Jalandhar News : ਘਰ ’ਚ ਬਲੱਡ ਸੈਂਪਲ ਲੈਣ ਆਏ ਵਿਅਕਤੀ ਦੀ ਘਿਣੌਨੀ ਕਰਤੂਤ, ਬਾਥਰੂਮ ’ਚ ਔਰਤ ਦੀ ਬਣਾਈ ਅਸ਼ਲੀਲ ਵੀਡੀਓ
Jalandhar News : ਜਲੰਧਰ ਦੇ ਸ਼ਿਵ ਨਗਰ ਵਿੱਚ, ਇੱਕ ਪਰਿਵਾਰ ਨੂੰ ਔਨਲਾਈਨ ਵੈੱਬਸਾਈਟ ’ਚ ਦੇਖ ਕੇ ਖੂਨ ਦੇ ਨਮੂਨੇ ਲਈ ਬੁਲਾਉਣ ਦਾ ਫੈਸਲਾ ਉਸ ਸਮੇਂ ਮਹਿੰਗਾ ਸਾਬਤ ਹੋਇਆ ਜਦੋਂ ਘਰ ਆਉਣ ਅਤੇ ਖੂਨ ਦਾ ਨਮੂਨਾ ਲੈਣ ਤੋਂ ਬਾਅਦ ਆਦਮੀ ਨੇ ਬਾਥਰੂਮ ਵਿੱਚ ਨਹਾਉਂਦੀ ਇੱਕ ਔਰਤ ਦੀ ਅਸ਼ਲੀਲ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਮੌਕੇ 'ਤੇ ਮੌਜੂਦ ਘਰ ਦੇ ਮੈਂਬਰਾਂ ਨੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰ ਆਸ਼ੀਸ਼ ਨੇ ਕਿਹਾ ਕਿ ਇੱਕ ਔਨਲਾਈਨ ਵੈੱਬਸਾਈਟ ਦੇਖਣ ਤੋਂ ਬਾਅਦ ਇੱਕ ਵਿਅਕਤੀ ਨੂੰ ਖੂਨ ਦੇ ਨਮੂਨੇ ਲਈ ਬੁਲਾਇਆ ਸੀ। ਘਰ ਆ ਕੇ ਕਰਮਚਾਰੀ ਨੇ ਬਲੱਡ ਸੈਂਪਲ ਲੈਣ ਮਗਰੋਂ ਬਾਥਰੂਮ ਜਾਣ ਲਈ ਕਿਹਾ। ਇਸ ਦੌਰਾਨ ਦੂਜੇ ਬਾਥਰੂਮ ’ਚ ਔਰਤ ਕੱਪੜੇ ਪਾ ਰਹੀ ਸੀ, ਤਾਂ ਸ਼ਖਸ ਨੇ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਔਰਤ ਚੀਕਣ ਲੱਗ ਪਈ। ਘਟਨਾ ਤੋਂ ਬਾਅਦ, ਪਰਿਵਾਰ ਇਕੱਠਾ ਹੋ ਗਿਆ ਅਤੇ ਉਸਨੂੰ ਬਾਥਰੂਮ ਵਿੱਚੋਂ ਬਾਹਰ ਆਉਣ ਲਈ ਕਿਹਾ, ਪਰ ਉਸਨੇ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ। ਜਦੋਂ ਉਸਨੂੰ ਬਾਹਰ ਕੱਢਿਆ ਗਿਆ, ਤਾਂ ਉਸਦੇ ਮੋਬਾਈਲ ਫੋਨ ਵਿੱਚੋਂ ਅਸ਼ਲੀਲ ਵੀਡੀਓ ਬਰਾਮਦ ਹੋਏ।
ਦੱਸ ਦਈਏ ਕਿ ਉਕਤ ਵਿਅਕਤੀ ਦੀ ਪਛਾਣ ਗੁਰਸ਼ਰਨ ਵਜੋਂ ਹੋਈ ਹੈ, ਜੋ ਕਿ ਮਿੱਠਾਪੁਰ ਦਾ ਰਹਿਣ ਵਾਲਾ ਹੈ। ਉਸਨੇ ਆਪਣੀ ਗਲਤੀ ਮੰਨ ਲਈ ਹੈ ਅਤੇ ਕਿਹਾ ਹੈ ਕਿ ਉਸਨੇ ਵੀਡੀਓ ਬਣਾਈ ਹੈ। ਉਸਨੇ ਵੀਡੀਓ ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ ਪਰ ਅਜਿਹਾ ਕਰਨ ਵਿੱਚ ਅਸਮਰੱਥ ਸੀ।
ਇਸ ਮਾਮਲੇ ਸਬੰਧੀ ਪੀੜਤ ਮਹਿਲਾ ਨੇ ਦੱਸਿਆ ਕਿ ਉਸਦੇ ਭਰਾ ਨੇ ਵਿਅਕਤੀ ਨੂੰ ਬਲੱਡ ਸੈਂਪਲ ਲਈ ਸਵੇਰ 10 ਵਜੇ ਬੁਲਾਇਆ ਸੀ। ਜਿਸ ਤੋਂ ਬਾਅਦ ਵਿਅਕਤੀ ਬਾਥਰੂਮ ਕਰਨ ਦੇ ਲ਼ਈ ਨਾਲ ਵਾਲੇ ਬਾਥਰੂਮ ’ਚ ਆ ਕੇ ਵੀਡੀਓ ਬਣਾਉਣ ਲੱਗ ਪਿਆ। ਜਿਸ ਤੋਂ ਬਾਅਦ ਉਸ ਨੇ ਜਿਵੇਂ ਹੀ ਉਸਨੂੰ ਦੇਖਿਆ ਤਾਂ ਉਸ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ। ਕਰਮਚਾਰੀ ਨੂੰ ਮੌਕੇ ’ਤੇ ਕਾਬੂ ਕਰਨ ਮਗਰੋਂ ਵੀਡੀਓ ਬਰਾਮਦ ਕੀਤੀ ਗਈ। ਇਸ ਦੌਰਾਨ ਲੋਕਾਂ ਨੇ ਉਸ ਦਾ ਜੰਮ ਕੇ ਕੁਟਾਪਾ ਵੀ ਚਾੜਿਆ। ਘਟਨਾ ਦੀ ਸੂਚਨਾ ਥਾਣਾ 8 ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਘਟਨਾ ਨੂੰ ਲੈ ਕੇ ਮੌਕੇ ’ਤੇ ਮੌਜੂਦ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕਾਬੂ ਕੀਤੇ ਗਏ ਨੌਜਵਾਨ ਨੇ ਇੱਕ ਗਰੁੱਪ ਬਣਾਇਆ ਹੋਇਆ ਹੈ। ਜਿੱਥੋਂ ਫੋਨ ਚੋਂ ਭਾਰੀ ਮਾਤਰਾ ’ਚ ਅਸ਼ਲੀਲ ਵੀਡੀਓ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ : TarnTaran Gangwar : ਤਰਨਤਾਰਨ 'ਚ ਗੈਂਗਵਾਰ, ਰੈਪਰ ਦੇ ਕਰੀਬੀ ਦਾ ਕਤਲ, ਇੱਕ ਜ਼ਖ਼ਮੀ; ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ
- PTC NEWS