ODI World Cup 2023: 6 ਅਜਿਹੇ ਦਿੱਗਜ ਖਿਡਾਰੀ ਜਿਨ੍ਹਾਂ ਦਾ ਵਿਸ਼ਵ ਕੱਪ 2023 ਹੋ ਸਕਦਾ ਹੈ ਆਖਰੀ, ਇੱਥੇ ਦੇਖੋ ਪੂਰੀ ਲਿਸਟ
ODI World Cup 2023: ਵਿਸ਼ਵ ਕੱਪ 2023 ਦਾ ਲੋਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਕ੍ਰਿਕਟ ਦਾ ਸਭ ਤੋਂ ਵੱਡਾ ਮੰਚ ਸਜਾਇਆ ਗਿਆ ਹੈ ਅਤੇ ਇਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਦੱਸ ਦਈਏ ਕਿ ਵਰਲਡ ਕੱਪ 5 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ।
ਆਪਣੀ ਇਸ ਖ਼ਾਸ ਰਿਪੋਰਟ ’ਚ ਤੁਹਾਨੂੰ ਇਹ ਦੱਸਣ ਜਾ ਰਹੇ ਹਾਂ ਕਿ ਇਸ ਵਾਰ ਕਿਹੜੇ ਕਿਹੜੇ ਖਿਡਾਰੀਆਂ ਦਾ ਵਰਲਡ ਕੱਪ 2023 ਆਖਰੀ ਹੋਣ ਵਾਲਾ ਹੈ। ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਭਾਰਤ ਦੇ ਤਿੰਨ ਅਜਿਹੇ ਖਿਡਾਰੀ ਹਨ ਜਿਨ੍ਹਾਂ ਦਾ ਇਹ ਵਿਸ਼ਵ ਕੱਪ ਆਖਰੀ ਹੋ ਸਕਦਾ ਹੈ।
ਤਿੰਨ ਭਾਰਤੀ ਖਿਡਾਰੀਆਂ ਦਾ ਹੋ ਸਕਦਾ ਹੈ ਆਖਰੀ ਵਿਸ਼ਵ ਕੱਪ ਮੈਚ
ਜੀ ਹਾਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਤੋਂ ਇਲਾਵਾ ਵਿਰਾਟ ਕੋਹਲੀ ਅਤੇ ਰਵੀ ਅਸ਼ਵਿਨ ਵਰਗੇ ਦਿੱਗਜਾਂ ਲਈ ਇਹ ਆਖਰੀ ਵਿਸ਼ਵ ਕੱਪ ਸਾਬਤ ਹੋ ਸਕਦਾ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਓਪਨਰ ਬੱਲੇਬਾਜ਼ ਡੇਵਿਡ ਵਾਰਨਰ, ਇੰਗਲੈਂਡ ਦੇ ਬੇਨ ਸਟੋਕਸ ਅਤੇ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਸੰਭਾਵਤ ਤੌਰ 'ਤੇ ਆਖਰੀ ਵਾਰ ਵਿਸ਼ਵ ਕੱਪ ਖੇਡਦੇ ਨਜ਼ਰ ਆ ਸਕਦੇ ਹਨ।
ਸਾਲ 2027 ’ਚ ਅਗਲਾ ਵਨਡੇ ਵਿਸ਼ਵ ਕੱਪ
ਦੱਸ ਦਈਏ ਕਿ ਅਗਲਾ ਵਨਡੇ ਵਿਸ਼ਵ ਕੱਪ ਸਾਲ 2027 ਵਿੱਚ ਖੇਡਿਆ ਜਾਣਾ ਹੈ। ਰੋਹਿਤ ਸ਼ਰਮਾ ਦੀ ਉਮਰ ਇਸ ਸਮੇਂ 36 ਸਾਲ ਹੈ ਅਤੇ ਅਗਲੇ ਵਿਸ਼ਵ ਕੱਪ ਤੱਕ ਉਹ 40 ਸਾਲ ਦੇ ਹੋ ਜਾਣਗੇ। ਹਾਲਾਂਕਿ ਇਸ ਗੱਲ ਦੀ ਸੰਭਾਵਨਾ ਬਹੁਤ ਹੀ ਘੱਟ ਹੈ ਕਿ ਰੋਹਿਤ ਸ਼ਰਮਾ ਵਿਸ਼ਵ ਕੱਪ 2027 ਤੱਕ ਕ੍ਰਿਕਟ ਖੇਡਣਾ ਜਾਰੀ ਰੱਖਣਗੇ। ਵਿਸ਼ਵ ਕੱਪ ਤੋਂ ਬਾਅਦ ਰੋਹਿਤ ਸ਼ਰਮਾ ਨੂੰ ਵਨਡੇ ਅਤੇ ਟੀ-20 ਫਾਰਮੈਟਾਂ 'ਚ ਆਰਾਮ ਦਿੱਤਾ ਜਾ ਸਕਦਾ ਹੈ ਜਾਂ ਉਹ ਸੰਨਿਆਸ ਦਾ ਐਲਾਨ ਵੀ ਕਰ ਸਕਦੇ ਹਨ।
ਦੂਜੇ ਪਾਸੇ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਵੀ 35 ਸਾਲ ਦੇ ਹੋ ਗਏ ਹਨ। ਵਿਸ਼ਵ ਕੱਪ 2027 ਤੱਕ ਵਿਰਾਟ ਕੋਹਲੀ 39 ਸਾਲ ਦੇ ਹੋ ਜਾਣਗੇ। ਹਾਲਾਂਕਿ ਅਜਿਹੇ 'ਚ ਉਨ੍ਹਾਂ ਦੇ ਅਗਲੇ ਵਿਸ਼ਵ ਕੱਪ 'ਚ ਖੇਡਣ ਦੀ ਸੰਭਾਵਨਾ ਬਹੁਤ ਘੱਟ ਹੈ। ਇਹ ਵਿਸ਼ਵ ਕੱਪ 2023 ਵਿਰਾਟ ਕੋਹਲੀ ਦਾ ਆਖਰੀ ਵਨਡੇ ਵਿਸ਼ਵ ਕੱਪ ਹੋਵੇਗਾ। ਇਨ੍ਹਾਂ ਤੋਂ ਇਲਾਵਾ ਭਾਰਤੀ ਸਟਾਰ ਸਪਿਨਰ ਰਵੀ ਅਸ਼ਵਿਨ ਵੀ 37 ਸਾਲ ਦੇ ਹੋ ਗਏ ਹਨ। ਹਾਲਾਂਕਿ ਇਨ੍ਹਾਂ ਤਿੰਨਾਂ ਭਾਰਤੀ ਕ੍ਰਿਕਟਰਾਂ ਦਾ ਇਹ ਆਖਰੀ ਵਨਡੇ ਵਿਸ਼ਵ ਕੱਪ ਸਾਬਤ ਹੋ ਸਕਦਾ ਹੈ।
ਇਨ੍ਹਾਂ ਤਿੰਨ ਖਿਡਾਰੀਆਂ ਦਾ ਵੀ ਹੋ ਸਕਦਾ ਹੈ ਆਖਰੀ ਵਿਸ਼ਵ ਕੱਪ ਮੈਚ
ਇਨ੍ਹਾਂ ਤਿੰਨਾਂ ਭਾਰਤੀ ਖਿਡਾਰੀਆਂ ਤੋਂ ਇਲਾਵਾ ਇੰਗਲੈਂਡ ਦੇ ਬੇਨ ਸਟੋਕਸ, ਆਸਟ੍ਰੇਲੀਆ ਦੇ ਡੇਵਿਡ ਵਾਰਨਰ ਅਤੇ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਨੂੰ ਆਖਰੀ ਵਾਰ ਵਿਸ਼ਵ ਕੱਪ ਖੇਡਦੇ ਦੇਖਿਆ ਜਾ ਸਕਦਾ ਹੈ। ਡੇਵਿਡ ਵਾਰਨਰ 37 ਸਾਲ ਦੇ ਹਨ। ਜਦਕਿ ਬੇਨ ਸਟੋਕਸ ਅਤੇ ਸ਼ਾਕਿਬ ਅਲ ਹਸਨ ਦੀ ਉਮਰ ਕ੍ਰਮਵਾਰ 32 ਸਾਲ ਅਤੇ 36 ਸਾਲ ਹੈ। ਅਜਿਹੇ 'ਚ ਉਨ੍ਹਾਂ ਦੇ ਅਗਲੇ ਵਿਸ਼ਵ ਕੱਪ 'ਚ ਖੇਡਦੇ ਨਜ਼ਰ ਆਉਣ ਦੀ ਸੰਭਾਵਨਾ ਬਹੁਤ ਘੱਟ ਹੈ।
ਕਾਬਿਲੇਗੌਰ ਹੈ ਕਿ ਭਾਰਤ ਪਹਿਲੀ ਵਾਰ ਇਕੱਲੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 2011 'ਚ ਭਾਰਤ, ਸ਼੍ਰੀਲੰਕਾ ਅਤੇ ਬੰਗਲਾਦੇਸ਼ ਨੇ ਸਾਂਝੇ ਤੌਰ 'ਤੇ ਮੇਜ਼ਬਾਨੀ ਕੀਤੀ ਸੀ।
ਇਹ ਵੀ ਪੜ੍ਹੋ: ਭਾਰਤ ਦੀ 2011 ਵਿਸ਼ਵ ਕੱਪ ਫਾਈਨਲ ਟੀਮ ਵਿੱਚੋਂ ਸਿਰਫ਼ ਵਿਰਾਟ ਖੇਲ ਰਹੇ 2023 ਦਾ ਵਿਸ਼ਵ ਕੱਪ
- PTC NEWS