Sun, Nov 16, 2025
Whatsapp

1984 anti-Sikh riots : ਨਵੰਬਰ 1984 ‘ਸਿੱਖ ਨਸਲਕੁਸ਼ੀ’ ਬਹੁਤ ਹੀ ਦਰਦਨਾਕ ਖੂਨੀ ਸਾਕਾ ਸੀ , ਦੋਸ਼ੀ ਅਜੇ ਵੀ ਖੁੱਲ੍ਹੇ ਘੁੰਮ ਰਹੇ ਹਨ : ਸੁਖਬੀਰ ਸਿੰਘ ਬਾਦਲ

1984 anti-Sikh riots : ਨਵੰਬਰ 1984 ’ਚ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਸਮੇਂ ਦੀ ਕਾਂਗਰਸ ਸਰਕਾਰ ਦੀ ਸ਼ਹਿ ’ਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਸਿੱਖ ਕਤਲੇਆਮ ਦੇ ਜ਼ਖ਼ਮ 41 ਸਾਲ ਬੀਤ ਜਾਣ ਮਗਰੋਂ ਵੀ ਅੱਲ੍ਹੇ ਹਨ ਅਤੇ ਦੁੱਖ ਦੀ ਗੱਲ ਹੈ ਸਿੱਖ ਕੌਮ ਨੂੰ ਇਨਸਾਫ਼ ਨਹੀਂ ਮਿਲਿਆ। ਨਵੰਬਰ 1984 ’ਚ ਸਰਕਾਰ ਦੀ ਸ਼ਹਿ ’ਤੇ ਕਈ ਦਿਨ ਸਿੱਖਾਂ ’ਤੇ ਕਹਿਰ ਢਾਹਿਆ ਗਿਆ ਸੀ, ਜਿਸ ਨੇ ਦੁਨੀਆਂ ਦੇ ਹਰ ਸੰਵੇਦਨਸ਼ੀਲ ਮਨੁੱਖ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਸੀ

Reported by:  PTC News Desk  Edited by:  Shanker Badra -- November 01st 2025 09:40 AM -- Updated: November 01st 2025 09:44 AM
1984 anti-Sikh riots : ਨਵੰਬਰ 1984 ‘ਸਿੱਖ ਨਸਲਕੁਸ਼ੀ’ ਬਹੁਤ ਹੀ ਦਰਦਨਾਕ ਖੂਨੀ ਸਾਕਾ ਸੀ , ਦੋਸ਼ੀ ਅਜੇ ਵੀ ਖੁੱਲ੍ਹੇ ਘੁੰਮ ਰਹੇ ਹਨ : ਸੁਖਬੀਰ ਸਿੰਘ ਬਾਦਲ

1984 anti-Sikh riots : ਨਵੰਬਰ 1984 ‘ਸਿੱਖ ਨਸਲਕੁਸ਼ੀ’ ਬਹੁਤ ਹੀ ਦਰਦਨਾਕ ਖੂਨੀ ਸਾਕਾ ਸੀ , ਦੋਸ਼ੀ ਅਜੇ ਵੀ ਖੁੱਲ੍ਹੇ ਘੁੰਮ ਰਹੇ ਹਨ : ਸੁਖਬੀਰ ਸਿੰਘ ਬਾਦਲ

1984 anti-Sikh riots : ਨਵੰਬਰ 1984 ’ਚ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਸਮੇਂ ਦੀ ਕਾਂਗਰਸ ਸਰਕਾਰ ਦੀ ਸ਼ਹਿ ’ਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਸਿੱਖ ਕਤਲੇਆਮ ਦੇ ਜ਼ਖ਼ਮ 41 ਸਾਲ ਬੀਤ ਜਾਣ ਮਗਰੋਂ ਵੀ ਅੱਲ੍ਹੇ ਹਨ ਅਤੇ ਦੁੱਖ ਦੀ ਗੱਲ ਹੈ ਸਿੱਖ ਕੌਮ ਨੂੰ ਇਨਸਾਫ਼ ਨਹੀਂ ਮਿਲਿਆ। ਨਵੰਬਰ 1984 ’ਚ ਸਰਕਾਰ ਦੀ ਸ਼ਹਿ ’ਤੇ ਕਈ ਦਿਨ ਸਿੱਖਾਂ ’ਤੇ ਕਹਿਰ ਢਾਹਿਆ ਗਿਆ ਸੀ, ਜਿਸ ਨੇ ਦੁਨੀਆਂ ਦੇ ਹਰ ਸੰਵੇਦਨਸ਼ੀਲ ਮਨੁੱਖ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਸੀ।

 ਸਿੱਖ ਕਤਲੇਆਮ ਦੇ ਦੋਸ਼ੀ ਅਜੇ ਵੀ ਖੁੱਲ੍ਹੇ ਘੁੰਮ ਰਹੇ ਹਨ :  ਸੁਖਬੀਰ ਸਿੰਘ ਬਾਦਲ 


ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦਿਆਂ ਲਿਖਿਆ ਕਿ ਨਵੰਬਰ 1984 ਦੌਰਾਨ ਕੇਂਦਰ ਦੀ ਕਾਂਗਰਸ ਹਕੂਮਤ ਦੁਆਰਾ ਗਿਣੀ-ਮਿਥੀ ਸਾਜ਼ਿਸ਼ ਤਹਿਤ ਕੀਤੀ ਗਈ ‘ਸਿੱਖ ਨਸਲਕੁਸ਼ੀ’ ਇਤਿਹਾਸ ਦਾ ਬਹੁਤ ਹੀ ਦਰਦਨਾਕ ਖੂਨੀ ਸਾਕਾ ਸੀ। ਕਾਂਗਰਸੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਅਗਵਾਈ ਹੇਠ ਹਜ਼ਾਰਾਂ ਨਿਰਦੋਸ਼ ਸਿੱਖ ਬੱਚਿਆਂ, ਨੌਜਵਾਨ ਮਰਦ-ਔਰਤਾਂ ਤੇ ਬਜ਼ੁਰਗਾਂ ਨੂੰ ਬੇਪੱਤ ਕਰਕੇ ਅਣਮਨੁੱਖੀ ਤਰੀਕਿਆਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਸਿੱਖ ਕੌਮ ਪ੍ਰਤੀ ਕੇਂਦਰੀ ਹਕੂਮਤਾਂ ਦੀ ਨਫ਼ਰਤ ਦੀ ਇੰਤਹਾ ਸੀ, ਜਿਸ ਨੇ ਸਿੱਖ ਕੌਮ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਸੀ। ਇਸ ਅਣਮਨੁੱਖੀ ਕਹਿਰ ਨੂੰ ਵਾਪਰਿਆਂ ਅੱਜ ਚਾਰ ਦਹਾਕੇ ਬੀਤ ਚੁੱਕੇ ਹਨ ਤੇ ਇਸਦੇ ਮੁੱਖ ਦੋਸ਼ੀ ਅੱਜ ਵੀ ਖੁੱਲ੍ਹੇ ਘੁੰਮ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਯਤਨਾਂ ਸਦਕਾ ਕੁਝ ਲੋਕ ਜੇਲ੍ਹ ਤਾਂ ਗਏ ਪਰ ਜਿਸ ਸਜ਼ਾ ਦੇ ਉਹ ਹੱਕਦਾਰ ਹਨ ,ਉਹ ਨਹੀਂ ਮਿਲੀ, ਸ਼੍ਰੋਮਣੀ ਅਕਾਲੀ ਦਲ ਸਮੁੱਚੀ ਸਿੱਖ ਕੌਮ ਦੇ ਸਾਥ ਸਦਕਾ ਪਾਪੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਆਖਰੀ ਦਮ ਤੱਕ ਲੜਾਈ ਲੜੇਗਾ।

    

41 ਸਾਲ ਬਾਅਦ ਵੀ ਸਿੱਖ ਕੌਮ ਦੇ ਮਨਾਂ 'ਚ ਜਖਮ ਅੱਲੇ ਹਨ : ਸਾਂਸਦ ਹਰਸਿਮਰਤ ਕੌਰ ਬਾਦਲ

 ਸਾਂਸਦ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦਿਆਂ ਲਿਖਿਆ ਕਿ ਨਵੰਬਰ 1984 ਸਿੱਖ ਨਸਲਕੁਸ਼ੀ ਨੂੰ ਅੱਜ 41 ਸਾਲ ਬੀਤ ਗਏ ਹਨ ਪਰ ਸਿੱਖ ਕੌਮ ਦੇ ਮਨਾਂ 'ਚ ਉਹ ਜਖਮ ਅਜੇ ਵੀ ਅੱਲੇ ਹਨ। ਮੈਂ ਖੁਦ ਉਸ ਮੰਜਰ ਨੂੰ ਨੇੜੇ ਤੋਂ ਦੇਖਿਆ ਅਤੇ ਹੰਢਾਇਆ ਹੈ ਜੋ ਕਾਂਗਰਸੀ ਹੁਕਮਰਾਨਾਂ ਨੇ ਦਿੱਲੀ ਵਿੱਚ ਨਵੰਬਰ 1984 'ਚ ਕੀਤਾ ਸੀ। ਜਿਸ ਵਿੱਚ ਕੇਂਦਰ ਦੀ ਕਾਂਗਰਸ ਹਕੂਮਤ ਵੱਲੋਂ ਰਾਜੀਵ ਗਾਂਧੀ ਦੀ ਅਗਵਾਈ ਹੇਠ ਨਿਰਦੋਸ਼ ਸਿੱਖ ਬੀਬੀਆਂ ਨੂੰ ਬੇਪੱਤ ਕਰਕੇ, ਹਜ਼ਾਰਾਂ ਸਿੱਖ ਨੌਜਵਾਨਾਂ, ਬੱਚਿਆਂ ਤੇ ਬਜ਼ੁਰਗਾਂ ਦੇ ਜਿਉਂਦਿਆ ਦੇ ਗਲਾਂ ਵਿੱਚ ਟਾਇਰ ਪਾ ਕੇ ਅਣਮਨੁੱਖੀ ਤਰੀਕਿਆਂ ਨਾਲ ਕਤਲ ਕੀਤਾ ਗਿਆ। ਇੱਕ ਹਫ਼ਤੇ ਤੱਕ ਚੱਲੇ ਇਸ ਘਿਨਾਉਣੇ ਤੇ ਨਫ਼ਰਤੀ ਕਤਲੇਆਮ ਨੇ ਸਮੁੱਚੀ ਸਿੱਖ ਕੌਮ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਸੀ। ਕਦੇ ਨਹੀਂ ਭੁਲਾਈ ਜਾ ਸਕਣ ਵਾਲੀ ਇਸ ਜ਼ੁਰਮ ਦੀ ਦਾਸਤਾਨ ਲਈ ਕਾਂਗਰਸ ਪਾਰਟੀ ਹਮੇਸ਼ਾ ਗੁਨਾਹਗਾਰ ਰਹੇਗੀ। ਅੱਜ 41 ਸਾਲ ਬੀਤ ਜਾਣ ਤੋਂ ਬਾਅਦ ਵੀ ਸਿੱਖ ਕੌਮ ਇਨਸਾਫ਼ ਦੀ ਉਡੀਕ ਕਰ ਰਹੀ ਹੈ। ਮੈਂ ਵਿਸ਼ਵਾਸ਼ ਦਿਵਾਉਂਦੀ ਹਾਂ ਕਿ ਜਦੋਂ ਤੱਕ ਆਵਾਜ਼ ਹੈ ਮੈਂ ਇਨਸਾਫ਼ ਦੀ ਆਵਾਜ਼ ਬੁਲੰਦ ਕਰਦੀ ਰਹਾਂਗੀ।

ਦੱਸ ਦੇਈਏ ਕਿ ਨਵੰਬਰ 1984 ਸਿੱਖ ਨਸਲਕੁਸ਼ੀ ਨੂੰ ਅੱਜ 41 ਸਾਲ ਬੀਤ ਗਏ ਹਨ ਪਰ ਅਜੇ ਤੱਕ 1984 ਦੇ ਨਸਲਕੁਸ਼ੀ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ। ਭੜਕੀ ਹੋਈ ਭੀੜ ਨੇ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਨੂੰ ਘੇਰਾ ਪਾਇਆ ਤੇ ਅੱਗ ਲਗਾ ਦਿੱਤੀ। ਉੱਥੇ ਮੌਜੂਦ ਲੋਕ ਅੱਗ ਤੋਂ ਬਚਣ ਲਈ ਬਾਹਰ ਵੱਲ ਭੱਜੇ ਤੇ ਬਾਹਰ ਵੀ ਨਿਰਦੋਸ਼ ਲੋਕਾਂ 'ਤੇ ਮਿੱਟੀ ਦਾ ਤੇਲ ਪਾ ਕੇ ਉਨ੍ਹਾਂ ਨੂੰ ਜਿਉਂਦਿਆਂ ਸਾੜ ਦਿੱਤਾ ਗਿਆ। ਅਗਲੇ 5 ਦਿਨ ਵੀ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਵੱਡੀ ਗਿਣਤੀ' ਚ ਬੇਦੋਸ਼ੇ ਸਿੱਖਾਂ 'ਤੇ ਕਹਿਰ ਢਾਹਿਆ ਗਿਆ।

- PTC NEWS

Top News view more...

Latest News view more...

PTC NETWORK
PTC NETWORK