Fri, Dec 6, 2024
Whatsapp

Ludhiana Railway Station : ਲੁਧਿਆਣਾ ’ਚ 15 ਨਵੰਬਰ ਤੋਂ 14 ਟਰੇਨਾਂ ਰੱਦ, 47 ਦਿਨਾਂ ਤੱਕ ਇਹ ਪਲੇਟਫਾਰਮ ਰਹਿਣਗੇ ਬੰਦ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਡਿਵੀਜ਼ਨ ਦੇ ਸੀਨੀਅਰ ਡੀਸੀਐਮ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਪਹਿਲਾਂ ਜਦੋਂ ਪਲੇਟਫਾਰਮ ਨੰਬਰ 1 'ਤੇ ਕੰਮ ਚੱਲ ਰਿਹਾ ਸੀ। ਜੋ ਕਰੀਬ 3 ਤੋਂ 4 ਮਹੀਨੇ ਤੱਕ ਚੱਲਿਆ।

Reported by:  PTC News Desk  Edited by:  Aarti -- November 13th 2024 09:03 PM
Ludhiana Railway Station : ਲੁਧਿਆਣਾ ’ਚ 15 ਨਵੰਬਰ ਤੋਂ 14 ਟਰੇਨਾਂ ਰੱਦ, 47 ਦਿਨਾਂ ਤੱਕ ਇਹ ਪਲੇਟਫਾਰਮ ਰਹਿਣਗੇ ਬੰਦ

Ludhiana Railway Station : ਲੁਧਿਆਣਾ ’ਚ 15 ਨਵੰਬਰ ਤੋਂ 14 ਟਰੇਨਾਂ ਰੱਦ, 47 ਦਿਨਾਂ ਤੱਕ ਇਹ ਪਲੇਟਫਾਰਮ ਰਹਿਣਗੇ ਬੰਦ

Ludhiana Railway Station :  ਲੁਧਿਆਣਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 6 ਅਤੇ 7 ਲਗਭਗ 47 ਦਿਨਾਂ ਲਈ ਬੰਦ ਰਹਿਣਗੇ। ਦੱਸ ਦਈਏ ਕਿ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਕਾਰਨ 15 ਨਵੰਬਰ ਤੋਂ 31 ਦਸੰਬਰ ਤੱਕ 14 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਦੋਵਾਂ ਪਲੇਟਫਾਰਮਾਂ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਆਵਾਜਾਈ ਨਹੀਂ ਹੋਵੇਗੀ। ਯਾਤਰੀਆਂ ਦੇ ਦਾਖਲੇ ਦੀ ਮਨਾਹੀ ਹੋਵੇਗੀ। ਹਾਲਾਂਕਿ 31 ਦਸੰਬਰ ਨੂੰ ਕੰਮ ਪੂਰਾ ਹੋਣ ਤੋਂ ਬਾਅਦ 14 ਟਰੇਨਾਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਡਿਵੀਜ਼ਨ ਦੇ ਸੀਨੀਅਰ ਡੀਸੀਐਮ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਪਹਿਲਾਂ ਜਦੋਂ ਪਲੇਟਫਾਰਮ ਨੰਬਰ 1 'ਤੇ ਕੰਮ ਚੱਲ ਰਿਹਾ ਸੀ। ਜੋ ਕਰੀਬ 3 ਤੋਂ 4 ਮਹੀਨੇ ਤੱਕ ਚੱਲਿਆ। ਇਸ ਦੌਰਾਨ ਪਲੇਟਫਾਰਮ ਨੰਬਰ 1 ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ ਸੀ। ਰੇਲਵੇ ਸਟੇਸ਼ਨ 'ਤੇ ਉਸਾਰੀ ਦਾ ਕੰਮ ਆਪਣੇ ਸਿਖਰ 'ਤੇ ਹੈ। ਇਸ ਕਾਰਨ ਅਧਿਕਾਰੀਆਂ ਨੇ ਹੁਣ ਪਲੇਟਫਾਰਮ ਨੰਬਰ 6 ਅਤੇ 7 'ਤੇ ਕੰਮ ਕਰਨ ਦਾ ਫੈਸਲਾ ਕੀਤਾ ਹੈ।


ਉਸਾਰੀ ਦੇ ਕੰਮ ਨੂੰ ਲੈ ਕੇ ਰੇਲਵੇ ਵੱਲੋਂ ਦੱਸਿਆ ਗਿਆ ਕਿ ਟਰੇਨ ਨੰਬਰ 04997/98 ਲੁਧਿਆਣਾ-ਫ਼ਿਰੋਜ਼ਪੁਰ, 14614/13 ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14629/30 ਚੰਡੀਗੜ੍ਹ-ਫ਼ਿਰੋਜ਼ਪੁਰ, 04743/44 ਹਿਸਾਰ-ਲੁਧਿਆਣਾ, 04509/10 ਜਾਖਲ-ਲੁਧਿਆਣਾ, 04509/10 ਜਾਖਲ-ਲੁਧਿਆਣਾ/04547 , 04745 ਚੁਰੂ-ਲੁਧਿਆਣਾ ਅਤੇ 04746 ਲੁਧਿਆਣਾ-ਹਿਸਾਰ ਨੂੰ 47 ਦਿਨਾਂ ਲਈ ਰੱਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਲੋੜ ਪੈਣ 'ਤੇ ਹੋਰ ਟਰੇਨਾਂ ਨੂੰ ਰੱਦ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ  : Sukhbir Singh Badal ਦੀ ਸਿੰਘ ਸਾਹਿਬਾਨ ਨੂੰ ਅਪੀਲ, ਕਿਹਾ- ਧਾਰਮਿਕ ਸਜ਼ਾ ਬਾਰੇ ਜਲਦ ਤੋਂ ਜਲਦ ਲਿਆ ਜਾਵੇ ਫੈਸਲਾ

- PTC NEWS

Top News view more...

Latest News view more...

PTC NETWORK