Mon, Apr 29, 2024
Whatsapp

ਇੰਡੀਗੋ ਏਅਰਲਾਈਨ ਨੇ ਯਾਤਰੀਆਂ ਦੀਆਂ ਇਸ ਤਰ੍ਹਾਂ ਵਧਾਈਆਂ ਮੁਸ਼ਕਲਾਂ, ਜਾਣੋ ਮਾਮਲਾ

Written by  Jashan A -- November 26th 2018 06:02 PM -- Updated: November 26th 2018 06:29 PM
ਇੰਡੀਗੋ ਏਅਰਲਾਈਨ ਨੇ ਯਾਤਰੀਆਂ ਦੀਆਂ ਇਸ ਤਰ੍ਹਾਂ ਵਧਾਈਆਂ ਮੁਸ਼ਕਲਾਂ, ਜਾਣੋ ਮਾਮਲਾ

ਇੰਡੀਗੋ ਏਅਰਲਾਈਨ ਨੇ ਯਾਤਰੀਆਂ ਦੀਆਂ ਇਸ ਤਰ੍ਹਾਂ ਵਧਾਈਆਂ ਮੁਸ਼ਕਲਾਂ, ਜਾਣੋ ਮਾਮਲਾ

ਇੰਡੀਗੋ ਏਅਰਲਾਈਨ ਨੇ ਯਾਤਰੀਆਂ ਦੀਆਂ ਇਸ ਤਰ੍ਹਾਂ ਵਧਾਈਆਂ ਮੁਸ਼ਕਲਾਂ, ਜਾਣੋ ਮਾਮਲਾ,ਨਵੀਂ ਦਿੱਲੀ : ਜੇਕਰ ਤੁਸੀ ਅਕਸਰ ਹਵਾਈ ਯਾਤਰਾ ਕਰਦੇ ਰਹਿੰਦੇ ਹੋ ਅਤੇ ਵੈਬ ਚੈਕ ਇਨ੍ਹਾਂ ਦੀ ਵਰਤੋਂ ਕਰਦੇ ਹਨ ਤਾਂ ਇਹ ਖ਼ਬਰ ਬਹੁਤ ਅਹਿਮ ਹੈ।ਇਸ ਦੌਰਾਨ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਅਪਣੀ ਆਮਦਨ ਨੂੰ ਵਧਾਉਣ ਲਈ ਅਤੇ ਲਾਗਤ ਨੂੰ ਘਟਾਉਣ ਲਈ ਨਿਯਮਾਂ 'ਚ ਬਦਲਾਅ ਕੀਤਾ ਹੈ। indigoਇੰਡੀਗੋ ਦੇ ਨਵੇਂ ਨਿਯਮਾਂ ਦੇ ਮੁਤਾਬਕ ਵੈਬ ਚੈਕਿੰਗ ਕਰਨ 'ਤੇ ਹਨ 800 ਰੁਪਏ ਦਾ ਭੁਗਤਾਨੇ ਕਰਨਾ ਹੋਵੇਗਾ ਭਾਵ ਹੁਣ ਏਅਰਪੋਰਟ 'ਤੇ ਲੰਮੀ ਲਾਈਨਾਂ ਤੋਂ ਬਚਣ ਲਈ ਅਕਸਰ ਕੀਤੇ ਜਾਣ ਵਾਲੇ ਵੈਬ ਚੈਕਿੰਗ ਲਈ ਤੁਹਾਨੂੰ ਫ਼ੀਸ ਦਾ ਭੁਗਤਾਨ ਕਰਨਾ ਪਵੇਗਾ। ਬੀਤੇ ਦਿਨ ਇੰਡੀਗੋ ਨੇ ਟਵੀਟ ਕਰ ਦਸਿਆ ਕਿ ਸਾਡੇ ਬਦਲੇ ਗਏ ਨਿਯਮਾਂ ਦੇ ਮੁਤਾਬਕ ਵੈਬ ਚੈਕਿੰਗ ਲਈ ਸਾਰੇ ਸੀਟਾਂ ਚਾਰਜਏਬਲ ਹੋਣ ਗਿਆ। indigo airlinesਤੁਸੀ ਏਅਰਪੋਰਟ 'ਤੇ ਫਰੀ 'ਚ ਚੈਕ-ਇਨ ਕਰ ਸਕਦੇ ਹੋ।ਏਵੀਏਸ਼ਨ ਮੰਤਰਾਲਾ ਵੱਲੋਂ ਅੱਜ ਸਵੇਰੇ ਕਿਹਾ ਗਿਆ ਕਿ ਇੰਡੀਗੋ ਵੱਲੋਂ ਇੱਕ ਹੀ ਝਟਕੇ 'ਚ ਵੈਬ ਚੈਕਿੰਗ ਲਈ ਫੀਸ ਵਸੂਲ ਕਰਨ ਦੇ ਫ਼ੈਸਲਾ ਦੀ ਸਮੀਖਿਆ ਕੀਤੀ ਜਾ ਰਹੀ ਹੈ। indigoਮੀਡੀਆ ਹਵਾਲੇ ਤੋਂ ਮਿਲੀਆਂ ਖ਼ਬਰਾਂ ਮੁਤਾਬਕ ਇੰਡੀਗੋ ਵਲੋਂ ਕਿਹਾ ਗਿਆ ਕਿ ਜੁਲਾਈ ਤੋਂ ਸਤੰਬਰ ਦੇ 'ਚ ਕੰਪਨੀ ਨੂੰ ਤੇਲ ਦੀ ਉੱਚੀ ਕੀਮਤ ਅਤੇ ਰੁਪਏ 'ਚ ਗਿਰਾਵਟ ਦੇ ਕਾਰਨ 651 ਕਰੋੜ ਰੁਪਏ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਲਈ ਕੰਪਨੀ ਵਲੋਂ ਨਿਯਮਾਂ 'ਚ ਬਦਲਾਅ ਕੀਤਾ ਗਿਆ ਹੈ। ਨਵਾਂ ਨਿਯਮ 14 ਨਵੰਬਰ ਤੋਂ ਲਾਗੂ ਹੋ ਚੁੱਕਿਆ ਹੈ। ਇੰਡੀਗੋ ਵਲੋਂ ਨਿਯਮਾਂ 'ਚ ਕੀਤੇ ਗਏ ਬਦਲਾਅ ਤੋਂ ਬਾਅਦ ਮੁਸਾਫਰਾਂ ਨੂੰ ਵੈਬ-ਚੈਕ ਲਈ 100 ਰੁਪਏ ਤੋਂ 800 ਰੁਪਏ ਤੱਕ ਦਾ ਭੁਗਤਾਨ ਕਰਨਾ ਪਵੇਗਾ। ਦੱਸ ਦਈਏ ਕਿ ਤੁਹਾਨੂੰ ਵੈਬ-ਚੈਕ ਇਨ ਲਈ ਕਿੰਨੀ ਰਾਸ਼ੀ ਦਾ ਭੁਗਤਾਨ ਕਰਨਾ ਪਵੇਗਾ ਇਹ ਸੀਟ ਦੀ ਹਾਲਤ 'ਤੇ ਨਿਰਭਰ ਹੋਵੇਗਾ। —PTC News


Top News view more...

Latest News view more...