Thu, Oct 24, 2024
Whatsapp

Moving Car Fire: ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜਿਆ ਡਰਾਈਵਰ

ਬਰਨਾਲਾ ਦੇ ਮੋਗਾ ਬਾਈਪਾਸ ਉੱਤੇ ਚੱਲਦੀ ਆਲਟੋ ਕਾਰ ਨੂੰ ਅੱਗ ਲੱਗ ਗਈ। ਜਿਸ ਕਾਰਨ ਕਾਰ ਚਾਲਕ ਦੀ ਅੱਗ 'ਚ ਝੁਲਸਣ ਕਾਰਨ ਮੌਤ ਹੋ ਗਈ।

Reported by:  PTC News Desk  Edited by:  Dhalwinder Sandhu -- June 16th 2024 04:19 PM
Moving Car Fire: ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜਿਆ ਡਰਾਈਵਰ

Moving Car Fire: ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜਿਆ ਡਰਾਈਵਰ

Moving Car Fire: ਬਰਨਾਲਾ ਵਿੱਚ ਚੱਲਦੀ ਆਲਟੋ ਕਾਰ ਨੂੰ ਅੱਗ ਲੱਗ ਗਈ। ਜਿਸ ਕਾਰਨ ਕਾਰ ਚਾਲਕ ਦੀ ਅੱਗ 'ਚ ਝੁਲਸਣ ਕਾਰਨ ਮੌਤ ਹੋ ਗਈ। ਇਹ ਹਾਦਸਾ ਬਰਨਾਲਾ ਦੇ ਮੋਗਾ ਬਾਈਪਾਸ 'ਤੇ ਵਾਪਰਿਆ। ਮ੍ਰਿਤਕ ਬਰਨਾਲਾ ਦੇ ਪਿੰਡ ਦਰਾਜ ਦਾ ਵਸਨੀਕ ਹੈ, ਜੋ ਸਵੇਰੇ ਆਪਣੇ ਪਿੰਡ ਦੇ ਧਾਰਮਿਕ ਡੇਰੇ ਵਿੱਚ ਸੇਵਾ ਕਰਨ ਉਪਰੰਤ ਕਿਸੇ ਕੰਮ ਲਈ ਬਰਨਾਲਾ ਆਇਆ ਹੋਇਆ ਸੀ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਕਾਰ 'ਚ ਲੱਗੀ ਅੱਗ 'ਤੇ ਕਾਬੂ ਪਾਇਆ।

ਘਰ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ ਮ੍ਰਿਤਕ 


ਮ੍ਰਿਤਕ ਦੇ ਰਿਸ਼ਤੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਪਿੰਡ ਦਰਾਜ ਦਾ ਰਹਿਣ ਵਾਲਾ 32 ਸਾਲਾ ਜਗਤਾਰ ਸਿੰਘ ਅੱਜ ਸਵੇਰੇ ਪਿੰਡ ਵਿੱਚ ਲੱਗੇ ਧਾਰਮਿਕ ਡੇਰੇ ਵਿੱਚ ਸੇਵਾ ਕਰ ਰਿਹਾ ਸੀ। ਇਸ ਤੋਂ ਬਾਅਦ ਉਹ ਕਿਸੇ ਕੰਮ ਲਈ ਬਰਨਾਲਾ ਆ ਗਿਆ। ਜਿਸ ਦੌਰਾਨ ਉਸ ਦੀ ਚੱਲਦੀ ਗੱਡੀ ਨੂੰ ਅੱਗ ਲੱਗ ਗਈ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਘਰ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ, ਜਿਸ ਦੇ 10 ਤੇ 12 ਸਾਲ ਦੇ ਦੋ ਛੋਟੇ ਬੱਚੇ ਹਨ।

ਫਾਇਰ ਬ੍ਰਿਗੇਡ ਨੇ ਅੱਗ 'ਤੇ ਪਾਇਆ ਕਾਬੂ 

ਫਾਇਰ ਅਫ਼ਸਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਚੱਲਦੀ ਆਲਟੋ ਕਾਰ ਨੂੰ ਅੱਗ ਲੱਗ ਗਈ ਹੈ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।

ਕਾਰ ਨੰਬਰ ਤੋਂ ਹੋਈ ਸੀ ਮ੍ਰਿਤਕ ਦੀ ਪਛਾਣ

ਐਸਐਚਓ ਨਿਰਮਲ ਸਿੰਘ ਨੇ ਦੱਸਿਆ ਕਿ ਬਰਨਾਲਾ ਦੇ ਮੋਗਾ ਬਾਈਪਾਸ ’ਤੇ ਇੱਕ ਆਲਟੋ ਕਾਰ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਆਮ ਲੋਕਾਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਗੱਡੀ ਵਿੱਚ ਇੱਕ ਵਿਅਕਤੀ ਸਵਾਰ ਸੀ, ਜੋ ਪੂਰੀ ਤਰ੍ਹਾਂ ਸੜ ਗਿਆ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਮ੍ਰਿਤਕ ਦੀ ਪਛਾਣ ਗੱਡੀ ਦੇ ਨੰਬਰ ਤੋਂ ਹੋ ਗਈ ਹੈ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

- PTC NEWS

Top News view more...

Latest News view more...

PTC NETWORK