Wed, Sep 11, 2024
Whatsapp

Murder By Snake Venom : ਪਤਨੀ ਦਾ ਕਰਵਾਇਆ ਬੀਮਾ, ਪੈਸੇ ਹੜੱਪਣ ਲਈ ਲਗਾਇਆ ਸੱਪ ਦੇ ਜ਼ਹਿਰ ਦਾ ਟੀਕਾ !

ਉੱਤਰਾਖੰਡ ਦੇ ਊਧਮ ਸਿੰਘ ਨਗਰ 'ਚ ਪਤੀ 'ਤੇ ਪਤਨੀ ਦਾ ਕਤਲ ਕਰਨ ਦਾ ਇਲਜ਼ਾਮ ਲੱਗਾ ਹੈ। ਪਤੀ ਨੇ ਆਪਣੀ ਪਤਨੀ ਨੂੰ ਸੱਪ ਦੇ ਜ਼ਹਿਰ ਦਾ ਟੀਕਾ ਲਵਾਕੇ ਮਰਵਾ ਦਿੱਤਾ। ਜਾਣੋ ਪੂਰਾ ਮਾਮਲਾ...

Reported by:  PTC News Desk  Edited by:  Dhalwinder Sandhu -- August 23rd 2024 07:03 PM
Murder By Snake Venom : ਪਤਨੀ ਦਾ ਕਰਵਾਇਆ ਬੀਮਾ, ਪੈਸੇ ਹੜੱਪਣ ਲਈ ਲਗਾਇਆ ਸੱਪ ਦੇ ਜ਼ਹਿਰ ਦਾ ਟੀਕਾ !

Murder By Snake Venom : ਪਤਨੀ ਦਾ ਕਰਵਾਇਆ ਬੀਮਾ, ਪੈਸੇ ਹੜੱਪਣ ਲਈ ਲਗਾਇਆ ਸੱਪ ਦੇ ਜ਼ਹਿਰ ਦਾ ਟੀਕਾ !

Murder By Snake Venom : ਉੱਤਰਾਖੰਡ ਦੇ ਊਧਮ ਸਿੰਘ ਨਗਰ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਪਤਨੀ ਦੇ ਬੀਮੇ ਦੇ ਪੈਸੇ ਹੜੱਪਣ ਲਈ ਉਸ ਨੇ ਆਪਣੀ ਪਤਨੀ ਨੂੰ ਸੱਪ ਦੇ ਜ਼ਹਿਰ ਦਾ ਟੀਕਾ ਲਾ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। 

ਦੱਸ ਦਈਏ ਕਿ ਪਤਨੀ ਦੀ ਮੌਤ ਹੋਣ ਤੋਂ ਬਾਅਦ ਪਤੀ ਨੇ ਲੜਕੀ ਦੇ ਮਾਮੇ ਪਰਿਵਾਰ ਨੂੰ ਇਸ ਦੀ ਖਬਰ ਕੀਤੀ ਕਿ ਉਹਨਾਂ ਦੀ ਲੜਕੀ ਨੂੰ ਸੱਪ ਵੱਢ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰ ਨੂੰ ਸ਼ੱਕ ਹੋਇਆ ਤੇ ਉਹਨਾਂ ਨੇ ਇਸ ਦੀ ਸ਼ਿਕਾਇਤ ਥਾਣੇ ਦੇ ਦਿੱਤੀ ਜਿਸ ਤੋਂ ਬਾਅਦ ਪੂਰੇ ਮਾਮਲਾ ਦਾ ਖੁਲਾਸਾ ਹੋਇਆ ਹੈ।


ਪੀੜਤ ਪਰਿਵਾਰ ਨੇ ਦਿੱਤੀ ਜਾਣਕਾਰੀ

ਅਜੀਤ ਸਿੰਘ ਪੁੱਤਰ ਸੋਵੀਰ ਸਿੰਘ ਵਾਸੀ ਪਿੰਡ ਕੁਕਰਝੁੰਡੀ, ਥਾਣਾ ਭਗਤਪੁਰ, ਜ਼ਿਲ੍ਹਾ ਮੁਰਾਦਾਬਾਦ, ਉੱਤਰ ਪ੍ਰਦੇਸ਼ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਛੋਟੀ ਭੈਣ ਸਲੋਨੀ ਚੌਧਰੀ ਦਾ ਵਿਆਹ ਸ਼ੁਭਮ ਚੌਧਰੀ ਪੁੱਤਰ ਵਿਜੇਪਾਲ ਸਿੰਘ ਵਾਸੀ ਪਿੰਡ ਕੁੱਕੜ ਨਾਲ ਹੋਇਆ ਸੀ। ਉਹਨਾਂ ਦਾ ਇੱਕ ਧੀ ਤੇ ਇੱਕ ਪੁੱਤਰ ਹੈ। ਸਲੋਨੀ ਦੀ 10 ਦਿਨ ਪਹਿਲਾਂ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਸੀ। ਸਲੋਨੀ ਦੇ ਮਾਮੇ ਦੇ ਘਰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਸ ਦੇ ਪਤੀ ਸ਼ੁਭਮ ਨੇ ਦੱਸਿਆ ਕਿ ਉਸ ਦੀ ਪਤਨੀ ਸੁੱਤੀ ਪਈ ਸੀ ਤੇ ਉਸ ਸੱਪ ਨੇ ਡੰਗ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮਾਮੇ ਵਾਲੇ ਪਾਸੇ ਤੋਂ ਲੋਕ ਆ ਗਏ।

ਸਲੋਨੀ ਦੇ ਭਰਾ ਅਜੀਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਪੱਤਰ ਦੇ ਕੇ ਕਿਹਾ ਕਿ ਉਸ ਦੀ ਭੈਣ ਦਾ ਕਤਲ ਕੀਤਾ ਗਿਆ ਹੈ। ਉਸ ਨੇ ਇਲਜ਼ਾਮ ਲਾਇਆ ਕਿ ਉਸ ਦੇ ਜੀਜਾ ਨੇ ਉਸ ਦੀ ਭੈਣ ਦਾ ਬੀਮਾ ਕਰਵਾਇਆ ਸੀ। ਉਸ ਦੇ ਪੈਸੇ ਗਬਨ ਕਰਨ ਲਈ ਭੈਣ ਨੂੰ ਸੱਪ ਦੇ ਜ਼ਹਿਰ ਦਾ ਟੀਕਾ ਲਗਾਇਆ ਗਿਆ ਹੈ। ਅਜੀਤ ਨੇ ਇਲਜ਼ਾਮ ਲਾਇਆ ਕਿ ਉਸ ਦੇ ਜੀਜਾ ਦੇ ਕਿਸੇ ਹੋਰ ਲੜਕੀ ਨਾਲ ਪ੍ਰੇਮ ਸਬੰਧ ਸਨ ਅਤੇ ਉਸ ਦੀ ਭੈਣ ਨੂੰ ਇਸ ਬਾਰੇ ਪਤਾ ਸੀ।

ਇਸ ਗੱਲ ਨੂੰ ਲੈ ਕੇ ਦੋਵਾਂ 'ਚ ਝਗੜਾ ਰਹਿੰਦਾ ਸੀ। ਜੀਜਾ ਭੈਣ ਦੀ ਕੁੱਟਮਾਰ ਕਰਦਾ ਸੀ ਅਤੇ ਤਲਾਕ ਦੇਣ ਦੀਆਂ ਧਮਕੀਆਂ ਦਿੰਦਾ ਸੀ। ਇਸ ਮਾਮਲੇ ਨੂੰ ਲੈ ਕੇ ਕਈ ਵਾਰ ਪੰਚਾਇਤ ਵੀ ਹੋਈ। ਜੀਜਾ ਨੇ ਮੇਰੀ ਭੈਣ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਪੁਲਿਸ ਨੇ ਮੁਲਜ਼ਮ ਪਤੀ ਸ਼ੁਭਮ, ਸਹੁਰਾ ਵਿਜੇ ਅਤੇ ਦੋ ਹੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : Tirumala Temple : 25 ਕਿਲੋ ਸੋਨਾ ਪਾਕੇ ਮੰਦਰ ਪਹੁੰਚਿਆ ਇੱਕ ਪਰਿਵਾਰ, ਸਭ ਹੋਏ ਹੈਰਾਨ, ਜਾਣੋ ਕਿੰਨੀ ਸੀ ਕੀਮਤ 

- PTC NEWS

Top News view more...

Latest News view more...

PTC NETWORK