Sun, Dec 14, 2025
Whatsapp

ਨੇਪਾਲ ’ਚ ਭਾਰੀ ਮੀਂਹ ਦੇ ਚੱਲਦੇ ਆਏ ਹੜ੍ਹ ਨਾਲ ਹਾਲਾਤ ਬੇਕਾਬੂ

Reported by:  PTC News Desk  Edited by:  Baljit Singh -- July 04th 2021 03:44 PM
ਨੇਪਾਲ ’ਚ ਭਾਰੀ ਮੀਂਹ ਦੇ ਚੱਲਦੇ ਆਏ ਹੜ੍ਹ ਨਾਲ ਹਾਲਾਤ ਬੇਕਾਬੂ

ਨੇਪਾਲ ’ਚ ਭਾਰੀ ਮੀਂਹ ਦੇ ਚੱਲਦੇ ਆਏ ਹੜ੍ਹ ਨਾਲ ਹਾਲਾਤ ਬੇਕਾਬੂ

ਕਾਠਮੰਡੂ : ਨੇਪਾਲ ’ਚ ਇਸ ਸਮੇਂ ਹੜ੍ਹ ਤੇ ਜ਼ਮੀਨ ਖਿਸਕਣ ਦੀ ਦੋਹਰੀ ਮਾਰ ਦਾ ਸਾਹਮਣਾ ਕਰ ਰਿਹਾ ਹੈ। ਹਾਲਾਤ ਲਗਾਤਾਰ ਬੇਕਾਬੂ ਹੁੰਦੇ ਜਾ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬਾਰਿਸ਼ ਦੇ ਚੱਲਦੇ ਬਣੇ ਅਜਿਹੇ ਹਾਲਾਤ ’ਚ ਕਾਫੀ ਗਿਣਤੀ ’ਚ ਲੋਕਾਂ ਦੀ ਮੌਤ ਵੀ ਹੋ ਗਈ ਹੈ। ਪੜੋ ਹੋਰ ਖਬਰਾਂ: ਨੌਕਰੀ ਬਦਲਦੇ ਹੀ ਨਾ ਕਢਵਾਓ PF ਦੇ ਪੈਸੇ, ਹੁੰਦਾ ਹੈ ਵੱਡਾ ਨੁਕਸਾਨ ਤਾਜ਼ਾ ਰਿਪੋਰਟ ਮੁਤਾਬਕ, ਹੁਣ ਰੌਤਹਾਟ ਜ਼ਿਲ੍ਹੇ ਦੇ ਕਈ ਪਿੰਡਾਂ ’ਚ ਹੜ੍ਹ ਆ ਗਏ ਹਨ। ਕਿਉਂਕਿ ਇੱਥੇ ਹੇਠਲੇ ਇਲਾਕਿਆਂ ’ਚ ਜਲਦੀ ਨਦੀਆਂ ਤੋਂ ਪਾਣੀ ਨਿਕਲ ਜਾਂਦਾ ਹੈ। ਲਗਾਤਾਰ ਬਾਰਿਸ਼ ਦੇ ਚੱਲਦੇ ਵੱਖ-ਵੱਖ ਨਦੀਆਂ ’ਚ ਹੜ੍ਹ ਆ ਗਏ ਹਨ। ਮੱਧ ਤੇ ਦੱਖਣੀ ਹਿੱਸਿਆਂ ’ਚ ਕਈ ਪਿੰਡ ਬਰਬਾਦ ਹੋ ਗਏ ਹਨ। ਇਸ ਬਾਰਿਸ਼ ਨੇ ਬਾਗਮਤੀ, ਭਕੁਵਾ, ਚੰਡੀ, ਅਰੂਵਾ ਸਮੇਤ ਹੋਰ ਨਦੀਆਂ ’ਚ ਹੜ੍ਹ ਆ ਗਏ ਹਨ। ਪੜੋ ਹੋਰ ਖਬਰਾਂ: ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਸਿੱਖ ਭਾਈਚਾਰੇ ਦੀ ਕੀਤੀ ਸ਼ਲਾਘਾ, ਪਗੜੀ ਪਹਿਨ ਗੁਰਦੁਆਰਾ ਸਾਹਿਬ ਹੋਏ ਨਤਮਸਤਕ ‘ਦਾ ਹਿਮਾਲੀਅਨ ਟਾਈਮਜ਼’ ਨੇ ਦੱਸਿਆ ਕਿ ਹੜ੍ਹ ਕਿ ਹੜ੍ਹ ਦੇ ਚੱਲਦੇ ਇਸ਼ਨਾਥ ਨਗਰ ਪਾਲਿਕਾ ਦੇ ਬੰਜਾਰਾਹਾ ਪਿੰਡ ’ਚ ਪਾਣੀ ਭਰ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਹੜ੍ਹ ਦੇ ਕਾਰਨ 30 ਤੋਂ ਵਧ ਪਰਿਵਾਰ ਬੇਘਰ ਹੋ ਗਏ ਹਨ। ਇੰਨਾਂ ਹੀ ਨਹੀਂ ਹੜ੍ਹ ਨੇ ਬੰਜਾਰਾਹਾ, ਬੜਹਰਵਾ, ਬੈਰੀਆ ਤੇ ਫਤੁਵਾ ਸਮੇਤ ਇਕ ਦਰਜ਼ਨ ਪਿੰਡਾਂ ’ਚ ਸੜਕ ਨੈੱਟਵਰਕ ਨੂੰ ਵੀ ਖ਼ਤਮ ਕਰ ਦਿੱਤਾ ਹੈ। ਦੁਰਗਾ ਭਗਵਤੀ ਗ੍ਰਾਮੀਣ ਨਗਰ ਪਾਲਿਕਾ ਦੇ ਛਤੌਨਾ ਸਥਿਤ ਘਰਾਂ ’ਚ ਬਕਈਆ ਤੇ ਝਾਂਝ ਨਦੀਆਂ ਦੀ ਹੜ੍ਹ ਦਾ ਪਾਣੀ ਆ ਗਿਆ ਹੈ। ਹੜ੍ਹ ਦੇ ਪਾਣੀ ’ਚ ਜ਼ਿਲ੍ਹਾ ਹੈੱਡਕੁਆਰਟਰ ਗੌਰ ਵੀ ਹੜ੍ਹਾਂ ਦੇ ਪਾਣੀ ’ਚ ਡੁੱਬ ਗਏ ਹਨ। ਪੜੋ ਹੋਰ ਖਬਰਾਂ: ਪੰਜਾਬ ‘ਚ ਮੁੜ STF ਦਾ ਚਾਰਜ ਸੰਭਾਲਣਗੇ ਹਰਪ੍ਰੀਤ ਸਿੱਧੂ -PTC News


Top News view more...

Latest News view more...

PTC NETWORK
PTC NETWORK