Sat, Apr 11, 2026
Whatsapp

Vrindavan Tragedy : 10 ਮ੍ਰਿਤਕਾਂ ਵਿਚੋਂ ਇੱਕੋ ਪਰਿਵਾਰ ਦੇ ਮੈਂਬਰ ਸਨ 7 ਲੋਕ, ਪੀੜਤਾਂ ਤੇ ਗੋਤਾਖੋਰਾਂ ਨੇ ਦੱਸੀ ਹਾਦਸੇ ਦੀ ਅਸਲ ਕਹਾਣੀ

Vrindavan Tragedy Video : ਲੁਧਿਆਣਾ ਦੇ ਜਗਰਾਓਂ ਤੇ ਦੁੱਗਰੀ 'ਚ ਮ੍ਰਿਤਕ ਲੋਕਾਂ ਦੀਆਂ ਲਾਸ਼ਾਂ ਪਹੁੰਚਣ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾ ਰਿਹਾ ਹੈ। ਚਸ਼ਮਦੀਦਾਂ ਅਤੇ ਕੁੱਝ ਬਚੇ ਲੋਕਾਂ ਨੇ ਇਸ ਖੌਫਨਾਕ ਘਟਨਾ ਬਾਰੇ ਕੁੱਝ ਸ਼ਬਦਾਂ ਨੂੰ ਬਿਆਨ ਕੀਤਾ ਹੈ, ਜੋ ਕਿ ਪਰਿਵਾਰ ਲਈ ਅਸਹਿ ਦਰਦ ਨੂੰ ਬਿਆਨ ਕਰਦੇ ਹਨ।

Reported by:  PTC News Desk  Edited by:  KRISHAN KUMAR SHARMA -- April 11th 2026 12:51 PM -- Updated: April 11th 2026 01:39 PM
Vrindavan Tragedy : 10 ਮ੍ਰਿਤਕਾਂ ਵਿਚੋਂ ਇੱਕੋ ਪਰਿਵਾਰ ਦੇ ਮੈਂਬਰ ਸਨ 7 ਲੋਕ, ਪੀੜਤਾਂ ਤੇ ਗੋਤਾਖੋਰਾਂ ਨੇ ਦੱਸੀ ਹਾਦਸੇ ਦੀ ਅਸਲ ਕਹਾਣੀ

Vrindavan Tragedy : 10 ਮ੍ਰਿਤਕਾਂ ਵਿਚੋਂ ਇੱਕੋ ਪਰਿਵਾਰ ਦੇ ਮੈਂਬਰ ਸਨ 7 ਲੋਕ, ਪੀੜਤਾਂ ਤੇ ਗੋਤਾਖੋਰਾਂ ਨੇ ਦੱਸੀ ਹਾਦਸੇ ਦੀ ਅਸਲ ਕਹਾਣੀ

Vrindavan Tragedy Video : ਉੱਤਰ ਪ੍ਰਦੇਸ਼ ਦੇ ਵਰਿੰਦਾਵਣ ਵਿੱਚ ਯਮੁਨਾ ਨਦੀ ਵਿੱਚ ਇੱਕ ਕਿਸ਼ਤੀ ਪਲਟ ਗਈ, ਜਿਸ ਕਾਰਨ 10 ਸ਼ਰਧਾਲੂਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚੋਂ ਸੱਤ ਇੱਕੋ ਪਰਿਵਾਰ ਦੇ ਮੈਂਬਰ ਦੱਸੇ ਜਾ ਰਹੇ ਹਨ। ਮ੍ਰਿਤਕ ਲੁਧਿਆਣਾ ਅਤੇ ਜਗਰਾਉਂ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਸੋਗ ਮਨਾ ਰਹੇ ਹਨ।

ਘਟਨਾ ਨਾਲ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ਸਮੇਤ ਪੰਜਾਬ ਭਰ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਹਾਦਸੇ ਵਿੱਚ ਬਚੇ ਲੋਕਾਂ ਵਿੱਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਅੱਖਾਂ ਅੱਗੋਂ ਉਹ ਮੰਜਰ ਭੁਲਾਇਆ ਨਹੀਂ ਜਾ ਰਿਹਾ ਹੈ। ਲੁਧਿਆਣਾ ਦੇ ਜਗਰਾਓਂ ਤੇ ਦੁੱਗਰੀ 'ਚ ਮ੍ਰਿਤਕ ਲੋਕਾਂ ਦੀਆਂ ਲਾਸ਼ਾਂ ਪਹੁੰਚਣ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾ ਰਿਹਾ ਹੈ।


ਮ੍ਰਿਤਕਾਂ 'ਚ ਇੱਕੋ ਪਰਿਵਾਰ ਦੇ 7 ਲੋਕ ਸ਼ਾਮਲ

ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਸੱਤ ਮੈਂਬਰਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਜਗਰਾਉਂ ਦੇ ਰਹਿਣ ਵਾਲੇ ਮਧੁਰ ਬਹਿਲ, ਉਸਦੀ ਮਾਂ ਕਵਿਤਾ ਬਹਿਲ, ਉਸਦਾ ਚਾਚਾ ਚਰਨਜੀਤ, ਚਰਨਜੀਤ ਦੀ ਪਤਨੀ ਪਿੰਕੀ ਬਹਿਲ, ਮਧੁਰ ਦੀ ਮਾਸੀ ਆਸ਼ਾ ਰਾਣੀ, ਇੱਕ ਹੋਰ ਮਾਸੀ ਅੰਜੂ ਗੁਲਾਟੀ, ਜੋ ਕਿ ਲੁਧਿਆਣਾ ਦੀ ਰਹਿਣ ਵਾਲੀ ਹੈ ਅਤੇ ਉਸਦਾ ਚਾਚਾ ਰਾਕੇਸ਼ ਗੁਲਾਟੀ ਸ਼ਾਮਲ ਹਨ। ਹਾਲਾਂਕਿ, ਲੁਧਿਆਣਾ ਵਿੱਚ ਰਾਕੇਸ਼ ਗੁਲਾਟੀ ਦੇ ਘਰ ਮੌਜੂਦ ਰਿਸ਼ਤੇਦਾਰਾਂ ਨੇ ਕਿਹਾ ਕਿ ਪੂਰੀ ਸੂਚੀ ਮਿਲਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।

ਚਸ਼ਮਦੀਦਾਂ ਤੇ ਪੀੜਤਾਂ ਨੇ ਬਿਆਨਿਆ ਮੰਜਰ 

ਚਸ਼ਮਦੀਦਾਂ ਅਤੇ ਕੁੱਝ ਬਚੇ ਲੋਕਾਂ ਨੇ ਇਸ ਖੌਫਨਾਕ ਘਟਨਾ ਬਾਰੇ ਕੁੱਝ ਸ਼ਬਦਾਂ ਨੂੰ ਬਿਆਨ ਕੀਤਾ ਹੈ, ਜੋ ਕਿ ਪਰਿਵਾਰ ਲਈ ਅਸਹਿ ਦਰਦ ਨੂੰ ਬਿਆਨ ਕਰਦੇ ਹਨ। ਘਟਨਾ ਬਾਰੇ ਗੋਤਾਖੋਰਾਂ ਨੇ ਵੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਿਵੇਂ ਇਹ ਹਾਦਸਾ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਵਾਪਰਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ।

ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਤੋਂ ਤਨਿਸ਼ ਜੈਨ ਵੀ ਹਾਦਸੇ ਵਾਲੇ ਸਟੀਮਰ 'ਤੇ ਸਵਾਰ ਸਨ। ਉਨ੍ਹਾਂ ਨੇ ਦੱਸਿਆ ਕਿ ਹਾਦਸਾ ਬਹੁਤ ਭਿਆਨਕ ਸੀ। ਉਨ੍ਹਾਂ ਨੇ ਕਿਹਾ, "ਦੋ ਬੱਸਾਂ ਵਿੱਚ ਲਗਭਗ 130 ਲੋਕ ਵ੍ਰਿੰਦਾਵਨ ਦੇ ਦਰਸ਼ਨ ਕਰਨ ਆਏ ਸਨ ਅਤੇ ਉਹ ਸਾਰੇ ਵ੍ਰਿੰਦਾਵਨ ਦੇ ਫੋਗਲਾ ਆਸ਼ਰਮ ਦੇ ਨੇੜੇ ਠਹਿਰੇ ਹੋਏ ਸਨ।"

ਉਨ੍ਹਾਂ ਕਿਹਾ ਕਿ ਜਦੋਂ ਸਾਡਾ ਸਟੀਮਰ ਪੀਪਾ ਪੁਲ ਦੇ ਨੇੜੇ ਪਹੁੰਚਿਆ, ਤਾਂ ਅਸੀਂ ਕਿਸ਼ਤੀ ਚਾਲਕ ਨੂੰ ਕਿਹਾ ਕਿ ਪੁਲ ਆਉਣ ਵਾਲਾ ਹੈ, ਰੋਕ ਲਓ, ਪਰ ਉਹ ਨਹੀਂ ਰੁਕਿਆ। ਇਸ ਦੌਰਾਨ ਸਟੀਮਰ ਦੋ ਵਾਰ ਟੱਕਰ ਤੋਂ ਬਚਿਆ, ਪਰ ਤੀਜੀ ਵਾਰ, ਇਹ ਟਕਰਾ ਗਿਆ ਅਤੇ ਹਾਦਸਾ ਵਾਪਰਿਆ।

- PTC NEWS

Top News view more...

Latest News view more...

PTC NETWORK
PTC NETWORK