਦਿੱਤਾ ਵੱਡਾ ਬਿਆਨ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਦਿੱਤਾ ਵੱਡਾ ਬਿਆਨ

ਚੰਡੀਗੜ੍ਹ: ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ ਹਨ। ਇਸ ਵਿਚਾਲੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਾਂਗਰਸ ਹਾਈ ਕਮਾਂਡ ਨੂੰ ਸਪੱਸ਼ਟ ਸੰਦੇਸ਼ ਦਿੰਦੇ ਹੋਏ ਕਿਹਾ ਕਿ ਜੇਕਰ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਰੇਤ, ਸ਼ਰਾਬ ਅਤੇ ਕੇਬਲ ਮਾਫੀਆ ਵਧਦਾ ਰਿਹਾ ਤਾਂ ਉਹ ਪਾਰਟੀ ਨੂੰ ਸੱਤਾ 'ਚ ਲਿਆਉਣ ਦੀ ਜ਼ਿੰਮੇਵਾਰੀ ਨਹੀਂ ਲੈਣਗੇ। Navjot Singh Sidhu hunger strike punjab government charanjit singh channi चरणजीत सिंह चन्नी नवजोत सिंह सिद्धू ਨਵਜੋਤ ਸਿੰਘ ਸਿੱਧੂ ਦਾ ਵੱਡਾ ਬਿਆਨ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਲੀਡਰਸ਼ਿਪ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਬਾਰੇ ਸਪੱਸ਼ਟ ਨਾ ਕੀਤੇ ਜਾਣ ਦੇ ਸੰਦਰਭ ਵਿੱਚ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਅਸਿੱਧੇ ਢੰਗ ਨਾਲ ਕਿਹਾ ਕਿ "ਪਾਰਟੀ ਨੇਤਾਵਾਂ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਪ੍ਰਤੀ ਵਚਨਬੱਧਤਾ ਨਿਰਵਿਵਾਦ ਹੈ ਪਰ ਮੈਂ ਪੰਜਾਬ ਨੂੰ ਧੋਖਾ ਨਹੀਂ ਦੇ ਸਕਦਾ। ਇਹ ਵਚਨਬੱਧਤਾ ਪੰਜਾਬ ਦੀ ਬਿਹਤਰੀ ਦੇ ਅਧੀਨ ਸੀ, ਨਾ ਕਿ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਲਈ।" ਸਿੱਧੂ ਨੇ ਕਿਹਾ, "ਜੇ ਕੋਈ ਕਹੇ ਕਿ ਮੈਂ ਜ਼ਿੰਮੇਵਾਰੀ ਨਿਭਾਵਾਂ ਅਤੇ ਸਰਕਾਰ ਬਣਾਵਾਂ ਪਰ ਉਸ ਤੋਂ ਬਾਅਦ ਰੇਤ, ਸ਼ਰਾਬ ਅਤੇ ਕੇਬਲ ਮਾਫੀਆ ਵਧਦੇ ਰਹੇ, ਸਿੱਧੂ ਇਸ ਸਭ ਦਾ ਗਵਾਹ ਬਣਨ ਦੀ ਬਜਾਏ ਮਰ ਜਾਵੇਗਾ। ਉਹਨਾਂ ਨੇ ਕਿਹਾ, “ਮੇਰੇ ਕੋਲ ਸੂਬੇ ਦੀ ਬਿਹਤਰੀ ਲਈ ‘ਪੰਜਾਬ ਮਾਡਲ’ ਹੈ।" [caption id="attachment_548847" align="aligncenter" width="300"] ਡਰੱਗ ਮਾਮਲੇ 'ਚ ਹਾਈਕੋਰਟ ਦੇ ਵਕੀਲ ਨੇ ਨਵਜੋਤ ਸਿੱਧੂ ਖ਼ਿਲਾਫ਼ ਦਾਖ਼ਲ ਕੀਤੀ ‘ਫ਼ੌਜਦਾਰੀ ਮਾਣਹਾਣੀ ਪਟੀਸ਼ਨ[/caption] -PTC News


Top News view more...

Latest News view more...

PTC NETWORK
PTC NETWORK