Moga : ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਹੁੰਗਾਰਾ, ਪਿੰਡ ਮਧੇਕੇ 'ਚ 'ਆਪ' ਛੱਡ ਕੇ 31 ਪਰਿਵਾਰ ਅਕਾਲੀ ਦਲ 'ਚ ਹੋਏ ਸ਼ਾਮਲ
Shiromani Akali Dal Moga : ਸ਼੍ਰੋਮਣੀ ਅਕਾਲੀ ਦਲ ਨੂੰ ਮੋਗਾ ਵਿਧਾਨ ਸਭਾ ਹਲਕੇ ਦੇ ਨਿਹਾਲ ਸਿੰਘ ਵਾਲਾ 'ਚ ਵੱਡਾ ਹੁੰਗਾਰਾ ਮਿਲਿਆ ਹੈ। ਹਲਕੇ ਦੇ ਪਿੰਡ ਮਧੇਕੇ ਤੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ 31 ਪਰਿਵਾਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹਨ।
ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਧੇਕੇ ਤੋਂ ਮੌਜੂਦਾ ਮੈਂਬਰ ਜਗਤਾਰ ਸਿੰਘ ਅਤੇ ਸਤਪਾਲ ਸਿੰਘ ਮੌਜੂਦਾ ਮੈਂਬਰ 31 ਪਰਿਵਾਰਾਂ ਸਮੇਤ ਸ਼ਾਮਲ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸ੍ਰੀ ਖਣਮੁੱਖ ਭਾਰਤੀ ਪੱਤੋਂ ਅਤੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਹਾਜ਼ਰੀ ਵਿਚ ਅਕਾਲੀ ਦਲ ਵਿੱਚ ਸ਼ਾਮਿਲ ਹੋਏ।
ਇਸ ਮੌਕੇ ਜਗਤਾਰ ਸਿੰਘ ਮੌਜੂਦਾ ਮੈਂਬਰ ਅਤੇ ਸਤਪਾਲ ਸਿੰਘ ਮੌਜੂਦਾ ਮੈਂਬਰ ਨੇ ਗੱਲ ਕਰਦਿਆਂ ਦੱਸਿਆ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਕੀਤੀ ਗਏ ਕੰਮਾਂ ਨੂੰ ਦੇਖਦੇ ਹੋਏ ਅਤੇ ਗਰੀਬਾ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਨੂੰ ਦੇਖਦੇ ਹੋਏ ਅਸੀਂ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ।
ਇਸ ਮੌਕੇ ਪੂਰਨ ਪੱਤੋਂ ਸਰਕਲ ਪ੍ਰਧਾਨ, ਰਾਮ ਸਿੰਘ ਪੱਤੋਂ ਸਰਕਲ ਪ੍ਰਧਾਨ। ਗੁਰਚਰਨ ਸਿੰਘ ਨੰਗਲ ਸੁਰਜੀਤ ਸਿੰਘ ਰਣਸੀਂਹ ਸਰਪੰਚ ਕੁਲਦੀਪ ਸਿੰਘ ਮਧੇਕੇ ਸਰਪੰਚ ਅਮਰਿੰਦਰ ਸਿੰਘ ਸੈਦੋਕੇ ਬੰਸਤ ਸਿੰਘ ਸੈਦੋਕੇ ਜੀਤਾ ਸੈਦੋਕੇ ਰਾਜੂ ਸੈਦੋਕੇ ਬਈ ਸੁਖਦਰਸ਼ਨ ਸਿੰਘ ਪੱਤੋਂ ਹਾਜ਼ਰ ਰਹੇ।
- PTC NEWS