Mohali: ਫਰਜ਼ੀ ਪੁਲਿਸ ਅਫ਼ਸਰ ਬਣਕੇ ਲੱਖਾ ਰੁਪਏ ਦੀ ਵਸੂਲੀ ਕਰਨ ਵਾਲੇ 5 ਲੋਕ ਗ੍ਰਿਫ਼ਤਾਰ
Mohali: ਮੋਹਾਲੀ ਜ਼ਿਲ੍ਹੇ ਦੀ ਸਦਰ ਪੁਲਿਸ ਨੇ ਫਰਜ਼ੀ ਪੁਲਿਸ ਅਫਸਰ ਬਣ ਕੇ ਲੋਕਾਂ ਤੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰੇ ਦੋਸ਼ੀ ਮਸ਼ਹੂਰ ਵਿਅਕਤੀਆਂ ਨੂੰ ਧਮਕੀਆਂ ਦੇ ਕੇ ਅਗਵਾ ਕਰਕੇ ਲੱਖਾਂ ਰੁਪਏ ਮੰਗਦੇ ਸਨ ਅਤੇ ਪੈਸੇ ਲੈ ਕੇ ਛੱਡ ਦਿੰਦੇ ਸਨ। ਜਦੋਂ ਇਹ ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਪੁਲਿਸ ਨੇ ਜਾਂਚ ਕਰਕੇ ਪਹਿਲਾਂ ਤਿੰਨ ਲੋਕਾਂ ਨੂੰ ਕਾਬੂ ਕੀਤਾ, ਉਸ ਤੋਂ ਬਾਅਦ ਦੋ ਵਿਅਕਤੀਆਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ ਹੈ |
ਇਨ੍ਹਾਂ ਉੱਤੇ ਕਈ ਧਾਰਾਵਾਂ ਜਿਸ ਵਿੱਚ 419, 365, 384, 506 34 ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਦੇ ਹੋਏ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇੱਕ ਸੀ.ਸੀ.ਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਸਵਿਫਟ ਵਿੱਚ ਜਾ ਰਹੇ ਇੱਕ ਨੌਜਵਾਨ ਨੂੰ ਰੋਕਦਾ ਹੈ, ਉਸਦੀ ਕੁੱਟਮਾਰ ਕਰਦਾ ਹੈ ਅਤੇ ਉਸਨੂੰ ਆਪਣੀ ਕਾਰ ਵਿੱਚ ਲੈ ਜਾਂਦਾ ਹੈ, ਬਾਅਦ ਵਿੱਚ ਪੈਸੇ ਲੈ ਕੇ ਛੱਡ ਦਿੱਤਾ ਜਾਂਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਏਅਰਪੋਰਟ ਰੋਡ 'ਤੇ ਇੱਕ ਥਾਰ ਗੱਡੀ 'ਚ ਜਾਅਲੀ ਪੁਲਿਸ ਮੁਲਾਜ਼ਮ ਘੁੰਮ ਰਹੇ ਹਨ, ਜਿਸ 'ਚ ਦੋਸ਼ੀ ਯਾਦਵਿੰਦਰ ਸਿੰਘ ਵਾਸੀ ਫਤਿਹਗੜ੍ਹ ਬਲਜਿੰਦਰ ਸਿੰਘ ਵਾਸੀ ਲੁਧਿਆਣਾ ਅਤੇ ਤਰਨਜੀਤ ਵਾਸੀ ਮੋਹਾਲੀ ਨੂੰ ਪਹਿਲਾਂ ਕਾਬੂ ਕੀਤਾ ਗਿਆ | ਉਨ੍ਹਾਂ ਦਾ ਸਥਾਨ 2 ਅਤੇ ਮੁਲਜ਼ਮ ਜੋ ਕਿ ਖਰੜ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ, ਨੂੰ ਕਾਬੂ ਕਰ ਲਿਆ ਗਿਆ ਹੈ।ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਲੋਕਾਂ ਨੂੰ ਕ੍ਰਾਈਮ ਬ੍ਰਾਂਚ ਦੇ ਹੋਣ ਦੀ ਗੱਲ ਆਖਦੇ ਸਨ, ਕਈ ਵਾਰ ਐਸ.ਟੀ.ਐਫ ਨੂੰ ਦੱਸ ਦਿੰਦੇ ਸਨ ਅਤੇ ਮੋਟੀ ਰਕਮ ਵਸੂਲ ਕੇ ਫਰਾਰ ਹੋ ਜਾਂਦੇ ਸਨ।
ਇਹ ਵੀ ਪੜ੍ਹੋ: Patiala: ਮਕਾਨ ਦੀ ਛੱਤ ਡਿੱਗਣ ਨਾਲ ਹੋਈ 2 ਲੋਕਾਂ ਦੀ ਮੌਤ, 3 ਗੰਭੀਰ ਜਖ਼ਮੀ..
- PTC NEWS