Red Lipstick ਦੀ ਥਾਂ ਮੈਰੂਨ ਲਿਪਸਟਿਕ ਲੈ ਆਇਆ ਪਤੀ, ਪੁਲਿਸ ਕੋਲ ਪਹੁੰਚੀ ਪਤਨੀ !
Agra News: ਪਤੀ-ਪਤਨੀ ਵਿੱਚ ਅਕਸਰ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਹੈ। ਪਰ ਬਾਅਦ ਵਿੱਚ ਉਨ੍ਹਾਂ ਵਿੱਚ ਸੁਲ੍ਹਾ ਹੋ ਜਾਂਦੀ ਹੈ। ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਲਿਪਸਟਿਕ ਨੂੰ ਲੈ ਕੇ ਪਤੀ-ਪਤਨੀ ਲੜ ਪਏ ਅਤੇ ਮਾਮਲਾ ਪੁਲਿਸ ਤੱਕ ਪਹੁੰਚ ਗਿਆ। ਜੀ ਹਾਂ, ਅਜਿਹਾ ਹੀ ਇੱਕ ਮਾਮਲਾ ਉੱਤਰ ਪ੍ਰਦੇਸ਼ ਦੇ ਆਗਰਾ ਤੋਂ ਸਾਹਮਣੇ ਆਇਆ ਹੈ। ਇੱਥੇ ਪਤੀ ਆਪਣੀ ਪਤਨੀ ਲਈ ਤੋਹਫ਼ੇ ਵਜੋਂ ਲਿਪਸਟਿਕ ਲੈ ਕੇ ਆਇਆ। ਪਤਨੀ ਨੇ ਜਿਵੇਂ ਹੀ ਲਿਪਸਟਿਕ ਨੂੰ ਦੇਖਿਆ ਤਾਂ ਉਸ ਨੂੰ ਗੁੱਸਾ ਆ ਗਿਆ।
ਪਤੀ ਸੋਚ ਰਿਹਾ ਸੀ ਕਿ ਪਤਨੀ ਉਸ ਦਾ ਤੋਹਫ਼ਾ ਲੈ ਕੇ ਖੁਸ਼ ਹੋਵੇਗੀ। ਪਰ ਇੱਥੇ ਇਸ ਦੇ ਉਲਟ ਹੋਇਆ। ਪਤਨੀ ਨੇ ਕਿਹਾ- ਮੈਨੂੰ ਇਹ ਰੰਗ ਪਸੰਦ ਨਹੀਂ। ਤੁਸੀਂ ਕਿਸੇ ਹੋਰ ਰੰਗ ਦੀ ਲਿਪਸਟਿਕ ਲਿਆਓ। ਪਤੀ ਨੇ ਕਿਹਾ ਇਹ ਵੀ ਰੱਖ ਲਓ, ਮੈਂ ਇੱਕ ਹੋਰ ਲਿਆਵਾਂਗਾ। ਪਰ ਇਹ ਸੁਣ ਕੇ ਉਸਦੀ ਪਤਨੀ ਉਸਨੂੰ ਛੱਡ ਕੇ ਆਪਣੇ ਪੇਕੇ ਘਰ ਚਲੀ ਗਈ। ਉਸ ਨੇ ਆਪਣੇ ਪਤੀ ਖਿਲਾਫ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਹੈ। ਜੋੜੇ ਨੂੰ ਕਾਉਂਸਲਿੰਗ ਲਈ ਬੁਲਾਇਆ ਗਿਆ।
ਪਤਨੀ ਨੇ ਕੀ ਦੱਸਿਆ?
ਪਤਨੀ ਨੇ ਦੱਸਿਆ ਕਿ ਸਾਡੀ ਇੰਨੀ ਆਮਦਨ ਨਹੀਂ ਹੈ ਕਿ ਅਸੀਂ ਹਰ ਰੋਜ਼ ਨਵਾਂ ਸਮਾਨ ਲੈ ਸਕੀਏ। ਮੇਰੇ ਪਤੀ ਮੇਰੇ ਲਈ ਮੈਰੂਨ ਲਿਪਸਟਿਕ ਲੈ ਕੇ ਆਏ ਸਨ, ਪਰ ਮੈਂ ਉਹਨਾਂ ਨੂੰ ਕਿਹਾ ਕਿ ਉਹ ਲਾਲ ਲਿਪਸਟਿਕ ਲੈ ਕੇ ਆਉਣ ਤੇ ਇਹ ਵਾਪਿਸ ਕਰ ਆਉਣ, ਪਰ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਵੀ ਰੱਖ ਲਓ, ਮੈਂ ਦੂਜੀ ਲੈ ਆਵਾਂਗਾ। ਇਹ ਤਾਂ ਸਿਰਫ਼ ਫਜ਼ੂਲ ਖਰਚੀ ਹੈ।
ਪਤੀ ਨੇ ਕੀ ਕਿਹਾ?
ਮਾਮਲੇ ਸਬੰਧੀ ਪਤੀ ਨੇ ਕਿਹਾ ਕਿ ਉਹ ਔਰਤਾਂ ਦੇ ਮੇਕਅੱਪ ਦੀਆਂ ਚੀਜ਼ਾਂ ਬਾਰੇ ਜ਼ਿਆਦਾ ਨਹੀਂ ਜਾਣਦਾ। ਜੋ ਲਿਪਸਟਿਕ ਉਹ ਲਿਆਇਆ ਸੀ, ਪਿਆਰ ਨਾਲ ਲਿਆਇਆ ਸੀ। ਉਸ ਨੂੰ ਇਹ ਰੰਗ ਪਸੰਦ ਸੀ। ਸੋਚਿਆ ਕਿ ਜਦੋਂ ਮੇਰੀ ਪਤਨੀ ਇਸ ਨੂੰ ਆਪਣੇ ਬੁੱਲਾਂ 'ਤੇ ਲਵੇਗੀ ਤਾਂ ਉਹ ਹੋਰ ਵੀ ਸੁੰਦਰ ਦਿਖਾਈ ਦੇਵੇਗੀ। ਪਰ ਉਸਦੀ ਪਤਨੀ ਨੇ ਮੈਰੂਨ ਰੰਗ ਦੀ ਲਿਪਸਟਿਕ ਵਾਪਸ ਕਰਕੇ ਲਾਲ ਰੰਗ ਲੈ ਕੇ ਆਉਣ ਲਈ ਕਿਹਾ। ਪਤੀ ਨੇ ਕਿਹਾ- ਮੈਂ ਲਾਲ ਲਿਪਸਟਿਕ ਵੀ ਲੈ ਕੇ ਆਉਂਦਾ, ਪਰ ਮੈਨੂੰ ਇਹ ਰੰਗ ਵੀ ਪਸੰਦ ਹੈ।
ਜੋੜੇ ਨੇ ਸੁਲ੍ਹਾ ਕਰ ਲਈ
ਜਦੋਂ ਦੋਵਾਂ ਨੂੰ ਕਾਉਂਸਲਿੰਗ ਵਿੱਚ ਚੰਗੀ ਤਰ੍ਹਾਂ ਸਮਝਾਇਆ ਗਿਆ ਤਾਂ ਪਤੀ-ਪਤਨੀ ਨੇ ਹਾਮੀ ਭਰ ਦਿੱਤੀ। ਫੈਮਿਲੀ ਕਾਊਂਸਲਿੰਗ ਸੈਂਟਰ ਦੇ ਕਾਊਂਸਲਰ ਡਾ. ਸਤੀਸ਼ ਖੀਰਵਾਰ ਨੇ ਦੱਸਿਆ ਕਿ ਆਗਰਾ ਦੀ ਰਹਿਣ ਵਾਲੀ ਲੜਕੀ ਦਾ ਵਿਆਹ 6 ਮਹੀਨੇ ਪਹਿਲਾਂ ਮਥੁਰਾ ਦੇ ਇੱਕ ਨੌਜਵਾਨ ਨਾਲ ਹੋਇਆ ਸੀ। ਪਤੀ ਮਿਸਤਰੀ ਹੈ। 20 ਦਿਨ ਪਹਿਲਾਂ ਪਤਨੀ ਨੇ ਆਪਣੇ ਪਤੀ ਤੋਂ ਲਾਲ ਲਿਪਸਟਿਕ ਮੰਗਵਾਈ ਸੀ। ਪਰ ਇੱਕ ਦਿਨ ਅਚਾਨਕ ਪਤੀ ਉਸ ਨੂੰ ਹੈਰਾਨ ਕਰਨ ਲਈ ਲਿਪਸਟਿਕ ਲੈ ਕੇ ਆਇਆ। ਪਰ ਪਤਨੀ ਨੂੰ ਇਹ ਰੰਗ ਪਸੰਦ ਨਹੀਂ ਸੀ। ਗੱਲ ਇੱਥੋਂ ਤੱਕ ਵਧ ਗਈ ਅਤੇ ਪਤਨੀ ਆਪਣੇ ਨਾਨਕੇ ਘਰ ਚਲੀ ਗਈ। ਕਾਉਂਸਲਿੰਗ ਤੋਂ ਬਾਅਦ ਦੋਵਾਂ ਨੇ ਸੁਲ੍ਹਾ ਕਰ ਲਈ ਹੈ। ਲੜਕੀ ਆਪਣੇ ਪਤੀ ਨਾਲ ਸਹੁਰੇ ਘਰ ਵਾਪਸ ਆ ਗਈ ਹੈ।
ਇਹ ਵੀ ਪੜ੍ਹੋ: One Nation One Rate: ਹੁਣ ਪੂਰੇ ਦੇਸ਼ 'ਚ ਹੋਵੇਗਾ ਸੋਨੇ ਦਾ ਇੱਕ ਹੀ ਰੇਟ, ਜਲਦ ਹੋਣ ਵਾਲਾ ਵੱਡਾ ਬਦਲਾਅ !
- PTC NEWS