ਰਾਜਸਥਾਨ 'ਚ ਸੱਤ ਫੇਰੇ ਲੈਣ ਤੋਂ ਬਾਅਦ ਪ੍ਰਾਈਵੇਟ ਹੈਲੀਕਾਪਟਰ ਰਾਹੀਂ ਰਵਾਨਾ ਹੋਏ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ
ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦਾ ਵਿਆਹ ਕਈ ਦਿਨਾਂ ਤੋਂ ਸੁਰਖੀਆਂ 'ਚ ਸੀ। ਉਨ੍ਹਾਂ ਦੇ ਸ਼ਾਹੀ ਵਿਆਹ ਨੂੰ ਕਾਫੀ ਗੁਪਤ ਰੱਖਿਆ ਗਿਆ ਸੀ। ਦੋਵਾਂ ਨੇ 9 ਦਸੰਬਰ ਨੂੰ ਰਾਜਸਥਾਨ ਦੇ ਸਿਕਸ ਸੈਂਸ ਫੋਰਟ ਬਰਵਾੜਾ ਵਿਖੇ ਸੱਤ ਫੇਰੇ ਲੈ ਕੇ ਜ਼ਿੰਦਗੀ ਦਾ ਨਵਾਂ ਸਫ਼ਰ ਸ਼ੁਰੂ ਕੀਤਾ ਹੈ। ਜੀਵਨ ਭਰ ਇਕੱਠੇ ਰਹਿਣ ਦੀ ਕਸਮ ਵੀ ਖਾਈ।
[caption id="attachment_557124" align="aligncenter" width="300"] ਰਾਜਸਥਾਨ 'ਚ ਸੱਤ ਫੇਰੇ ਲੈਣ ਤੋਂ ਬਾਅਦ ਪ੍ਰਾਈਵੇਟ ਹੈਲੀਕਾਪਟਰ ਰਾਹੀਂ ਰਵਾਨਾ ਹੋਏ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ[/caption]
ਕੈਟਰੀਨਾ ਦਾ ਵਿਆਹ ਸਾਰਿਆਂ ਲਈ ਯਾਦਗਾਰ ਬਣ ਗਿਆ ਹੈ। ਜਦੋਂ ਵੀ ਬਾਲੀਵੁੱਡ ਦੇ ਰਾਇਲ ਵੈਡਿੰਗ ਦਾ ਜ਼ਿਕਰ ਹੋਵੇਗਾ ਤਾਂ ਉਨ੍ਹਾਂ ਦੇ ਵਿਆਹ ਦੀ ਚਰਚਾ ਜ਼ਰੂਰ ਹੋਵੇਗੀ। ਇਸ ਤੋਂ ਅਗਲੇ ਦਿਨ 0 ਦਸੰਬਰ ਦੀ ਸਵੇਰ ਨੂੰ ਦੋਵੇਂ ਇੱਕ ਨਿੱਜੀ ਹੈਲੀਕਾਪਟਰ ਵਿੱਚ ਰਵਾਨਾ ਹੋਏ ਹਨ। ਇਸ ਦੌਰਾਨ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
[caption id="attachment_557122" align="aligncenter" width="300"]
ਰਾਜਸਥਾਨ 'ਚ ਸੱਤ ਫੇਰੇ ਲੈਣ ਤੋਂ ਬਾਅਦ ਪ੍ਰਾਈਵੇਟ ਹੈਲੀਕਾਪਟਰ ਰਾਹੀਂ ਰਵਾਨਾ ਹੋਏ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ[/caption]
ਕੈਟਰੀਨਾ ਕੈਫ ਨੇ ਬੇਜ ਰੰਗ ਦਾ ਫਲਾਵਰ ਪ੍ਰਿੰਟਡ ਸੂਟ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਵਿੱਕੀ ਕੌਸ਼ਲ ਗੂੜ੍ਹੇ ਨੀਲੇ ਰੰਗ ਦੇ ਸੂਟ ਵਿੱਚ ਨਜ਼ਰ ਆਏ। ਦੋਵੇਂ ਸਿੱਧੇ ਹੈਲੀਕਾਪਟਰ ਵਿਚ ਬੈਠ ਗਏ। ਉਮੀਦ ਕੀਤੀ ਜਾ ਰਹੀ ਹੈ ਕਿ ਦੋਵਾਂ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਜਾਵੇਗਾ, ਉਦੋਂ ਹੀ ਉਨ੍ਹਾਂ ਦੇ ਵਿਆਹ ਤੋਂ ਬਾਅਦ ਲੋਕਾਂ 'ਚ ਪਹਿਲੀ ਝਲਕ ਦੇਖਣ ਨੂੰ ਮਿਲੇਗੀ।
[caption id="attachment_557121" align="aligncenter" width="300"]
ਰਾਜਸਥਾਨ 'ਚ ਸੱਤ ਫੇਰੇ ਲੈਣ ਤੋਂ ਬਾਅਦ ਪ੍ਰਾਈਵੇਟ ਹੈਲੀਕਾਪਟਰ ਰਾਹੀਂ ਰਵਾਨਾ ਹੋਏ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ[/caption]
ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਨਾਲ ਉਨ੍ਹਾਂ ਦੀ ਟੀਮ ਵੀ ਮੌਜੂਦ ਸੀ। ਦੋਵਾਂ ਦੇ ਨਾਲ ਪਰਿਵਾਰ ਦਾ ਕੋਈ ਹੋਰ ਮੈਂਬਰ ਨਹੀਂ ਦੇਖਿਆ ਗਿਆ ਹੈ। ਹਾਲਾਂਕਿ ਪੁਲਿਸ ਦੇ ਸਖ਼ਤ ਪ੍ਰਬੰਧ ਦੇਖੇ ਗਏ ਹਨ। ਇਸ ਦੇ ਨਾਲ ਹੀ ਜੇਕਰ ਕੈਟਰੀਨਾ ਕੈਫ ਦੇ ਬ੍ਰਾਈਡਲ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਸਬਿਆਸਾਚੀ ਦੁਆਰਾ ਡਿਜ਼ਾਈਨ ਕੀਤਾ ਲਹਿੰਗਾ ਪਾਇਆ ਸੀ। ਕੈਟਰੀਨਾ ਆਪਣੇ ਵਾਲਾਂ ਵਿੱਚ ਗਜਰੇ, ਹੱਥਾਂ ਵਿੱਚ ਚੂੜੀਆਂ, ਨੱਥ, ਮਾਂਗ-ਟਿੱਕਾ ਅਤੇ ਸਾਰੇ ਸੋਲ੍ਹਾਂ ਸਿੰਗਾਰ ਵਿੱਚ ਜਚ ਰਹੀ ਸੀ।
[caption id="attachment_557123" align="aligncenter" width="300"]
ਰਾਜਸਥਾਨ 'ਚ ਸੱਤ ਫੇਰੇ ਲੈਣ ਤੋਂ ਬਾਅਦ ਪ੍ਰਾਈਵੇਟ ਹੈਲੀਕਾਪਟਰ ਰਾਹੀਂ ਰਵਾਨਾ ਹੋਏ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ[/caption]
ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੇ ਹਨੀਮੂਨ ਨੂੰ ਲੈ ਕੇ ਵੱਖ-ਵੱਖ ਗੱਲਾਂ ਸਾਹਮਣੇ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਵਿੱਕੀ ਕੌਸ਼ਲ ਅਤੇ ਕੈਟਰੀਨਾ ਹਨੀਮੂਨ ਲਈ ਮਾਲਦੀਵ ਜਾਣ ਦੀ ਯੋਜਨਾ ਬਣਾ ਰਹੇ ਹਨ। ਮਾਲਦੀਵ ਛੁੱਟੀਆਂ ਜਾਂ ਯਾਤਰਾ ਲਈ ਦੁਨੀਆ ਦੇ ਸਭ ਤੋਂ ਖੂਬਸੂਰਤ ਦੇਸ਼ਾਂ ਵਿੱਚੋਂ ਇੱਕ ਹੈ। ਇਹ ਟਾਪੂ ਇੰਨਾ ਖੂਬਸੂਰਤ ਹੈ ਕਿ ਇੱਥੇ ਵੱਡੀਆਂ-ਵੱਡੀਆਂ ਹਸਤੀਆਂ ਵੀ ਛੁੱਟੀਆਂ ਮਨਾਉਣ ਆਉਂਦੀਆਂ ਹਨ। ਜੇਕਰ ਤੁਸੀਂ ਵੀ ਘੱਟ ਬਜਟ 'ਚ ਵਿਦੇਸ਼ ਘੁੰਮਣ ਦੀ ਯੋਜਨਾ ਬਣਾ ਰਹੇ ਹੋ ਤਾਂ ਮਾਲਦੀਵ ਤੁਹਾਡੇ ਲਈ ਸਭ ਤੋਂ ਵਧੀਆ ਹੈ।
[caption id="attachment_557120" align="aligncenter" width="300"]
ਰਾਜਸਥਾਨ 'ਚ ਸੱਤ ਫੇਰੇ ਲੈਣ ਤੋਂ ਬਾਅਦ ਪ੍ਰਾਈਵੇਟ ਹੈਲੀਕਾਪਟਰ ਰਾਹੀਂ ਰਵਾਨਾ ਹੋਏ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ[/caption]
ਦੱਸ ਦੇਈਏ ਕਿ ਕੈਟਰੀਨਾ ਕੈਫ ਹੁਣ ਵਿੱਕੀ ਕੌਸ਼ਲ ਦੀ ਦੁਲਹਨ ਬਣ ਗਈ ਹੈ। ਵਾਲਾਂ 'ਚ ਗਜਰਾ, ਹੱਥਾਂ 'ਚ ਚੂੜਾ ਪਾਈ ਕੈਟਰੀਨਾ ਕੈਫ ਕਿਸੇ ਰਾਣੀ ਤੋਂ ਘੱਟ ਨਹੀਂ ਲੱਗ ਰਹੀ ਹੈ। ਕੈਟਰੀਨਾ ਨੇ ਖਾਸ ਦਿਨ 'ਤੇ ਲਾਲ ਰੰਗ ਦਾ ਖੂਬਸੂਰਤ ਲਹਿੰਗਾ ਪਾਇਆ ਸੀ। ਇਸ ਦੇ ਨਾਲ ਹੀ ਵਿੱਕੀ ਕੌਸ਼ਲ ਵੀ ਆਫ ਵਾਈਟ ਸ਼ੇਰਵਾਨੀ 'ਚ ਕਾਫੀ ਕੂਲ ਡੂਡ ਨਜ਼ਰ ਆ ਰਹੇ ਹਨ। ਵਿਆਹ ਦੇ ਮੰਡਪ 'ਤੇ ਬੈਠੇ ਵਿੱਕੀ-ਕੈਟਰੀਨਾ ਇੰਨੇ ਪਿਆਰੇ ਲੱਗ ਰਹੇ ਹਨ ਕਿ ਉਨ੍ਹਾਂ ਤੋਂ ਨਜ਼ਰਾਂ ਹਟਾਉਣੀਆਂ ਮੁਸ਼ਕਲ ਹਨ।
-PTCNews