ਰਾਹਤ ਦੀ ਖ਼ਬਰ,ਪੰਜਾਬ 'ਚ 8125 ਮਰੀਜ਼ਾਂ ਨੇ ਦਿੱਤੀ ਮਾਤ

By Jagroop Kaur - May 15, 2021 10:05 pm

ਕੋਰੋਨਾ ਵਾਇਰਸ ਦੀ ਵੱਧ ਰਹੀ ਲਾਗ ਵਿਚਾਲੇ ਇਕ ਰਾਹਤ ਦੀ ਖ਼ਬਰ ਵੀ ਆਈ ਹੈ ਜਿਥੇ ਪੰਜਾਬ 'ਚ ਪਿਛਲੇ 24 ਘੰਟਿਆਂ 'ਚ 8125 ਮਰੀਜ਼ਾਂ ਨੇ ਦਿੱਤੀ ਮਾਤ ਦਿੱਤੀ ਹੈ | ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 77789 ਹੋਈ ਹੈ। ਇਸਦੇ ਨਾਲ ਹੀ ਕੋਰੋਨਾ ਦੀ ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਪਾਜ਼ੀਟਿਵ ਦਰ ਅੱਜ 9.48 ਫੀਸਦ ਆਈ ਹੈ।Coronavirus India updates : India 3.26 lakh new cases , 3890 deaths in last 24 hrs

Read More : ਰਾਹਤ ਵਾਲੀ ਖਬਰ- ਕੋਰੋਨਾ ਦੇ ਮਰੀਜ਼ਾਂ ਦੀ ਪਾਜ਼ੀਟਿਵ ਦਰ ਘੱਟੀ ,377...

ਉਥੇ ਹੀ ਜੇਕਰ ਗੱਲ ਕੀਤੀ ਜਾਵੇ ਜ਼ਿਲ੍ਹੇ ਪ੍ਰਤੀ ਤਾਂ ਕੋਰੋਨਾ ਨੇ ਅੱਜ ਜਿਲ੍ਹਾ ਅੰਮ੍ਰਿਤਸਰ ਵਿਚ ਸਭ ਤੋਂ ਵੱਧ 26 ਮਰੀਜ਼ਾਂ ਦੀਆਂ ਜਾਨਾਂ ਲਈਆਂ। ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 404 ਨਵੇਂ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ 40081 ਕੁੱਲ ਮਾਮਲੇ ਕੋਰੋਨਾ ਦੇ ਹੋ ਗਏ ਹਨ | ਉੱਥੇ ਹੀ 26 ਮੌਤਾਂ ਹੋਣ ਨਾਲ , ਮੌਤਾਂ ਦੀ ਕੁੱਲ ਗਿਣਤੀ 1217 ਹੋ ਗਈ ਹੈ |ਫਾਜ਼ਿਲਕਾ 'ਚ ਤਾਜ਼ਾ ਆਕੜਿਆਂ ਦੀ ਜੇਕਰ ਗੱਲ ਕਰੀਏ ਤਾਂ ਸ਼ਨੀਵਾਰ ਨੂੰ ਸਭ ਤੋਂ ਵੱਧ 20 ਮੌਤਾਂ ਦਰਜ ਕੀਤੀਆਂ ਗਈਆਂ ਹਨ। ਸਰਕਾਰੀ ਅੰਕੜਿਆਂ ਮੁਤਾਬਿਕ 408 ਨਵੇਂ ਮਾਮਲਿਆਂ ਨਾਲ ਪਾਜ਼ੀਟਿਵ ਕੇਸਾਂ ਦੀ ਗਿਣਤੀ 13925 ਹੋ ਗਈ ਹੈ। ਐਕਟਿਵ ਕੇਸ 4471 ਹਨ, ਜਦੋਂ ਕਿ ਜ਼ਿਲ੍ਹੇ ਅੰਦਰ ਹੁਣ ਤੱਕ ਮੌਤਾਂ ਦੀ ਗਿਣਤੀ ਵੱਧ ਕੇ 276 ਹੋ ਗਈ ਹੈ।

adv-img
adv-img