AAP Women Wing : 'ਆਪ' ਦਾ ਬਾਗ਼ੀ ਪ੍ਰੀਤੀ ਮਲਹੋਤਰਾ 'ਤੇ ਵੱਡਾ Action ! ਅਮਨਦੀਪ ਕੌਰ ਨੂੰ ਸੌਂਪਿਆ ਮਹਿਲਾ ਵਿੰਗ ਦੀ ਪ੍ਰਧਾਨ ਦਾ ਵਾਧੂ ਕਾਰਜਭਾਰ
AAP Women Wing : ਆਮ ਆਦਮੀ ਪਾਰਟੀ ਪੰਜਾਬ ਨੇ ਮਹਿਲਾ ਵਿੰਗ ਦੀ ਬਾਗੀ ਪ੍ਰਧਾਨ ਪ੍ਰੀਤੀ ਮਲਹੋਤਰਾ ਖਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਜਾਣਕਾਰੀ ਅਨੁਸਾਰ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਇੱਕ ਪੱਤਰ ਜਾਰੀ ਕਰਕੇ ਮਹਿਲਾ ਵਿੰਗ ਦੀ ਸੂਬਾ ਉਪ ਪ੍ਰਧਾਨ ਅਮਨਦੀਪ ਕੌਰ ਨੂੰ ਪ੍ਰਧਾਨ ਦਾ ਵਾਧੂ ਕਾਰਜਭਾਰ ਸੌਂਪ ਦਿੱਤੀ ਹੈ। ਇਸਤੋਂ ਇਹ ਸਾਫ਼ ਹੈ ਕਿ 'ਆਪ' ਨੇ ਪ੍ਰੀਤੀ ਮਲਹੋਤਰਾ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਹੈ।
ਅਮਨਦੀਪ ਕੌਰ ਨੂੰ ਵਾਧੂ ਕਾਰਜਭਾਰ ਸੌਂਪਣ ਪਿਛੇ ਕੀ ਹੈ ਹੈ ਕਾਰਨ ?
ਆਮ ਆਦਮੀ ਪਾਰਟੀ ਵੱਲੋਂ ਅਮਨਦੀਪ ਕੌਰ ਨੂੰ ਮਹਿਲਾ ਵਿੰਗ ਦੀ ਪ੍ਰਧਾਨ ਦੀ ਵਾਧੂ ਕਾਰਜਭਾਰ ਸੌਂਪ ਪਿੱਛੇ ਪ੍ਰੀਤੀ ਮਲਹੋਤਰਾ ਦਾ ਬਾਗੀ ਹੋਣਾ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਬੀਤੇ ਦਿਨੀ ਆਮ ਆਦਮੀ ਪਾਰਟੀ ਵੱਲੋਂ ਪਾਰਟੀ ਵਿੱਚ ਵੱਖ ਵੱਖ ਅਹੁਦੇਦਾਰੀਆਂ ਦੀ ਸੂਚੀ ਜਾਰੀ ਕੀਤੀ ਗਈ ਸੀ, ਜਿਸ ਨੂੰ ਪ੍ਰੀਤੀ ਮਲਹੋਤਰਾ ਨੇ 'ਚਾਪਲੂਸਾਂ ਦੀ ਸੂਚੀ' ਦੱਸਿਆ ਸੀ।
ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਪੱਤਰ ਜਾਰੀ ਕਰਕੇ ਅਮਨਦੀਪ ਕੌਰ ਨੂੰ ਵਾਧੂ ਕਾਰਜ ਭਾਰ ਸੌਂਪਣ ਦੀ ਗੱਲ ਕਹੀ ਹੈ।
ਪ੍ਰੀਤੀ ਨੇ ਪਹਿਲਾਂ ਹੀ ਜਤਾਇਆ ਸੀ ਅਹੁਦੇ ਤੋਂ ਲਾਹੁਣ ਦਾ ਖਦਸ਼ਾ
ਪ੍ਰੀਤੀ ਮਲਹੋਤਰਾ ਵੱਲੋਂ ਇਸ ਸਬੰਧ ਵਿੱਚ ਪਾਰਟੀ ਖਿਲਾਫ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਰਾਹੀਂ ਪੋਸਟਾਂ ਵੀ ਪਾਈਆਂ ਗਈਆਂ ਅਤੇ ਆਪਣੀ ਹੀ ਪਾਰਟੀ ਅਤੇ ਸਰਕਾਰ 'ਤੇ ਸਵਾਲ ਵੀ ਚੁੱਕੇ ਗਏ ਸਨ। ਪ੍ਰੀਤੀ ਮਲਹੋਤਰਾ ਦਾ ਕਹਿਣਾ ਸੀ ਕਿ ਸਰਕਾਰ ਆਪਣੀ ਪਾਰਟੀ ਦੇ ਵਰਕਰਾਂ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਵਿਚੋਂ ਆਏ ਲੋਕਾਂ ਨੂੰ ਅਹੁਦੇਦਾਰੀਆਂ ਵੰਡ ਰਹੀ ਹੈ। ਉਸ ਨੇ ਇਹ ਵੀ ਖਦਸ਼ਾ ਜਤਾਇਆ ਸੀ ਕਿ ਉਸ ਵੀ ਹੁਣ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ।
ਪ੍ਰੀਤੀ ਮਲਹੋਤਰਾ ਨੇ ਅੱਜ ਇਸ ਸਬੰਧ ਵਿੱਚ ਆਪਣੀ ਪਾਰਟੀ ਅਤੇ ਸਰਕਾਰ ਦੇ ਖਿਲਾਫ ਪਟਿਆਲਾ ਦੇ ਦੁੱਖ ਨਿਵਾਰਨ ਦੇ ਬਾਹਰ ਧਰਨਾ ਵੀ ਲਾਇਆ। ਇਸ ਦੌਰਾਨ ਉਸ ਦੇ ਸਮਰਥਨ ਵਿੱਚ ਧਰਨੇ ਵਿੱਚ ਆਮ ਆਦਮੀ ਪਾਰਟੀ ਦੇ ਕਈ ਅਹੁਦੇਦਾਰ ਆਪਣੀ ਪਾਰਟੀ ਦੇ ਖਿਲਾਫ ਬੈਠੇ ਨਜ਼ਰ ਆ ਰਹੇ ਸਨ
ਇਸ ਦੌਰਾਨ ਪ੍ਰੀਤੀ ਮਲਹੋਤਰਾ ਨੇ ਕਿਹਾ ਕਿ ਸਰਕਾਰ ਦੇ ਅਹੁਦਿਆਂ ਵਿੱਚ ਦੂਜੀ ਪਾਰਟੀਆਂ ਦੇ ਆਏ ਹੋਏ ਲੋਕਾਂ ਨੂੰ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ, ਜਦਕਿ ਪਾਰਟੀ ਦੇ ਮਿਹਨਤੀ ਵਰਕਰਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਉਸ ਨੇ ਖਦਸ਼ਾ ਜਤਾਇਆ ਸੀ ਕਿ ਹੁਣ ਜਾਂ ਤਾਂ ਉਸ ਨੂੰ ਅਹੁਦੇ ਤੋਂ ਲਾ ਦੇਣਗੇ ਜਾਂ ਝੂਠੇ ਪਰਚੇ ਕਰਵਾ ਦਿੱਤੇ ਜਾਣਗੇ।
- PTC NEWS