Laapataa Ladies Entry In Oscar 2025 : ਆਸਕਰ ਲਈ ਚੁਣੀ ਗਈ ਕਿਰਨ ਰਾਓ ਦੀ ਫਿਲਮ 'ਲਾਪਤਾ ਲੇਡੀਜ਼', ਕੀ ਇਸ ਵਾਰ ਆਮਿਰ ਖ਼ਾਨ ਦਾ ਸੁਪਨਾ ਹੋਵੇਗਾ ਪੂਰਾ ?
Laapataa Ladies Entry In Oscar 2025 : ਨਿਰਦੇਸ਼ਕ ਕਿਰਨ ਰਾਓ ਦੀ ਫਿਲਮ 'ਲਾਪਤਾ ਲੇਡੀਜ਼' ਇਸ ਸਾਲ ਮਾਰਚ 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਅਤੇ ਇਸ ਨੂੰ ਕ੍ਰਿਟੀਕਸ ਦੇ ਨਾਲ-ਨਾਲ ਲੋਕਾਂ ਨੇ ਵੀ ਕਾਫੀ ਪਸੰਦ ਕੀਤਾ ਸੀ। ਮਜ਼ਾਕੀਆ ਕਾਮੇਡੀ ਨਾਲ ਸਮਾਜ 'ਚ ਔਰਤਾਂ ਦੀ ਪਛਾਣ 'ਤੇ ਸਵਾਲ ਖੜ੍ਹੇ ਕਰਨ ਵਾਲੀ ਇਹ ਫਿਲਮ ਇਸ ਸਾਲ ਦੀ ਸਭ ਤੋਂ ਚਰਚਿਤ ਫਿਲਮਾਂ 'ਚੋਂ ਇਕ ਹੈ।
ਹੁਣ ਫਿਲਮ ਫੈਡਰੇਸ਼ਨ ਆਫ ਇੰਡੀਆ ਨੇ ਫਿਲਮ ਨੂੰ ਆਸਕਰ ਲਈ ਭਾਰਤ ਦੀ ਅਧਿਕਾਰਤ ਐਂਟਰੀ ਵਜੋਂ ਭੇਜਿਆ ਹੈ। ਇਸ ਗੱਲ ਦੀ ਪੁਸ਼ਟੀ ਫਿਲਮ ਫੈਡਰੇਸ਼ਨ ਆਫ ਇੰਡੀਆ ਨੇ ਕੀਤੀ ਹੈ। ਹਾਲ ਹੀ 'ਚ ਕਿਰਨ ਰਾਓ ਨੇ ਇੱਛਾ ਜ਼ਾਹਰ ਕੀਤੀ ਸੀ ਕਿ ਉਨ੍ਹਾਂ ਦੀ ਫਿਲਮ 'ਲਾਪਤਾ ਲੇਡੀਜ਼' ਨੂੰ ਆਸਕਰ ਲਈ ਭੇਜਿਆ ਜਾਵੇ ਅਤੇ ਅੱਜ ਫਿਲਮ ਫੈਡਰੇਸ਼ਨ ਆਫ ਇੰਡੀਆ ਨੇ ਇਸ ਫਿਲਮ ਨੂੰ ਔਸਕਰ ਲਈ ਅਧਿਕਾਰਤ ਐਂਟਰੀ ਵਜੋਂ ਭੇਜਣ ਦੀ ਪੁਸ਼ਟੀ ਕੀਤੀ ਹੈ।
ਦੱਸ ਦਈਏ ਕਿ ਫਿਲਮ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਕਿਹਾ ਸੀ ਕਿ ਭਾਰਤ ਨੂੰ ਇਸ ਸਾਲ ਆਸਕਰ ਲਈ 'ਲਾਪਤਾ ਲੇਡੀਜ਼' ਭੇਜਣੀ ਚਾਹੀਦੀ ਹੈ ਅਤੇ ਦਰਸ਼ਕਾਂ ਦੀ ਇਹ ਮੰਗ ਆਖਰਕਾਰ ਪੂਰੀ ਹੋ ਗਈ ਹੈ।
ਕਾਬਿਲੇਗੌਰ ਹੈ ਕਿ ਫਿਲਮ ਫੈਡਰੇਸ਼ਨ ਆਫ ਇੰਡੀਆ ਦੀ ਇੱਕ ਕਮੇਟੀ ਨੇ 29 ਫਿਲਮਾਂ ਦੀ ਸੂਚੀ ਵਿੱਚੋਂ 'ਲਾਪਤਾ ਲੇਡੀਜ਼' ਨੂੰ ਆਸਕਰ 2025 ਲਈ ਅਧਿਕਾਰਤ ਐਂਟਰੀ ਵਜੋਂ ਚੁਣਿਆ ਹੈ। ਕਮੇਟੀ ਕੋਲ ਪਹੁੰਚੀਆਂ 29 ਫ਼ਿਲਮਾਂ ਦੀ ਸੂਚੀ ਵਿੱਚ ‘ਐਨੀਮਲ’ ਵਰਗੀਆਂ ਫ਼ਿਲਮਾਂ ਨੂੰ ਵੀ ਸ਼ਾਮਲ ਕੀਤਾ ਗਿਆ।
ਇਹ ਵੀ ਪੜ੍ਹੋ : Miss Universe India 2024 : ਕੌਣ ਹੈ ਇਹ 19 ਸਾਲ ਦੀ ਕੁੜੀ, ਜੋ ਬਣੀ ਮਿਸ ਯੂਨੀਵਰਸ ਇੰਡੀਆ
- PTC NEWS