Sun, Apr 28, 2024
Whatsapp

NEET ਪ੍ਰੀਖਿਆ ਦੇ ਨਤੀਜੇ ਇਸ ਦਿਨ ਜਾਰੀ ਹੋਣ ਦੀ ਸੰਭਾਵਨਾ, ਲਿੰਕ ਰਾਹੀਂ ਇੰਝ ਕਰੋ ਚੈੱਕ

Written by  Riya Bawa -- August 17th 2022 01:43 PM -- Updated: August 17th 2022 01:53 PM
NEET ਪ੍ਰੀਖਿਆ ਦੇ ਨਤੀਜੇ ਇਸ ਦਿਨ ਜਾਰੀ ਹੋਣ ਦੀ ਸੰਭਾਵਨਾ,  ਲਿੰਕ ਰਾਹੀਂ ਇੰਝ ਕਰੋ ਚੈੱਕ

NEET ਪ੍ਰੀਖਿਆ ਦੇ ਨਤੀਜੇ ਇਸ ਦਿਨ ਜਾਰੀ ਹੋਣ ਦੀ ਸੰਭਾਵਨਾ, ਲਿੰਕ ਰਾਹੀਂ ਇੰਝ ਕਰੋ ਚੈੱਕ

NEET Result 2022: ਨੈਸ਼ਨਲ ਟੈਸਟਿੰਗ ਏਜੰਸੀ (NTA) ਜਲਦੀ ਹੀ NEET 2022 ਦੀ ਉੱਤਰ ਕੁੰਜੀ ਜਾਰੀ ਕਰੇਗੀ। NEET ਦੀ ਦਾਖ਼ਲਾ ਪ੍ਰੀਖਿਆ 17 ਜੁਲਾਈ ਨੂੰ ਭਾਰਤ ਅਤੇ ਵਿਦੇਸ਼ਾਂ ਦੇ ਪ੍ਰੀਖਿਆ ਕੇਂਦਰਾਂ 'ਤੇ ਆਯੋਜਿਤ ਕੀਤੀ ਗਈ ਸੀ। NEET ਲਈ ਉੱਤਰ ਕੁੰਜੀ ਨੂੰ ਅਧਿਕਾਰਤ ਵੈੱਬਸਾਈਟ nta.ac.in ਅਤੇ neet.nta.nic.in 'ਤੇ ਜਾਰੀ ਕੀਤਾ ਜਾਵੇਗਾ। ਇਸ ਸਾਲ 18 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਪ੍ਰੀਖਿਆ ਲਈ ਅਪਲਾਈ ਕੀਤਾ ਸੀ। NEET Result 2022 ਹਾਲਾਂਕਿ, ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਦੁਆਰਾ ਨਤੀਜਾ ਅਤੇ ਉੱਤਰ ਕੁੰਜੀ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। NEET ਪ੍ਰੀਖਿਆ 17 ਜੁਲਾਈ ਨੂੰ 13 ਭਾਸ਼ਾਵਾਂ ਵਿੱਚ ਪੈੱਨ ਅਤੇ ਪੇਪਰ ਮੋਡ ਵਿੱਚ ਆਯੋਜਿਤ ਕੀਤੀ ਗਈ ਸੀ। ਵਿਦਿਆਰਥੀ NEET ਪ੍ਰੀਖਿਆ ਦੇ ਨਤੀਜੇ ਦਾ ਵਿਦਿਆਰਥੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। NEET ਪ੍ਰਸ਼ਾਸਨ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ NEET ਪ੍ਰੀਖਿਆ 20 ਅਗਸਤ ਤੱਕ ਜਾਰੀ ਕੀਤੀ ਜਾ ਸਕਦੀ ਹੈ। ਹਾਲਾਂਕਿ ਪਿਛਲੇ ਸਾਲ ਨਤੀਜਾ 12 ਸਤੰਬਰ ਨੂੰ ਜਾਰੀ ਕੀਤਾ ਗਿਆ ਸੀ ਜਿਸ ਵਿੱਚ 14 ਲੱਖ ਤੋਂ ਵੱਧ ਅਰਜ਼ੀਆਂ ਆਈਆਂ ਸਨ। NEET Result 2022 ਇਹ ਵੀ ਪੜ੍ਹੋ : ਰਣਜੀਤ ਸਾਗਰ ਡੈਮ ਦੇ ਅੱਜ ਖੋਲ੍ਹੇ ਜਾਣਗੇ ਫਲੱਡ ਗੇਟ, ਲੋਕਾਂ ਨੂੰ ਹਦਾਇਤਾਂ ਜਾਰੀ ਸੂਤਰਾਂ ਮੁਤਾਬਕ NEET 2022 ਦੀ ਉੱਤਰ ਕੁੰਜੀ ਇਸ ਹਫਤੇ ਜਾਰੀ ਹੋਣ ਦੀ ਉਮੀਦ ਹੈ। ਸੂਤਰਾਂ ਨੇ ਕਿਹਾ ਹੈ ਕਿ NEET ਉੱਤਰ ਕੁੰਜੀ 17 ਜਾਂ 18 ਅਗਸਤ, 2022 ਦੇ ਵਿਚਕਾਰ ਜਾਰੀ ਹੋਣ ਦੀ ਉਮੀਦ ਹੈ। ਹਾਲਾਂਕਿ, NTA ਦੁਆਰਾ ਜਲਦੀ ਹੀ ਇੱਕ ਅਧਿਕਾਰਤ ਤਾਰੀਖ ਦੀ ਪੁਸ਼ਟੀ ਕੀਤੇ ਜਾਣ ਦੀ ਉਮੀਦ ਹੈ। NEET Result 2022 -PTC News


Top News view more...

Latest News view more...