Jalandhar News : 10 ਦਿਨਾਂ ਤੋਂ ਲਾਪਤਾ ਸੀ 20 ਸਾਲਾ ਨੌਜਵਾਨ, ਜਦੋਂ ਮਿਲਿਆ ਤਾਂ ਸਾਰੇ ਰਹਿ ਗਏ ਹੈਰਾਨ
Jalandhar News : ਜਲੰਧਰ ਦੀ ਰੇਲਵੇ ਕਲੋਨੀ ਵਿੱਚ ਉਸ ਸਮੇਂ ਸਨਸਨੀ ਮਚ ਗਈ ਜਦੋਂ ਇੱਕ ਨੌਜਵਾਨ ਦੀ ਸੜੀ ਹੋਈ ਹਾਲਤ ’ਚ ਲਾਸ਼ ਬਰਾਮਦ ਹੋਈ। ਮਿਲੀ ਜਾਣਕਾਰੀ ਮੁਤਾਬਿਕ ਕੁਝ ਮਜਦੂਰ ਉੱਥੇ ਭੰਗ ਪੀਸਣ ਲਈ ਪਹੁੰਚੇ ਸੀ ਕਿ ਉਨ੍ਹਾਂ ਨੇ ਇੱਕ ਲਾਸ਼ ਨੂੰ ਦੇਖੀ ਜਿਸਦੀ ਸੂਚਨਾ ਉਨ੍ਹਾਂ ਨੇ ਤੁਰੰਤ ਪਰਿਵਾਰਿਕ ਮੈਂਬਰਾਂ ਨੂੰ ਦਿੱਤੀ। ਦੱਸ ਦਈਏ ਕਿ ਕਰੀਬ 20 ਸਾਲਾਂ ਨੌਜਵਾਨ ਦੀ ਲਾਸ਼ ਕਾਫੀ ਸੜੀ ਹੋਈ ਹਾਲਤ ’ਚ ਸੀ। ਇਸ ਸਬੰਧੀ ਤੁਰੰਤ ਹੀ ਪੁਲਿਸ ਨੂੰ ਵੀ ਸੂਚਨਾ ਦਿੱਤੀ ਘਈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਨੌਜਵਾਨ ਦੀ ਪਛਾਣ ਕਰੋਲ ਬਾਗ ਦੇ ਰਹਿਣ ਵਾਲੇ 20 ਸਾਲਾ ਬਾਦਲ ਸੋਨੀ ਵਜੋਂ ਹੋਈ ਹੈ। ਵੀਰਵਾਰ ਸ਼ਾਮ ਨੂੰ ਜਦੋਂ ਉਸਦੀ ਲਾਸ਼ ਰੇਲਵੇ ਕਲੋਨੀ ਵਿੱਚ ਦੇਖੀ ਗਈ ਤਾਂ ਸਿਰਫ਼ ਹੱਡੀਆਂ ਹੀ ਬਚੀਆਂ ਸੀ। ਬਾਦਲ ਦੀ ਪਛਾਣ ਉਸਦੇ ਪਰਿਵਾਰ ਨੇ ਉਸਦੀ ਤੰਗ ਕਮੀਜ਼ ਅਤੇ ਬੂਟਾਂ ਤੋਂ ਕੀਤੀ ਹੈ।
ਏਕਤਾ ਨਗਰ ਦੇ ਰਹਿਣ ਵਾਲੇ ਮਨੋਜ ਸੋਨੀ, ਜੋ ਕਿ ਬਾਦਲ ਦਾ ਚਾਚਾ ਅਤੇ ਭਰਾ ਰਾਹੁਲ ਹੈ, ਨੇ ਦੱਸਿਆ ਕਿ ਬਾਦਲ ਰੋਜ਼ਾਨਾ ਵਾਂਗ 29 ਜੁਲਾਈ ਨੂੰ ਕੰਮ ਲਈ ਘਰੋਂ ਨਿਕਲਿਆ ਸੀ। ਉਹ ਫਗਵਾੜਾ ਗੇਟ 'ਤੇ ਸਥਿਤ ਇੱਕ ਦੁਕਾਨ ਵਿੱਚ ਕੰਮ ਕਰਦਾ ਹੈ। ਉਹ ਦੇਰ ਸ਼ਾਮ ਤੱਕ ਘਰ ਨਹੀਂ ਪਰਤਿਆ ਅਤੇ ਉਸਦਾ ਫ਼ੋਨ ਵੀ ਬੰਦ ਸੀ। ਇਸ ਤੋਂ ਬਾਅਦ, ਪਰਿਵਾਰਕ ਮੈਂਬਰਾਂ ਨੇ ਰਾਮਾ ਮੰਡੀ ਪੁਲਿਸ ਸਟੇਸ਼ਨ ਨੂੰ ਲਾਪਤਾ ਹੋਣ ਦੀ ਰਿਪੋਰਟ ਦਿੱਤੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਬਾਦਲ ਉਸ ਦਿਨ ਆਪਣੇ ਦੋ ਦੋਸਤਾਂ ਨਾਲ ਗਿਆ ਸੀ। ਦੋਵੇਂ ਨਸ਼ੇੜੀ ਹਨ। ਬਾਦਲ ਦੇ ਚਾਚੇ ਨੇ ਇਲਜ਼ਾਮ ਲਗਾਇਆ ਹੈ ਕਿ ਉਸਨੂੰ ਨਸ਼ੀਲਾ ਪਦਾਰਥ ਦੇ ਕੇ ਮਾਰਿਆ ਗਿਆ ਹੈ।
ਦੂਜੇ ਪਾਸੇ ਨਵੀਂ ਬਾਰਾਦਰੀ ਪੁਲਿਸ ਸਟੇਸ਼ਨ ਦੇ ਇੰਚਾਰਜ ਰਵਿੰਦਰ ਕੁਮਾਰ ਨੇ ਕਿਹਾ ਕਿ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Jalandhar News : ANTF ਦੀ ਨਸ਼ਾ ਤਸਕਰਾਂ ਨਾਲ ਮੁੱਠਭੇੜ, ਪੁਲਿਸ ਨੂੰ ਵੇਖਦੇ ਹੀ ਚਲਾਈਆਂ ਗੋਲੀਆਂ, ਜਵਾਬੀ ਕਾਰਵਾਈ 'ਚ 1 ਜ਼ਖਮੀ, 2 ਫਰਾਰ
- PTC NEWS