ਵਿਆਹ ਤੋਂ ਬਾਅਦ ਮੁੰਬਈ ਪਹੁੰਚੇ ਕੈਟਰੀਨਾ-ਵਿੱਕੀ ਕੌਸ਼ਲ, ਦੋਵਾਂ ਨੇ ਖੁੱਲ੍ਹ ਕੇ ਮੀਡੀਆ ਸਾਹਮਣੇ ਦਿੱਤੇ ਪੋਜ਼
katrina kaif vicky kaushal wedding: ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਹੁਣ ਵਿਆਹ ਤੋਂ ਬਾਅਦ ਮੁੰਬਈ ਵਾਪਸ ਆ ਗਏ ਹਨ। ਦੋਵਾਂ ਨੂੰ ਪ੍ਰਾਈਵੇਟ ਏਅਰਪੋਰਟ 'ਤੇ ਦੇਖਿਆ ਗਿਆ।
ਕੈਟਰੀਨਾ ਦੀ ਗੱਲ ਕਰੀਏ 'ਤੇ ਹੱਥਾਂ 'ਚ ਲਾਲ ਚੂੜਾ, ਮਾਂਗ 'ਚ ਸਿੰਦੂਰ, ਖੂਬਸੂਰਤ ਸੂਟ 'ਚ ਕੈਟਰੀਨਾ ਕੈਫ ਪੂਰੀ ਤਰ੍ਹਾਂ ਭਾਰਤੀ ਲੁੱਕ 'ਚ ਨਜ਼ਰ ਆਈ ਅਤੇ ਬੇਹੱਦ ਖੂਬਸੂਰਤ ਲੱਗ ਰਹੀ ਸੀ। ਵਿੱਕੀ ਕੌਸ਼ਲ ਇਸ ਦੌਰਾਨ ਫਾਰਮਲ ਲੁੱਕ 'ਚ ਨਜ਼ਰ ਆਏ।
ਇਸ ਵਾਰ ਦੋਵਾਂ ਨੇ ਖੁੱਲ੍ਹ ਕੇ ਮੀਡੀਆ ਸਾਹਮਣੇ ਪੋਜ਼ ਦਿੱਤੇ। ਦੱਸ ਦੇਈਏ ਕਿ 9 ਦਸੰਬਰ ਨੂੰ ਵਿਆਹ ਦੇ ਬੰਧਨ 'ਚ ਬੱਝਣ ਤੋਂ ਬਾਅਦ ਕੈਟਰੀਨਾ ਅਤੇ ਵਿੱਕੀ ਅੱਜ ਮੁੰਬਈ ਪਹੁੰਚ ਗਏ ਹਨ।
ਇਸ ਦੌਰਾਨ ਏਅਰਪੋਰਟ 'ਤੇ ਸੁਰੱਖਿਆ ਵੀ ਸਖਤ ਨਜ਼ਰ ਆਈ। ਇਨ੍ਹਾਂ ਤਸਵੀਰਾਂ 'ਚ ਵਿੱਕੀ ਤੇ ਕੈਟਰੀਨਾ (Katrina Kaif ) ਦੇ ਚਿਹਰਿਆਂ 'ਤੇ ਖੁਸ਼ੀ ਵੀ ਸਾਫ ਦਿਖਾਈ ਦੇ ਰਹੀ ਸੀ।
-PTC News