Trains cancellation in July : ਪੰਜਾਬ 'ਚ ਰੇਲਾਂ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ, ਜੁਲਾਈ ਮਹੀਨੇ 'ਚ ਨਹੀਂ ਚੱਲਣਗੀਆਂ ਇਹ 21 ਰੇਲਗੱਡੀਆਂ, ਦੇਖੋ ਸੂਚੀ
Trains cancellation in July : ਪੰਜਾਬ ਵਿੱਚ ਰੇਲ ਗੱਡੀਆਂ ਦਾ ਸਫਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ, ਕਿਉਂਕਿ ਜੇਕਰ ਤੁਸੀ ਜੁਲਾਈ ਮਹੀਨੇ ਵਿੱਚ ਰੇਲ ਗੱਡੀ ਦਾ ਸਫਰ ਕਰਨ ਜਾ ਰਹੇ ਹੋ ਤਾਂ ਤੁਹਾਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰੇਲਵੇ ਵੱਲੋਂ ਜੰਡਿਆਲਾ ਗੁਰੂ ਸਟੇਸ਼ਨ 'ਤੇ ਅਪਗ੍ਰੇਡਿੰਗ ਦਾ ਕੰਮ ਚੱਲ ਰਿਹਾ ਹੈ, ਜਿਸ ਨਾਲ ਕਈ ਰੇਲ ਗੱਡੀਆਂ ਦੇ ਪ੍ਰਭਾਵਤ ਹੋਣ ਦਾ ਖ਼ਦਸ਼ਾ ਹੈ।
ਜਾਣਕਾਰੀ ਅਨੁਸਾਰ ਰੇਲਵੇ ਵੱਲੋਂ ਜੰਡਿਆਲਾ ਸਟੇਸ਼ਨ 'ਤੇ ਨਾਨ-ਇੰਟਰਲਾਕਿੰਗ ਦਾ ਕੰਮ ਹੋਣ ਕਾਰਨ ਜੁਲਾਈ 'ਚ 21 ਟ੍ਰੇਨਾਂ ਹੋਣਗੀਆਂ ਪ੍ਰਭਾਵਿਤ ਹੋਣਗੀਆਂ। ਇਹ ਰੇਲਾਂ ਜੁਲਾਈ ਮਹੀਨੇ ਦੇ ਵੱਖ-ਵੱਖ ਦਿਨਾਂ ਨੂੰ ਨਹੀਂ ਚੱਲਣਗੀਆਂ।
ਇਨ੍ਹਾਂ ਰੇਲ ਗੱਡੀਆਂ ਵਿੱਚ ਚੰਡੀਗੜ੍ਹ ਤੋਂ ਅੰਮ੍ਰਿਤਸਰ, ਇੰਟਰਸਿਟੀ ਐਕਸਪ੍ਰੈਸ ਨਵੀਂ ਦਿੱਲੀ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਹਰਿਦੁਆਰ ਜਨਸ਼ਤਾਬਦੀ, ਜਲੰਧਰ ਸਿਟੀ ਤੋਂ ਅੰਮ੍ਰਿਤਸਰ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਕਈ ਟਰੇਨਾਂ 14 ਦਿਨਾਂ ਤੱਕ ਬੰਦ ਰਹਿਣਗੀਆਂ।
ਵੇਖੋ ਰੱਦ ਹੋਈਆਂ ਰੇਲ ਗੱਡੀਆਂ ਦੀ ਪੂਰੀ ਸੂਚੀ ...
ਇਸਤੋਂ ਇਲਾਵਾ 23 ਟਰੇਨਾਂ ਆਪਣੇ ਰੂਟ ਤੋਂ ਵੱਖਰੇ ਰੂਟਾਂ 'ਤੇ ਡਾਇਵਰਟ ਕੀਤੀਆਂ ਗਈਆਂ ਹਨ। 14 ਜੁਲਾਈ ਨੂੰ 'ਸ਼ਾਨੇ ਪੰਜਾਬ' ਸਿਰਫ਼ ਨਵੀਂ ਦਿੱਲੀ ਤੋਂ ਜਲੰਧਰ ਤੱਕ ਹੀ ਹੋਵੇਗੀ, ਜਦਕਿ ਵਾਪਸੀ ਵੀ ਜਲੰਧਰ ਤੋਂ ਨਵੀਂ ਦਿੱਲੀ ਤੱਕ ਰਹੇਗੀ।
ਇਸ ਤੋਂ ਇਲਾਵਾ 15 ਟਰੇਨਾਂ 15 ਮਿਨਟ ਤੋਂ 60 ਮਿਨਟ ਤੱਕ ਆਪਣੇ ਸਮੇਂ ਦੇ ਵੱਖਰੇ ਸਮੇਂ ਮੁਤਾਬਿਕ ਚੱਲਣਗੀਆਂ।
- PTC NEWS