Wed, Aug 5, 2026
Whatsapp

AAP ਲੀਡਰ ਅਰਵਿੰਦ ਬਜਾਜ 'ਤੇ ਜਬਰ-ਜਨਾਹ ਦਾ ਕੇਸ ਦਰਜ, ਜੂਨੀਅਰ ਵਕੀਲ ਨੇ ਹੀ ਲਾਏ ਇਲਜ਼ਾਮ, ਜਾਣੋ ਕੌਣ ਹੈ ਬਜਾਜ ?

Fazilka News : ਮਹਿਲਾ ਦਾ ਇਲਜ਼ਾਮ ਹੈ ਕਿ ਆਪ ਲੀਡਰ ਨੇ ਉਸ ਨੂੰ ਵਕੀਲਾਂ ਦੇਖਣ ਦੇ ਬਹਾਨੇ ਘਰ ਲਿਜਾ ਕੇ ਜ਼ਬਰ-ਜਨਾਹ ਦਾ ਸ਼ਿਕਾਰ ਬਣਾਇਆ। ਇਸਤੋਂ ਇਲਾਵਾ ਦੱਸਣ 'ਤੇ ਧਮਕੀਆਂ ਵੀ ਦਿੱਤੀਆਂ।

Reported by:  PTC News Desk  Edited by:  KRISHAN KUMAR SHARMA -- August 05th 2026 10:54 AM -- Updated: August 05th 2026 11:03 AM
AAP ਲੀਡਰ ਅਰਵਿੰਦ ਬਜਾਜ 'ਤੇ ਜਬਰ-ਜਨਾਹ ਦਾ ਕੇਸ ਦਰਜ, ਜੂਨੀਅਰ ਵਕੀਲ ਨੇ ਹੀ ਲਾਏ ਇਲਜ਼ਾਮ, ਜਾਣੋ ਕੌਣ ਹੈ ਬਜਾਜ ?

AAP ਲੀਡਰ ਅਰਵਿੰਦ ਬਜਾਜ 'ਤੇ ਜਬਰ-ਜਨਾਹ ਦਾ ਕੇਸ ਦਰਜ, ਜੂਨੀਅਰ ਵਕੀਲ ਨੇ ਹੀ ਲਾਏ ਇਲਜ਼ਾਮ, ਜਾਣੋ ਕੌਣ ਹੈ ਬਜਾਜ ?

Fazilka News : ਆਮ ਆਦਮੀ ਪਾਰਟੀ (AAP) ਲਈ ਫਾਜ਼ਿਲਕਾ ਤੋਂ ਮੰਦਭਾਗੀ ਖ਼ਬਰ ਹੈ, ਜਿਥੇ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਐਡਵੋਕੇਟ ਅਰਵਿੰਦ ਬਜਾਜ 'ਤੇ ਉਨ੍ਹਾਂ ਦੀ ਜੂਨੀਅਰ ਮਹਿਲਾ ਵਕੀਲ ਨੇ ਜ਼ਬਰ-ਜਨਾਹ (Sexual Assault) ਦਾ ਇਲਜ਼ਾਮ ਲਾਇਆ ਹੈ। ਦੱਸ ਦਈਏ ਕਿ ਬਜਾਜ, ਅਬੋਹਰ ਕਲੱਬ ਦੇ ਪ੍ਰਧਾਨ ਵੀ ਹਨ। ਮਹਿਲਾ ਦਾ ਇਲਜ਼ਾਮ ਹੈ ਕਿ ਆਪ ਲੀਡਰ ਨੇ ਉਸ ਨੂੰ ਵਕੀਲਾਂ ਦੇਖਣ ਦੇ ਬਹਾਨੇ ਘਰ ਲਿਜਾ ਕੇ ਜ਼ਬਰ-ਜਨਾਹ ਦਾ ਸ਼ਿਕਾਰ ਬਣਾਇਆ। ਇਸਤੋਂ ਇਲਾਵਾ ਦੱਸਣ 'ਤੇ ਧਮਕੀਆਂ ਵੀ ਦਿੱਤੀਆਂ।

ਅਰਵਿੰਦ ਬਜਾਜ ਨੇ ਪਤੀ ਨਾਲ ਚੱਲ ਕੇਸ ਦਾ ਚੁੱਕਿਆ ਫਾਇਦਾ

ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸ ਦਾ ਆਪਣੇ ਪਤੀ ਨਾਲ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ, ਜਿਸ ਬਾਰੇ ਅਰਵਿੰਦ ਬਜਾਜ ਨੂੰ ਜਾਣਕਾਰੀ ਸੀ। ਉਸ ਨੇ ਕਥਿਤ ਤੌਰ 'ਤੇ ਆਪਣੀ ਉੱਚ ਪੱਧਰੀ ਪਹੁੰਚ ਦਾ ਹਵਾਲਾ ਦੇ ਕੇ ਕੇਸ ਉਸਦੇ ਹੱਕ ਵਿੱਚ ਕਰਵਾਉਣ ਅਤੇ ਉਸ ਦੀ ਧੀ ਨੂੰ ਬੈਂਕ ਵਿੱਚ ਨੌਕਰੀ ਲਗਵਾਉਣ ਦਾ ਭਰੋਸਾ ਦਿੱਤਾ।

ਮਹਿਲਾ ਵਕੀਲ ਦਾ ਦੋਸ਼ ਹੈ ਕਿ ਇਸ ਭਰੋਸੇ ਦਾ ਫਾਇਦਾ ਚੁੱਕਦੇ ਹੋਏ ਅਰਵਿੰਦ ਬਜਾਜ ਚੈਂਬਰ ਵਿੱਚ ਆਉਣ-ਜਾਣ ਦੌਰਾਨ ਉਸ ਨਾਲ ਕਥਿਤ ਤੌਰ 'ਤੇ ਅਣਉਚਿਤ ਹਰਕਤਾਂ ਕਰਦਾ ਸੀ। ਉਸ ਦਾ ਕਹਿਣਾ ਹੈ ਕਿ ਉਸ ਨੇ ਇਸ ਦਾ ਵਿਰੋਧ ਵੀ ਕੀਤਾ ਸੀ।

ਬਜਾਜ ਨੇ ਫਾਇਲਾਂ ਦੇਖਣ ਦੇ ਬਹਾਨੇ ਘਰ ਲਿਜਾ ਕੇ ਕੀਤਾ ਜ਼ਬਰ-ਜਨਾਹ : ਮਹਿਲਾ

ਸ਼ਿਕਾਇਤਕਰਤਾ ਦੇ ਅਨੁਸਾਰ, 29 ਮਈ 2026 ਨੂੰ ਬਜਾਜ ਉਸ ਨੂੰ ਕੇਸ ਦੀ ਫਾਈਲ ਅਤੇ ਕਾਨੂੰਨੀ ਕਿਤਾਬਾਂ ਦੇਖਣ ਦੇ ਬਹਾਨੇ ਆਪਣੇ ਘਰ ਲੈ ਗਏ, ਜਿੱਥੇ ਘਰ ਵਿੱਚ ਹੋਰ ਕੋਈ ਮੌਜੂਦ ਨਹੀਂ ਸੀ। ਉੱਥੇ ਉਸ ਦੀ ਮਰਜ਼ੀ ਦੇ ਖ਼ਿਲਾਫ਼ ਉਸ ਨਾਲ ਬਲਾਤਕਾਰ ਕੀਤਾ ਗਿਆ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਘਟਨਾ ਤੋਂ ਬਾਅਦ ਉਸ ਨੂੰ ਕਿਸੇ ਨੂੰ ਕੁਝ ਨਾ ਦੱਸਣ ਲਈ ਧਮਕਾਇਆ ਗਿਆ। ਇਹੀ ਨਹੀਂ ਅਰਵਿੰਦ ਬਜਾਜ ਵਲੋਂ ਉਸਤੇ ਗੋਲੀ ਵੀ ਚਲਾਈ ਗਈ ਅਤੇ ਧਮਕੀਆਂ ਦਿੱਤੀਆਂ ਗਈਆਂ।

ਸ਼ਿਕਾਇਤ ਦੇ ਆਧਾਰ 'ਤੇ ਥਾਣਾ ਸਿਟੀ-1 ਪੁਲਿਸ ਨੇ ਅਰਵਿੰਦ ਬਜਾਜ ਖ਼ਿਲਾਫ਼ ਧਾਰਾ 64 ( 2 ) BNS ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Amritsar ’ਚ ਜਾਇਦਾਦ ਨੂੰ ਲੈ ਕੇ ਖ਼ੂਨ ਹੋਇਆ ਚਿੱਟਾ ! ਸਕੇ ਭਰਾ ਨੇ ਭੈਣ 'ਤੇ ਲੋਹੇ ਦੀ ਰਾਡ ਨਾਲ ਕੀਤਾ ਜਾਨਲੇਵਾ ਹਮਲਾ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK