Ravindra Jadeja: ਰਵਿੰਦਰ ਜਡੇਜਾ ਉਨ੍ਹਾਂ ਕ੍ਰਿਕਟਰਾਂ 'ਚੋਂ ਇਕ ਹਨ ਜਿਨ੍ਹਾਂ ਨੇ ਕਾਫ਼ੀ ਸੰਘਰਸ਼ ਤੋਂ ਬਾਅਦ ਇਹ ਮੁਕਾਮ ਹਾਸਲ ਕੀਤਾ ਹੈ। ਰਵਿੰਦਰ ਜਡੇਜਾ ਕ੍ਰਿਕਟ ਪ੍ਰੇਮੀਆਂ ਦੇ ਦਿਲਾਂ 'ਚ ਖ਼ਾਸ ਜਗ੍ਹਾ ਰੱਖਦੇ ਹਨ। ਭਾਰਤੀ ਕ੍ਰਿਕਟ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਣ ਵਾਲੇ ਰਵਿੰਦਰ ਜਡੇਜਾ ਦਾ ਪੂਰਾ ਨਾਂ ਰਵਿੰਦਰ ਅਨਿਰੁਧ ਸਿੰਘ ਜਡੇਜਾ ਹੈ। ਰਵਿੰਦਰ ਜਡੇਜਾ ਦਾ ਬਚਪਨ ਗਰੀਬੀ ਵਿੱਚ ਬੀਤਿਆ। ਪਰ ਅੱਜ ਉਹ ਜੋ ਰੁਤਬਾ ਹਾਸਲ ਕਰ ਚੁੱਕੇ ਹਨ ਉਸ ਕਾਰਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਨ੍ਹਾਂ ਨੂੰ ਸਰ ਕਹਿ ਕੇ ਸੰਬੋਧਨ ਕਰਦੇ ਹਨ।

- ਰਵਿੰਦਰ ਜਡੇਜਾ ਦਾ ਬਚਪਨ ਗਰੀਬੀ ਵਿੱਚ ਬੀਤਿਆ। ਉਸ ਦੇ ਪਿਤਾ ਅਨਿਰੁਧ ਇੱਕ ਪ੍ਰਾਈਵੇਟ ਕੰਪਨੀ ਵਿੱਚ ਗਾਰਡ ਵਜੋਂ ਕੰਮ ਕਰਦੇ ਸਨ। ਉਹ ਜਡੇਜਾ ਨੂੰ ਆਰਮੀ ਅਫ਼ਸਰ ਬਣਾਉਣਾ ਚਾਹੁੰਦੇ ਸਨ। ਪਰ ਜਡੇਜਾ ਦਾ ਝੁਕਾਅ ਕ੍ਰਿਕਟ ਵੱਲ ਸੀ ਅਤੇ ਉਨ੍ਹਾਂ ਦੀ ਮਾਂ ਲਤਾ ਵੀ ਚਾਹੁੰਦੀ ਸੀ ਕਿ ਉਸ ਦਾ ਪੁੱਤਰ ਕ੍ਰਿਕਟਰ ਬਣੇ।
- ਜਡੇਜਾ ਨੇ ਪਹਿਲੀ ਵਾਰ 2002 ਵਿੱਚ ਮਹਾਰਾਸ਼ਟਰ ਦੇ ਖਿਲਾਫ਼ ਸੌਰਾਸ਼ਟਰ ਅੰਡਰ-14 ਲਈ ਖੇਡਿਆ ਸੀ। ਇੱਥੇ ਉਨ੍ਹਾਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 87 ਦੌੜਾਂ ਬਣਾਈਆਂ ਅਤੇ 4 ਵਿਕਟਾਂ ਲਈਆਂ। ਜਡੇਜਾ ਦੀ ਸ਼ਾਨਦਾਰ ਖੇਡ ਨੂੰ ਦੇਖਦੇ ਹੋਏ ਉਸ ਨੂੰ ਸੌਰਾਸ਼ਟਰ ਦੀ ਅੰਡਰ-19 ਟੀਮ 'ਚ ਜਗ੍ਹਾ ਮਿਲੀ ਅਤੇ ਇਸ ਫਾਰਮੈਟ 'ਚ ਉਸ ਨੇ ਆਪਣੇ ਕਰੀਅਰ ਦਾ ਪਹਿਲਾ ਸੈਂਕੜਾ ਲਗਾਇਆ।
- ਜਡੇਜਾ ਦੀ ਮਾਂ ਦਾ ਸੁਪਨਾ ਸੀ ਕਿ ਉਸ ਦਾ ਬੇਟਾ ਵੱਡਾ ਕ੍ਰਿਕਟਰ ਬਣੇ ਪਰ ਉਸ ਦਾ ਇਹ ਸੁਪਨਾ ਪੂਰਾ ਹੁੰਦਾ ਦੇਖਣ ਤੋਂ ਪਹਿਲਾਂ ਹੀ 2005 'ਚ ਇੱਕ ਹਾਦਸੇ 'ਚ ਉਸ ਦੀ ਮੌਤ ਹੋ ਗਈ। ਆਪਣੀ ਮਾਂ ਦੀ ਮੌਤ ਤੋਂ ਬਾਅਦ 17 ਸਾਲ ਦੇ ਜਡੇਜਾ ਇੰਨੇ ਟੁੱਟ ਗਏ ਕਿ ਉਨ੍ਹਾਂ ਨੇ ਕ੍ਰਿਕਟ ਛੱਡਣ ਦਾ ਫ਼ੈਸਲਾ ਕਰ ਲਿਆ। ਪਰ ਉਸਦੀ ਵੱਡੀ ਭੈਣ ਨੇ ਉਸਦੀ ਦੇਖਭਾਲ ਕੀਤੀ ਅਤੇ ਉਸਨੂੰ ਅੱਗੇ ਖੇਡਣ ਲਈ ਤਿਆਰ ਕੀਤਾ।
- ਉਹ ਦਸੰਬਰ 2005 ਵਿੱਚ ਅੰਡਰ-19 ਵਿਸ਼ਵ ਕੱਪ ਲਈ ਚੁਣੇ ਗਏ । ਆਪਣੀ ਪਸੰਦ ਨੂੰ ਸਹੀ ਸਾਬਤ ਕਰਦੇ ਹੋਏ ਜਡੇਜਾ ਨੇ ਆਸਟ੍ਰੇਲੀਆ ਖਿਲਾਫ਼ 4 ਵਿਕਟਾਂ ਅਤੇ ਪਾਕਿਸਤਾਨ ਖਿਲਾਫ਼ 3 ਵਿਕਟਾਂ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। 2008 ਦੇ ਅੰਡਰ-19 ਵਿਸ਼ਵ ਕੱਪ ਟੂਰਨਾਮੈਂਟ ਵਿੱਚ ਜਡੇਜਾ ਨੇ 10 ਵਿਕਟਾਂ ਲੈ ਕੇ ਚੋਣਕਾਰਾਂ ਦਾ ਦਿਲ ਜਿੱਤ ਲਿਆ। ਦਸ ਦਈਏ ਕਿ ਇਸ ਟੂਰਨਾਮੈਂਟ ਵਿੱਚ ਭਾਰਤ ਜੇਤੂ ਰਿਹਾ ਸੀ।
- ਸਾਲ 2009 ਰਵਿੰਦਰ ਜਡੇਜਾ ਲਈ ਆਪਣੀ ਮਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਸਾਲ ਸੀ। ਇਸ ਸਾਲ ਉਸ ਨੂੰ ਟੀਮ ਇੰਡੀਆ ਲਈ ਵਨਡੇ ਅਤੇ T-20 ਖੇਡਣ ਦਾ ਮੌਕਾ ਮਿਲਿਆ। ਉਸਨੇ 2012 ਵਿੱਚ ਆਪਣਾ ਟੈਸਟ ਡੈਬਿਊ ਵੀ ਕੀਤਾ ਸੀ।
- ਜਡੇਜਾ ਆਪਣੇ ਕਰੀਅਰ ਵਿੱਚ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਸੀ। 2012 ਵਿੱਚ ਸਿਰਫ 23 ਸਾਲ ਦੀ ਉਮਰ ਵਿੱਚ ਉਸਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਤਿੰਨ ਤੀਹਰੇ ਸੈਂਕੜੇ ਲਗਾਏ। ਉਹ ਅਜਿਹਾ ਕਰਨ ਵਾਲਾ ਪਹਿਲਾ ਭਾਰਤੀ ਅਤੇ ਦੁਨੀਆ ਦਾ ਅੱਠਵਾਂ ਕ੍ਰਿਕਟਰ ਬਣ ਗਿਆ। ਇਸ ਰਿਕਾਰਡ ਤੋਂ ਬਾਅਦ ਉਸ ਦੇ ਸਾਥੀ ਖਿਡਾਰੀਆਂ ਸਮੇਤ ਐੱਮ.ਐੱਸ. ਧੋਨੀ ਵੀ ਉਨ੍ਹਾਂ ਨੂੰ ਸਰ ਕਹਿਣ ਲੱਗੇ। ਉਨ੍ਹਾਂ ਦੀ ਵੱਡੀ ਭੈਣ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਜਡੇਜਾ ਬਹੁਤ ਸ਼ਰਮੀਲਾ ਹੈ ਜਦੋਂ ਧੋਨੀ ਅਤੇ ਹੋਰ ਲੋਕ ਉਨ੍ਹਾਂ ਨੂੰ ਸਰ ਕਹਿੰਦੇ ਹਨ ਤਾਂ ਉਹ ਅਸਹਿਜ ਮਹਿਸੂਸ ਕਰਦੇ ਹਨ।

- ਇੱਥੋਂ ਤੱਕ ਕਿ 12 ਫਰਵਰੀ 2015 ਨੂੰ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਸਰ ਕਹਿ ਕੇ ਸੰਬੋਧਨ ਕੀਤਾ ਸੀ। ਇੱਕ ਟਵੀਟ ਰਾਹੀਂ ਮੋਦੀ ਨੇ ਕਿਹਾ ਸੀ ਕਿ ਸਰ ਜਡੇਜਾ, ਉਹ ਕੋਣ ਹੈ ਜੋ ਤੁਹਾਡਾ ਫੈਨ ਨਹੀਂ ਹੈ।

- ਜਡੇਜਾ ਦੇ ਸਭ ਤੋਂ ਵਧੀਆ ਰਿਕਾਰਡ ਜੇਕਰ ਗੱਲ ਕਰੀਏ ਤਾਂ ਖੱਬੇ ਹੱਥ ਦੇ ਗੇਂਦਬਾਜ਼ ਜਡੇਜਾ ਨੇ ਟੈਸਟ ਕ੍ਰਿਕਟ 'ਚ ਸਭ ਤੋਂ ਤੇਜ਼ 200 ਵਿਕਟਾਂ ਲੈ ਕੇ ਸ਼੍ਰੀਲੰਕਾ ਦੇ ਸਾਬਕਾ ਸਪਿਨਰ ਰੰਗਨਾ ਹੇਰਾਥ ਦਾ ਰਿਕਾਰਡ ਤੋੜ ਦਿੱਤਾ ਸੀ। ਉਨ੍ਹਾਂ ਨੇ ਇਹ ਰਿਕਾਰਡ ਸਿਰਫ 44 ਟੈਸਟਾਂ 'ਚ ਬਣਾਇਆ ਸੀ ਜਦਕਿ ਰੰਗਨਾ ਨੇ 47 ਟੈਸਟ ਮੈਚਾਂ 'ਚ 200 ਵਿਕਟਾਂ ਲੈ ਕੇ ਆਪਣਾ ਰਿਕਾਰਡ ਬਣਾਇਆ ਸੀ।
- ਜਡੇਜਾ ਨੂੰ ਪੜ੍ਹਨ-ਲਿਖਣ ਦਾ ਵੀ ਸ਼ੌਕ ਸੀ ਪਰ ਸਮੇਂ ਦੀ ਕਮੀ ਕਾਰਨ ਉਹ ਆਪਣੀ ਗ੍ਰੈਜੂਏਸ਼ਨ ਪੂਰੀ ਨਹੀਂ ਕਰ ਸਕੇ। ਜਡੇਜਾ ਨੇ 17 ਅਪ੍ਰੈਲ 2016 ਨੂੰ ਰੀਵਾ ਸੋਲੰਕੀ ਨਾਲ ਵਿਆਹ ਕੀਤਾ। ਦੋਵਾਂ ਦੀ ਇੱਕ ਬੇਟੀ ਵੀ ਹੈ।
ਇਹ ਵੀ ਪੜ੍ਹੋ: ਸਰਹਿੰਦ ਰੋਜ਼ਾ ਸ਼ਰੀਫ ਦਾ ਉਰਸ; ਜਾਣੋ ਕੀ ਹੈ ਇਸਦਾ ਇਤਿਹਾਸ, ਜਿੱਥੇ ਲੱਖਾ-ਕਰੋੜਾ ਸ਼ਰਧਾਲੂ ਕਰਦੇ ਹਨ ਸ਼ਿਰਕਤ
- PTC NEWS