Sun, Dec 14, 2025
Whatsapp

Jandiala Guru ਵਿਖੇ ਵਾਪਰਿਆ ਦਰਦਨਾਕ ਹਾਦਸਾ ,ਹਾਈਵੇ ’ਤੇ ਭੀਖ ਮੰਗ ਰਹੀ 4 ਸਾਲਾ ਬੱਚੀ ਨੂੰ ਕਾਰ ਨੇ ਕੁਚਲਿਆ

Jandiala Guru Road Accident : ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਜੀਟੀ ਰੋਡ ’ਤੇ ਇੱਕ ਦਰਦਨਾਕ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਗਰੀਬ ਪਰਿਵਾਰ ਦੀ ਚਾਰ ਸਾਲਾ ਬੱਚੀ ਨੂੰ ਅਣਪਛਾਤੀ ਕਾਰ ਨੇ ਟੱਕਰ ਮਾਰ ਕੇ ਕੁਚਲ ਦਿੱਤਾ। ਹਾਦਸਾ ਤਰਨਤਾਰਨ ਬਾਈਪਾਸ ਦੇ ਨੇੜੇ ਸ਼ਾਮ ਕਰੀਬ 5:30 ਵਜੇ ਵਾਪਰਿਆ। ਬੱਚੀ ਦੀ ਮਾਂ ਪ੍ਰਿਆ ਨੇ ਦੱਸਿਆ ਕਿ ਉਹ ਆਪਣੀ ਧੀ ਸਿਮਰ ਨਾਲ ਹਾਈਵੇ ’ਤੇ ਭੀਖ ਮੰਗ ਰਹੀ ਸੀ ਕਿ ਅਚਾਨਕ ਅੰਮ੍ਰਿਤਸਰ ਵੱਲੋਂ ਆ ਰਹੀ ਕਾਰ ਨੇ ਬੱਚੀ ਨੂੰ ਟੱਕਰ ਮਾਰੀ ਅਤੇ ਕਰੀਬ 10-20 ਫੁੱਟ ਤੱਕ ਘਸੀਟ ਕੇ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ

Reported by:  PTC News Desk  Edited by:  Shanker Badra -- September 15th 2025 08:38 PM
Jandiala Guru ਵਿਖੇ ਵਾਪਰਿਆ ਦਰਦਨਾਕ ਹਾਦਸਾ ,ਹਾਈਵੇ ’ਤੇ ਭੀਖ ਮੰਗ ਰਹੀ 4 ਸਾਲਾ ਬੱਚੀ ਨੂੰ ਕਾਰ ਨੇ ਕੁਚਲਿਆ

Jandiala Guru ਵਿਖੇ ਵਾਪਰਿਆ ਦਰਦਨਾਕ ਹਾਦਸਾ ,ਹਾਈਵੇ ’ਤੇ ਭੀਖ ਮੰਗ ਰਹੀ 4 ਸਾਲਾ ਬੱਚੀ ਨੂੰ ਕਾਰ ਨੇ ਕੁਚਲਿਆ

Jandiala Guru Road Accident : ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਜੀਟੀ ਰੋਡ ’ਤੇ ਇੱਕ ਦਰਦਨਾਕ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਗਰੀਬ ਪਰਿਵਾਰ ਦੀ ਚਾਰ ਸਾਲਾ ਬੱਚੀ ਨੂੰ ਅਣਪਛਾਤੀ ਕਾਰ ਨੇ ਟੱਕਰ ਮਾਰ ਕੇ ਕੁਚਲ ਦਿੱਤਾ। ਹਾਦਸਾ ਤਰਨਤਾਰਨ ਬਾਈਪਾਸ ਦੇ ਨੇੜੇ ਸ਼ਾਮ ਕਰੀਬ 5:30 ਵਜੇ ਵਾਪਰਿਆ। ਬੱਚੀ ਦੀ ਮਾਂ ਪ੍ਰਿਆ ਨੇ ਦੱਸਿਆ ਕਿ ਉਹ ਆਪਣੀ ਧੀ ਸਿਮਰ ਨਾਲ ਹਾਈਵੇ ’ਤੇ ਭੀਖ ਮੰਗ ਰਹੀ ਸੀ ਕਿ ਅਚਾਨਕ ਅੰਮ੍ਰਿਤਸਰ ਵੱਲੋਂ ਆ ਰਹੀ ਕਾਰ ਨੇ ਬੱਚੀ ਨੂੰ ਟੱਕਰ ਮਾਰੀ ਅਤੇ ਕਰੀਬ 10-20 ਫੁੱਟ ਤੱਕ ਘਸੀਟ ਕੇ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ।

ਟੱਕਰ ਇਨੀ ਭਿਆਨਕ ਸੀ ਕਿ ਕਾਰ ਦੇ ਟਾਇਰ ਹੇਠਾਂ ਆਉਣ ਕਾਰਨ ਬੱਚੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਰਿਵਾਰ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਜਾਂਚ ਅਧਿਕਾਰੀ ਮੇਜਰ ਸਿੰਘ ਨੇ ਕਿਹਾ ਕਿ ਹਾਦਸੇ ਵਾਲੇ ਇਲਾਕੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਦੋਸ਼ੀ ਕਾਰ ਸਵਾਰ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।


ਮ੍ਰਿਤਕ ਬੱਚੀ ਦੇ ਦੋ ਹੋਰ ਭਰਾ-ਭੈਣ ਵੀ ਹਨ ਅਤੇ ਪਿਤਾ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਬੱਚੀ ਦੀ ਲਾਸ਼ ਪੋਸਟਮਾਰਟਮ ਲਈ ਭੇਜੀ ਗਈ ਹੈ। ਸਥਾਨਕ ਲੋਕਾਂ ਨੇ ਘਟਨਾ ’ਤੇ ਦੁੱਖ ਪ੍ਰਗਟਾਇਆ ਅਤੇ ਮੰਗ ਕੀਤੀ ਕਿ ਦੋਸ਼ੀ ਨੂੰ ਜਲਦੀ ਕਾਬੂ ਕਰਕੇ ਸਜ਼ਾ ਦਿੱਤੀ ਜਾਵੇ।


- PTC NEWS

Top News view more...

Latest News view more...

PTC NETWORK
PTC NETWORK