Sat, Dec 14, 2024
Whatsapp

Dera Baba Nanak : ਪਿੰਡ ਝੰਗੀ 'ਚ ਨੌਜਵਾਨ ਦਾ ਕਤਲ, ਪੀੜਤ ਪਰਿਵਾਰ ਨੇ ਢਿੱਲੀ ਕਾਰਗੁਜਾਰੀ ਨੂੰ ਲੈ ਕੇ ਥਾਣੇ ਦਾ ਕੀਤਾ ਘਿਰਾਓ

ਪੀੜਤ ਪਰਿਵਾਰ ਦਾ ਆਰੋਪ ਹੈ ਕਿ ਨੌਜਵਾਨ ਦਾ ਕਤਲ ਪਿੰਡ ਝੰਗੀ ਰਹਿੰਦੇ ਉਸ ਦੇ ਦੋਸਤਾਂ ਵੱਲੋਂ ਕੀਤਾ ਗਿਆ ਹੈ, ਜਿਸ ਸਬੰਧੀ ਵੀਰਵਾਰ ਪੀੜਤ ਪਰਿਵਾਰ ਨੇ ਇਨਸਾਫ ਨਾ ਮਿਲਦਾ ਵੇਖ ਅੱਜ ਵੱਡੀ ਤਾਦਾਦ ਵਿੱਚ ਪਿੰਡ ਵਾਸੀਆਂ ਨਾਲ ਮਿਲ ਕੇ ਪੁਲਿਸ ਚੌਂਕੀ ਧਰਮਕੋਟ ਰੰਧਾਵਾ ਦਾ ਘਿਰਾਓ ਕੀਤਾ।

Reported by:  PTC News Desk  Edited by:  KRISHAN KUMAR SHARMA -- November 21st 2024 04:47 PM
Dera Baba Nanak : ਪਿੰਡ ਝੰਗੀ 'ਚ ਨੌਜਵਾਨ ਦਾ ਕਤਲ, ਪੀੜਤ ਪਰਿਵਾਰ ਨੇ ਢਿੱਲੀ ਕਾਰਗੁਜਾਰੀ ਨੂੰ ਲੈ ਕੇ ਥਾਣੇ ਦਾ ਕੀਤਾ ਘਿਰਾਓ

Dera Baba Nanak : ਪਿੰਡ ਝੰਗੀ 'ਚ ਨੌਜਵਾਨ ਦਾ ਕਤਲ, ਪੀੜਤ ਪਰਿਵਾਰ ਨੇ ਢਿੱਲੀ ਕਾਰਗੁਜਾਰੀ ਨੂੰ ਲੈ ਕੇ ਥਾਣੇ ਦਾ ਕੀਤਾ ਘਿਰਾਓ

Dera Baba Nanak News : ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅੰਦਰ ਪੈਂਦੀ ਪੁਲਿਸ ਚੌਂਕੀ ਧਰਮਕੋਟ ਰੰਧਾਵਾ ਦੇ ਅਧੀਨ ਪੈਂਦੇ ਪਿੰਡ ਧਰਮਕੋਟ ਪੱਤਣ ਦੇ ਰਹਿਣ ਵਾਲੇ ਇੱਕ 25 ਸਾਲਾਂ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਦਾ ਆਰੋਪ ਹੈ ਕਿ ਨੌਜਵਾਨ ਦਾ ਕਤਲ ਪਿੰਡ ਝੰਗੀ ਰਹਿੰਦੇ ਉਸ ਦੇ ਦੋਸਤਾਂ ਵੱਲੋਂ ਕੀਤਾ ਗਿਆ ਹੈ, ਜਿਸ ਸਬੰਧੀ ਵੀਰਵਾਰ ਪੀੜਤ ਪਰਿਵਾਰ ਨੇ ਇਨਸਾਫ ਨਾ ਮਿਲਦਾ ਵੇਖ ਅੱਜ ਵੱਡੀ ਤਾਦਾਦ ਵਿੱਚ ਪਿੰਡ ਵਾਸੀਆਂ ਨਾਲ ਮਿਲ ਕੇ ਪੁਲਿਸ ਚੌਂਕੀ ਧਰਮਕੋਟ ਰੰਧਾਵਾ ਦਾ ਘਿਰਾਓ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮ੍ਰਿਤਕ ਦੀ ਮਾਤਾ ਰੋਜੀ ਨੇ ਦੱਸਿਆ ਕਿ ਮੇਰਾ ਬੇਟਾ ਸਚਿਨ ਮਸੀਹ, ਜੋ ਕਿ ਪੀਡਬਲੂਡੀ ਵਿਭਾਗ ਵਿੱਚ ਮੁਲਾਜ਼ਮ ਹੈ ਤੇ ਉਹ ਆਪਣੀਆਂ ਸੇਵਾਵਾਂ ਗੁਰਦਾਸਪੁਰ ਵਿਖੇ ਨਿਭਾ ਰਿਹਾ ਸੀ ਤੇ ਬੀਤੇ ਕੱਲ ਉਸ ਦੇ ਝੰਗੀ ਪਿੰਡ ਦੇ ਦੋਸਤਾਂ ਵੱਲੋਂ ਘਰ ਬੁਲਾ ਕੇ ਉਸ ਨੂੰ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਉਪਰੰਤ ਮੁਲਜ਼ਮ ਖੁਦ ਉਸ ਨੂੰ ਅੰਮ੍ਰਿਤਸਰ ਗੁਰੂ ਨਾਨਕ ਹਸਪਤਾਲ ਲੈ ਕੇ ਗਏ ਤੇ ਉਸ ਦੇ ਫੋਨ ਤੋਂ ਮੈਨੂੰ ਫੋਨ ਕੀਤਾ ਕਿ ਤੁਹਾਡੇ ਬੇਟੇ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਤੁਰੰਤ ਅੰਮ੍ਰਿਤਸਰ ਜਾ ਕੇ ਦੇਖਿਆ ਉਸ ਦੀ ਮੌਤ ਹੋ ਚੁੱਕੀ ਸੀ।


ਪੀੜਤ ਪਰਿਵਾਰ ਨੇ ਕਿਹਾ ਕਿ ਇਸ ਸਬੰਧੀ ਪੁਲਿਸ ਚੌਕੀ ਧਰਮਕੋਟ ਵਿੱਚ ਰਿਪੋਰਟ ਦਰਜ ਕਰਵਾਈ ਹੈ ਪਰ ਪੁਲਿਸ ਮੁਲਜ਼ਮਾਂ ਖਿਲਾਫ਼ ਕਾਰਵਾਈ ਕਰਨ ਦੀ ਬਜਾਏ ਟਾਲਮਟੋਲ ਕਰ ਰਹੈ ਹੈ, ਜਿਸ ਨੂੰ ਲੈ ਕੇ ਅੱਜ ਪੁਲਿਸ ਚੌਂਕੀ ਧਰਮਕੋਟ ਰੰਧਾਵਾ ਦਾ ਘਿਰਾਓ ਕੀਤਾ ਗਿਆ ਹੈ।

ਇਸ ਸਬੰਧੀ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਅਮਰਜੀਤ ਮਸੀਹ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਮਾਤਾ ਰੋਜੀ ਦੇ ਬਿਆਨਾਂ ਦੇ ਅਧਾਰ 'ਤੇ ਦੋ ਵਿਅਕਤੀਆਂ ਦੇ ਖਿਲਾਫ ਕਤਲ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਹੁਣ ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾਵੇਗੀ।

- PTC NEWS

Top News view more...

Latest News view more...

PTC NETWORK