MLA Gajjan Majra : ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫਤਾਰ 'ਆਪ' ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੇ ਹਾਈਕੋਰਟ ਤੋਂ ਕੀਤੀ ਜ਼ਮਾਨਤ ਲਈ ਅਪੀਲ
MLA Gajjan Majra : ਮਨੀ ਲਾਂਡਰਿੰਗ ਦੇ ਮਾਮਲੇ ’ਚ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਦੀ ਮੰਗ ਕੀਤੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਗੱਜਣਮਾਜਰਾ ਦੀ ਜ਼ਮਾਨਤ ’ਤੇ ਈਡੀ ਨੂੰ ਨੋਟਿਸ ਜਾਰੀ ਕਰ ਜਵਾਬ ਤਲਬ ਕੀਤਾ ਹੈ।
ਦੱਸ ਦਈਏ ਕਿ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਪਿਛਲੇ ਸਾਲ ਈਡੀ ਨੇ ਗ੍ਰਿਫਤਾਰ ਕੀਤਾ ਸੀ। ਗੱਜਣਮਾਜਰਾ 'ਤੇ ਆਪਣੀ ਕੰਪਨੀ - ਤਾਰਾ ਕਾਰਪੋਰੇਸ਼ਨ ਲਿਮਟਿਡ ਦੁਆਰਾ ਇੱਕ ਬੈਂਕ ਨੂੰ 41 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਇਲਜ਼ਾਮ ਹੈ। ਇਸੇ ਮਾਮਲੇ ਵਿੱਚ ਈਡੀ ਨੇ ਗੱਜਣਮਾਜਰਾ ਖ਼ਿਲਾਫ਼ ਮਨੀ ਲਾਂਡਰਿੰਗ ਕੇਸ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਬਾਅਦ ਵਿੱਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਹਾਲ ਹੀ ’ਚ ਮੁਹਾਲੀ ਦੀ ਅਦਾਲਤ ਤੋਂ ਗੱਜਣਮਾਜਰਾ ਦੀ ਜ਼ਮਾਨਤ ਖਾਰਿਜ ਹੋ ਚੁੱਕੀ ਹੈ। ਜਿਸ ਤੋਂ ਬਾਅਦ ਹੁਣ ਗੱਜਣਮਾਜਰਾ ਨੇ ਹਾਈਕੋਰਟ ਤੋਂ ਜ਼ਮਾਨਤ ਮੰਗੀ ਹੈ। ਹਾਈਕੋਰਟ ਨੇ ਅੱਜ ਗੱਜਣਮਾਜਰਾ ਦੀ ਇਸ ਪਟੀਸ਼ਨ ’ਤੇ ਈਡੀ ਨੂੰ 15 ਅਕਤੂਬਰ ਦੇ ਲਈ ਨੋਟਿਸ ਜਾਰੀ ਕਰ ਜਵਾਬ ਮੰਗ ਲਿਆ ਹੈ।
ਇਹ ਵੀ ਪੜ੍ਹੋ : HC Notice To Kulbir Zira : ਹਾਈਕੋਰਟ ’ਚ ਝੂਠੀ ਜਾਣਕਾਰੀ ਦੇਕੇ ਜ਼ਮਾਨਤ ਲੈਣ ’ਤੇ ਕਸੂਤੇ ਫਸੇ ਸਾਬਕਾ ਵਿਧਾਇਕ ਕੁਲਬੀਰ ਜੀਰਾ, ਜਾਰੀ ਹੋਇਆ ਨੋਟਿਸ
- PTC NEWS