Sat, Dec 7, 2024
Whatsapp

Drug in Punjab : ''ਪੰਜਾਬ 'ਚ ਨਸ਼ਾ ਬਹੁਤ...'' AAP ਸੁਪਰੀਮੋ ਕੇਜਰੀਵਾਲ ਦਾ ਵੱਡਾ ਕਬੂਲਨਾਮਾ

Arvind Kejriwal : ਅਰਵਿੰਦ ਕੇਜਰੀਵਾਲ ਨੇ ਪੰਜਾਬ 'ਚ ਨਸ਼ੇ ਨੂੰ ਲੈ ਕੇ ਕਬੂਲ ਕੀਤਾ ਹੈ ਕਿ ਪੰਜਾਬ 'ਚ ਨਸ਼ਾ ਬਹੁਤ ਹੈ, ਜੋ ਕਿ ਤੁਹਾਡੀ ਮਦਦ ਤੋਂ ਬਿਨਾਂ ਠੱਲ੍ਹਣਾ ਨਾਮੁਮਕਿਨ ਹੈ। ਦੱਸ ਦਈਏ ਕਿ ਪੰਜਾਬ 'ਚ ਸਰਕਾਰ ਬਣਨ ਤੋਂ ਪਹਿਲਾਂ ਕੇਜਰੀਵਾਲ ਨੇ 6 ਮਹੀਨਿਆਂ 'ਚ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ।

Reported by:  PTC News Desk  Edited by:  KRISHAN KUMAR SHARMA -- November 08th 2024 05:38 PM -- Updated: November 08th 2024 06:03 PM
Drug in Punjab : ''ਪੰਜਾਬ 'ਚ ਨਸ਼ਾ ਬਹੁਤ...'' AAP ਸੁਪਰੀਮੋ ਕੇਜਰੀਵਾਲ ਦਾ ਵੱਡਾ ਕਬੂਲਨਾਮਾ

Drug in Punjab : ''ਪੰਜਾਬ 'ਚ ਨਸ਼ਾ ਬਹੁਤ...'' AAP ਸੁਪਰੀਮੋ ਕੇਜਰੀਵਾਲ ਦਾ ਵੱਡਾ ਕਬੂਲਨਾਮਾ

Drug in Punjab : ਪੰਜਾਬ ਵਿੱਚ ਰੋਜ਼ਾਨਾ ਕਿਤੇ ਨਾ ਕਿਤੇ ਨਸ਼ੇ ਕਾਰਨ ਘਰਾਂ 'ਚ ਸੱਥਰ ਵਿੱਛ ਜਾਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ, ਪਰ ਪੰਜਾਬ ਸਰਕਾਰ ਨਸ਼ੇ 'ਤੇ ਠੱਲ੍ਹ ਪਾਉਣ ਨੂੰ ਲੈ ਕੇ ਆਪਣੀ ਪਿੱਠ ਥਾਪੜਦੀ ਨਹੀਂ ਥੱਕਦੀ, ਜਿਸ ਦੀ ਪੋਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਹੀ ਖੋਲ੍ਹ ਕੇ ਰੱਖ ਦਿੱਤੀ ਹੈ। ਅਰਵਿੰਦ ਕੇਜਰੀਵਾਲ ਨੇ ਪੰਜਾਬ 'ਚ ਨਸ਼ੇ ਨੂੰ ਲੈ ਕੇ ਕਬੂਲ ਕੀਤਾ ਹੈ ਕਿ ਪੰਜਾਬ 'ਚ ਨਸ਼ਾ ਬਹੁਤ ਹੈ, ਜੋ ਕਿ ਤੁਹਾਡੀ ਮਦਦ ਤੋਂ ਬਿਨਾਂ ਠੱਲ੍ਹਣਾ ਨਾਮੁਮਕਿਨ ਹੈ।

ਨਸ਼ੇ ਨੂੰ ਲੈ ਕੇ ਇਹ ਕਬੂਲਨਾਮਾ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਨਵੇਂ ਚੁਣੇ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਕੀਤਾ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ 10031 ਨਵੇਂ ਚੁਣੇ ਗਏ ਸਰਪੰਚਾਂ ਨੂੰ ਸਹੁੰ ਚੁਕਾਉਣ ਲਈ ਰਾਜ ਪੱਧਰੀ ਸਮਾਰੋਹ ਕੀਤਾ ਗਿਆ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਮੌਕੇ 'ਤੇ ਹਾਜ਼ਰ ਸਨ।


ਅਰਵਿੰਦ ਕੇਜਰੀਵਾਲ ਨੇ ਸੀਐਮ ਮਾਨ ਦੀ ਹਾਜ਼ਰੀ ਵਿੱਚ ਇਹ ਵੱਡਾ ਕਬੂਲਨਾਮਾ ਕਰਦਿਆਂ ਕਿਹਾ ਕਿ ਪੰਜਾਬ 'ਚ ਨਸ਼ਾ ਬਹੁਤ ਹੈ ਅਤੇ ਇਸ ਨੂੰ ਤੁਹਾਡੀ ਮਦਦ ਤੋਂ ਬਿਨਾਂ ਠੱਲ੍ਹ ਪਾਉਣਾ ਨਾਮੁਮਕਿਨ ਹੈ। ਉਨ੍ਹਾਂ ਸਹੁੰ ਚੁੱਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਜੋ ਜ਼ਿੰਮੇਵਾਰੀ ਪੰਜਾਬ 'ਚੋਂ ਨਸ਼ਾ ਖਤਮ ਕਰਨ ਦੀ ਤੁਸੀ ਨਿਭਾਅ ਸਕਦੇ ਹੋ, ਉਹ ਕੋਈ ਹੋਰ ਨਹੀਂ ਨਿਭਾਅ ਸਕਦਾ।

ਉਨ੍ਹਾਂ ਕਿਹਾ ਕਿ ਪੰਜਾਬ 'ਚ ਨਸ਼ਾ ਬਹੁਤ ਹੈ, ਉਸ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਆਪਣੇ ਪੱਧਰ 'ਤੇ ਕੰਮ ਕਰ ਰਹੀ ਹੈ, ਪਰ ਤੁਹਾਡੀ ਮਦਦ ਬਿਨਾਂ ਉਹ ਸਾਰੀਆਂ ਕੋਸ਼ਿਸ਼ਾਂ ਅਧੂਰੀਆਂ ਰਹਿ ਜਾਣਗੀਆਂ। ਉਨ੍ਹਾਂ ਕਿਹਾ ਕਿ ਤੁਸੀ ਅਤੇ ਪਿੰਡ ਵਿੱਚ ਸਾਰੇ ਜਾਣਦੇ ਹਨ ਕਿ ਕੌਣ ਨਸ਼ਾ ਵੇਚਦਾ ਹੈ ਅਤੇ ਕਿੱਥੋਂ ਲਿਆਂਦਾ ਜਾਂਦਾ ਹੈ। ਇਸ ਲਈ ਤੁਸੀ ਉਨ੍ਹਾਂ ਲੋਕਾਂ ਨੂੰ ਫੜ ਫੜ ਕੇ ਪੁਲਿਸ ਹਵਾਲੇ ਕਰੋ, ਜੇਕਰ ਪੁਲਿਸ ਨਹੀਂ ਸੁਣਦੀ ਤਾਂ ਸਾਨੂੰ ਦੱਸੋ। 

ਚੋਣਾਂ ਦੌਰਾਨ 6 ਮਹੀਨੇ 'ਚ ਨਸ਼ਾ ਖਤਮ ਕਰਨ ਦਾ ਕੀਤਾ ਸੀ ਵਾਅਦਾ

ਦੱਸ ਦਈਏ ਕਿ ਪੰਜਾਬ ਦੀਆਂ 2022 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ 3 ਕਰੋੜ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ 6 ਮਹੀਨੇ ਦੇ ਅੰਦਰ-ਅੰਦਰ ਨਸ਼ੇ ਨੂੰ ਖਤਮ ਕਰ ਦਿੱਤਾ ਜਾਵੇਗਾ। ਪਰ ਅੱਜ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ 6 ਮਹੀਨੇ ਤੋਂ ਉਪਰ ਹੋ ਗਿਆ ਹੈ, ਜਿਸ ਪਿੱਛੋਂ ਕੇਜਰੀਵਾਲ ਦਾ ਇਹ ਕਬੂਲਨਾਮਾ ਸਾਹਮਣੇ ਆਇਆ ਹੈ।

- PTC NEWS

Top News view more...

Latest News view more...

PTC NETWORK