Sat, Jul 27, 2024
Whatsapp

2024 ਦਾ ਪਹਿਲਾ ਚੰਨ ਗ੍ਰਹਿਣ ਅੱਜ, ਜਾਣੋ ਸੂਤਕ ਕਾਲ ਅਤੇ ਗ੍ਰਹਿਣ ਦਾ ਸਮਾਂ

Reported by:  PTC News Desk  Edited by:  KRISHAN KUMAR SHARMA -- March 25th 2024 08:48 AM -- Updated: March 25th 2024 08:53 AM
2024 ਦਾ ਪਹਿਲਾ ਚੰਨ ਗ੍ਰਹਿਣ ਅੱਜ, ਜਾਣੋ ਸੂਤਕ ਕਾਲ ਅਤੇ ਗ੍ਰਹਿਣ ਦਾ ਸਮਾਂ

2024 ਦਾ ਪਹਿਲਾ ਚੰਨ ਗ੍ਰਹਿਣ ਅੱਜ, ਜਾਣੋ ਸੂਤਕ ਕਾਲ ਅਤੇ ਗ੍ਰਹਿਣ ਦਾ ਸਮਾਂ

1st Lunar Eclipse on holi 2024: ਹੋਲੀ ਦੇ ਤਿਉਹਾਰ 'ਤੇ ਅੱਜ ਸਾਲ ਦਾ ਪਹਿਲਾ ਚੰਨ ਗ੍ਰਹਿਣ ਵੀ ਲੱਗਣ ਜਾ ਰਿਹਾ ਹੈ। ਚੰਨ ਗ੍ਰਹਿਣ ਤੇ ਸੂਰਜ ਗ੍ਰਹਿਣ ਉਂਝ ਤਾਂ ਖਗੋਲ ਘਟਨਾ ਹੈ, ਪਰ ਇਸ ਦਾ ਅਸਰ ਹਰ ਰਾਸ਼ੀ ਦੇ ਲੋਕਾਂ 'ਤੇ ਦਿਖਾਈ ਦਿੰਦਾ ਹੈ। ਚੰਨ ਗ੍ਰਹਿਣ ਕਿਸ ਸਮੇਂ (Lunar Eclipse Time) ਲੱਗ ਰਿਹਾ ਹੈ, ਇਸ ਦਾ ਸੂਤਕ ਸਮਾਂ (Sutak Kaal) ਕਦੋਂ ਹੈ ਅਤੇ ਇਸ ਸਮੇਂ ਦੌਰਾਨ ਕੀ ਕਰਨਾ ਚਾਹੀਦਾ ਹੈ, ਤੁਸੀ ਇਥੇ ਪੜ੍ਹ ਸਕਦੇ ਹੋ।

4 ਘੰਟੇ 36 ਮਿੰਟ ਰਹੇਗੀ ਚੰਨ ਗ੍ਰਹਿਣ ਦੀ ਮਿਆਦ

ਹਿੰਦੂ ਕੈਲੰਡਰ ਦੇ ਅਨੁਸਾਰ, ਸਾਲ ਦੇ ਇਸ ਪਹਿਲੇ ਚੰਨ ਗ੍ਰਹਿਣ ਦੀ ਕੁੱਲ ਮਿਆਦ 4 ਘੰਟੇ 36 ਮਿੰਟ ਤੱਕ ਰਹੇਗੀ। 25 ਮਾਰਚ ਸੋਮਵਾਰ ਨੂੰ ਫੱਗਣ ਪੂਰਨਿਮਾ ਦੌਰਾਨ ਇਹ ਸਵੇਰੇ 10:24 ਤੋਂ ਲੈ ਕੇ 3:01 ਵਜੇ ਤੱਕ ਜਾਰੀ ਰਹੇਗਾ। ਇਸ ਸਮੇਂ ਦੌਰਾਨ ਚੰਦਰਮਾ ਆਪਣੇ ਪੂਰੇ ਆਕਾਰ ਵਿੱਚ ਹੋਵੇਗਾ। ਇਹ ਧਰਤੀ ਦੇ ਪੇਨੰਬਰਾ ਵਿੱਚੋਂ ਲੰਘੇਗਾ। ਪੇਨੰਬਰਾ ਧਰਤੀ ਦੇ ਪਰਛਾਵੇਂ ਦਾ ਹਲਕਾ ਬਾਹਰੀ ਹਿੱਸਾ ਹੈ। ਚੰਦਰਮਾ ਇਸ ਪਰਛਾਵੇਂ ਤੋਂ ਲੰਘੇਗਾ, ਇਸ ਲਈ ਨਾਸਾ ਦੇ ਅਨੁਸਾਰ ਇਸ ਨੂੰ ਪੈਨੰਬਰਲ ਗ੍ਰਹਿਣ ਕਿਹਾ ਜਾਂਦਾ ਹੈ।


ਇਨ੍ਹਾਂ ਦੇਸ਼ਾਂ 'ਚ ਦੇਵੇਗਾ ਵਿਖਾਈ

ਚੰਨ ਗ੍ਰਹਿਣ ਉੱਤਰੀ ਅਤੇ ਦੱਖਣੀ ਅਮਰੀਕਾ ਦੇ ਸਾਰੇ ਹਿੱਸਿਆਂ ਵਿੱਚ ਦਿਖਾਈ ਦੇਵੇਗਾ, ਪਰ ਭਾਰਤ ਦੇ ਲੋਕ ਇਸ ਨੂੰ ਨਹੀਂ ਦੇਖ ਸਕਣਗੇ। ਇਸ ਤੋਂ ਇਲਾਵਾ ਇਹ ਚੰਦਰ ਗ੍ਰਹਿਣ ਆਇਰਲੈਂਡ, ਬੈਲਜੀਅਮ, ਸਪੇਨ, ਇੰਗਲੈਂਡ, ਦੱਖਣੀ ਨਾਰਵੇ, ਇਟਲੀ, ਪੁਰਤਗਾਲ, ਰੂਸ, ਜਰਮਨੀ, ਸੰਯੁਕਤ ਰਾਜ ਅਮਰੀਕਾ, ਜਾਪਾਨ, ਸਵਿਟਜ਼ਰਲੈਂਡ, ਨੀਦਰਲੈਂਡ ਅਤੇ ਫਰਾਂਸ ਵਿਚ ਵੀ ਦਿਖਾਈ ਦੇਵੇਗਾ।

ਸੂਤਕ ਕਾਲ

ਇਹ ਚੰਨ ਗ੍ਰਹਿਣ, ਭਾਰਤ 'ਚ ਵਿਖਾਈ ਨਹੀਂ ਦੇਵੇਗਾ। ਨਤੀਜੇ ਵੱਜੋਂ ਭਾਰਤ 'ਚ ਇਸ ਦਾ ਅਸਰ ਵਿਖਾਈ ਨਾ ਦੇਣ ਕਾਰਨ ਸੂਤਕ ਕਾਲ ਮੰਨਿਆ ਨਹੀਂ ਜਾਵੇਗਾ।

ਕੀ ਕਰਨਾ ਹੈ ਅਤੇ ਕੀ ਨਹੀਂ

  • ਚੰਨ ਗ੍ਰਹਿਣ ਦੌਰਾਨ ਗਾਇਤਰੀ ਮੰਤਰ ਜਾਂ ਆਪਣੇ ਇਸ਼ਟ ਦੇਵਤੇ ਦੇ ਮੰਤਰ ਦਾ ਜਾਪ ਕਰੋ।
  • ਗ੍ਰਹਿਣ ਸ਼ੁਰੂ ਹੋਣ ਤੋਂ ਪਹਿਲਾਂ ਤੁਲਸੀ ਦੇ ਪੱਤਿਆਂ ਨੂੰ ਖਾਣ-ਪੀਣ ਦੀਆਂ ਚੀਜ਼ਾਂ 'ਚ ਮਿਲਾ ਦਿਓ।
  • ਅਜਿਹਾ ਕਰਨ ਨਾਲ ਗ੍ਰਹਿਣ ਦਾ ਭੋਜਨ ਪਦਾਰਥਾਂ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ।
  • ਧਾਰਮਿਕ ਮਾਨਤਾਵਾਂ ਅਨੁਸਾਰ, ਗ੍ਰਹਿਣ ਦੇ ਸਮੇਂ ਵਿਸ਼ਨੂੰ ਸਹਸਤਰਨਾਮ, ਦੁਰਗਾ ਚਾਲੀਸਾ, ਗਜੇਂਦਰ ਮੋਕਸ਼ ਦਾ ਪਾਠ ਕਰਨਾ ਚਾਹੀਦਾ ਹੈ।
  • ਜਦੋਂ ਗ੍ਰਹਿਣ ਖਤਮ ਹੋ ਜਾਵੇ ਤਾਂ 'ਓਮ ਨਮਹ ਸ਼ਿਵਾਏ' ਮੰਤਰ ਦਾ ਜਾਪ ਕਰਦੇ ਹੋਏ ਸ਼ਿਵਲਿੰਗ ਨੂੰ ਜਲ ਚੜ੍ਹਾਓ। ਇਸ ਉਪਾਅ ਨਾਲ ਗ੍ਰਹਿਣ ਦਾ ਬੁਰਾ ਪ੍ਰਭਾਵ ਨਹੀਂ ਪਵੇਗਾ।

-

Top News view more...

Latest News view more...

PTC NETWORK