Sun, Apr 28, 2024
Whatsapp

ਮਾਲਦੀਵ 'ਚ ਵੱਡੇ ਹਾਦਸੇ ਦੌਰਾਨ 9 ਭਾਰਤੀਆਂ ਦੀ ਮੌਤ

Written by  Ravinder Singh -- November 10th 2022 12:55 PM
ਮਾਲਦੀਵ 'ਚ ਵੱਡੇ ਹਾਦਸੇ ਦੌਰਾਨ 9 ਭਾਰਤੀਆਂ ਦੀ ਮੌਤ

ਮਾਲਦੀਵ 'ਚ ਵੱਡੇ ਹਾਦਸੇ ਦੌਰਾਨ 9 ਭਾਰਤੀਆਂ ਦੀ ਮੌਤ

ਮਾਲਦੀਵ: ਮਾਲਦੀਵ ਦੀ ਰਾਜਧਾਨੀ ਮਾਲੇ ਵਿਚ ਅੱਗ ਲੱਗਣ ਕਾਰਨ 10 ਵਿਅਕਤੀਆਂ ਦੀ ਝੁਲਸਣ ਤੇ ਦਮ ਘੁੱਟਣ ਕਾਰਨ ਮੌਤ ਹੋ ਗਈ। ਮਾਲੇ 'ਚ ਵਿਦੇਸ਼ੀ ਕਾਮਿਆਂ ਲਈ ਬਣਾਏ ਗਏ ਘਰਾਂ 'ਚ ਅੱਗ ਲੱਗ ਗਈ, ਜਿਸ 'ਚ 10 ਲੋਕ ਝੁਲਸ ਗਏ। ਇਸ ਹਾਦਸੇ ਵਿੱਚ ਮਰਨ ਵਾਲੇ 10 ਲੋਕਾਂ ਵਿੱਚ 9 ਭਾਰਤੀ ਕਾਮੇ ਵੀ ਸ਼ਾਮਲ ਹਨ। ਅੱਗ ਦੀ ਇਸ ਘਟਨਾ 'ਚ ਕੁਝ ਲੋਕ ਜ਼ਖ਼ਮੀ ਵੀ ਹੋਏ ਹਨ।



ਅਧਿਕਾਰੀਆਂ ਨੇ ਦੱਸਿਆ ਕਿ ਅੱਗ ਨਾਲ ਤਬਾਹ ਹੋਈ ਇਮਾਰਤ ਦੀ ਉਪਰਲੀ ਮੰਜ਼ਿਲ ਤੋਂ 10 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਇਮਾਰਤ ਦੀ ਹੇਠਲੀ ਮੰਜ਼ਿਲ ਉਤੇ ਇਕ ਗੈਰੇਜ ਸੀ ਤੇ ਇਸ ਵਿਚ ਅੱਗ ਲੱਗਣ ਮਗਰੋਂ ਪੂਰੀ ਇਮਾਰਤ ਇਸ ਦੀ ਲਪੇਟ 'ਚ ਆ ਗਈ ਤੇ ਦੇਖਦੇ ਹੀ ਦੇਖਦੇ ਅੱਗ ਦੇ ਗੁਬਾਰੇ ਆਸਮਾਨ 'ਚ ਉੱਠਣ ਲੱਗੇ ਅਤੇ ਚਾਰੇ ਪਾਸੇ ਰੌਲਾ ਪੈਣ ਲੱਗਾ। ਮਾਮਲੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪੁੱਜ ਗਈਆਂ ਤੇ ਕਰੀਬ ਚਾਰ ਘੰਟੇ ਦੀ ਮੁਸ਼ੱਕਤ ਮਗਰੋਂ ਅੱਗ ਉਤੇ ਕਾਬੂ ਪਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜਾਂਚ ਦੌਰਾਨ ਉਪਰਲੀ ਮੰਜ਼ਿਲ 'ਤੇ 10 ਲੋਕਾਂ ਦੀਆਂ ਲਾਸ਼ਾਂ ਮਿਲੀਆਂ, ਜਿਨ੍ਹਾਂ 'ਚ 9 ਭਾਰਤੀ ਅਤੇ ਇਕ ਬੰਗਲਾਦੇਸ਼ੀ ਸ਼ਾਮਲ ਹੈ।

ਇਹ ਵੀ ਪੜ੍ਹੋ : ਬਰਗਾੜੀ ਬੇਅਦਬੀ ਮਾਮਲੇ ਦੇ ਮੁਲਜ਼ਮ ਦੀ ਗੋਲ਼ੀਆਂ ਮਾਰ ਕੇ ਕੀਤੀ ਹੱਤਿਆ

ਮਾਲਦੀਵ ਸਥਿਤ ਭਾਰਤੀ ਦੂਤਾਵਾਸ ਨੇ ਇਸ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਾਲਦੀਵ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਟਵੀਟ ਕੀਤਾ, "ਸਾਨੂੰ ਮਾਲੇ ਵਿੱਚ ਭਿਆਨਕ ਅੱਗ ਦੀ ਘਟਨਾ ਤੋਂ ਬਹੁਤ ਦੁੱਖ ਹੋਇਆ ਹੈ, ਜਿਸ ਵਿੱਚ ਕਥਿਤ ਤੌਰ 'ਤੇ ਭਾਰਤੀ ਨਾਗਰਿਕਾਂ ਸਮੇਤ ਕਈ ਲੋਕਾਂ ਦੀ ਮੌਤ ਹੋ ਗਈ ਹੈ। ਅਸੀਂ ਮਾਲਦੀਵ ਦੇ ਅਧਿਕਾਰੀਆਂ ਦੇ ਨਜ਼ਦੀਕੀ ਸੰਪਰਕ ਵਿੱਚ ਹਾਂ।

- PTC NEWS

Top News view more...

Latest News view more...