Bathinda News : ਕਾਰ ਤੇ ਟਰੱਕ ਦੀ ਭਿਆਨਕ ਟੱਕਰ, ਹਾਦਸੇ 'ਚ ਇੱਕ ਕੁੜੀ ਤੇ 3 ਨੌਜਵਾਨਾਂ ਦੀ ਮੌਤ
Bathinda News : ਬਠਿੰਡਾ 'ਚ ਇੱਕ ਭਿਆਨਕ ਸੜਕ ਹਾਦਸੇ ਵਿੱਚ 4 ਜਣਿਆਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਭੁੱਚੋ ਮੰਡੀ ਟੋਲ ਪਲਾਜ਼ਾ ਨਜ਼ਦੀਕ ਵਾਪਰਿਆ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਦੌਰਾਨ ਕਾਰ ਤੇ ਟਰੱਕ (Car Truck Collision) ਦੀ ਸਿੱਧੀ ਟੱਕਰ ਹੋਈ, ਜਿਸ ਦੌਰਾਨ ਕਾਰ ਪੂਰੀ ਤਰ੍ਹਾਂ ਕੁਚਲੀ ਗਈ।
ਜਾਣਕਾਰੀ ਦਿੰਦੇ ਹੋਏ 108 ਐਬੂਲੈਂਸ ਦੇ ਮੁਲਾਜ਼ਮ ਨੇ ਦੱਸਿਆ ਹੈ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਭੁੱਚੋ ਮੰਡੀ ਟੋਲ ਪਲਾਜਾ ਵਿਖੇ ਐਕਸੀਡੈਂਟ ਹੋਇਆ ਹੈ, ਜਿਸਦੇ ਚਲਦੇ ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ਹੋਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਕਾਰ ਸਵਾਰ 3 ਵਿਅਕਤੀਆਂ ਨੂੰ ਡਿੱਗੇ ਹੋਏ ਵੇਖਿਆ। ਉਪਰੰਤ ਉਹ ਤਿੰਨਾਂ ਨੂੰ ਸਿਵਲ ਹਸਪਤਾਲ ਬਠਿੰਡਾ ਲੈ ਕੇ ਗਏ ਸਨ, ਜਿਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਕਾਰ ਦੇ ਵਿੱਚ ਸਵਾਰ ਤਿੰਨ ਵਿੱਚੋਂ ਇੱਕ ਕੁੜੀ ਅਤੇ ਦੋ ਮੁੰਡੇ ਸਨ, ਜਿਨਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ।
ਇੱਕ ਮ੍ਰਿਤਕ ਨੌਜਵਾਨ ਦੀ ਪਛਾਣ ਮਨਜਿੰਦਰ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਮੰਡੀ ਕਲਾਂ ਵੱਜੋਂ ਹੋਈ ਹੈ, ਜੋ ਕਿ ਸਰਕਾਰੀ ਆਈਟੀਆਈ ਬਠਿੰਡਾ ਦਾ ਵਿਦਿਆਰਥੀ ਸੀ।
ਹਸਪਤਾਲ ਦੇ ਵਿੱਚ ਐਮਰਜੈਂਸੀ ਡਾ. ਹਰਸ਼ਿਤ ਗੋਇਲ ਨੇ ਕਿਹਾ ਹੈ ਕਿ ਸਾਡੇ ਕੋਲ 3 ਜਣਿਆਂ ਨੂੰ ਲਿਆਂਦਾ ਗਿਆ ਸੀ, ਜੋ ਕਿ ਮ੍ਰਿਤਕ ਸਨ। ਇਸਤੋਂ ਇਲਾਵਾ ਇੱਕ ਹੋਰ ਮ੍ਰਿਤਕ ਦੱਸਿਆ ਜਾ ਰਿਹਾ ਹੈ, ਜਿਸ ਦੀ ਮ੍ਰਿਤਕ ਦੇਹ ਅਜੇ ਹਸਪਤਾਲ ਆਉਣੀ ਬਾਕੀ ਸੀ।
- PTC NEWS