Aaradhya Bachchan Fake Video Case : ਅਮਿਤਾਬ ਬੱਚਨ ਦੀ ਪੋਤੀ ਮੁੜ ਪਹੁੰਚੀ ਹਾਈਕੋਰਟ, ਗੂਗਲ ਨੂੰ ਨੋਟਿਸ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ
Aaradhya Bachchan News : ਅਭਿਨੇਤਾ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਦੀ ਬੇਟੀ ਆਰਾਧਿਆ ਬੱਚਨ ਨੇ ਦਿੱਲੀ ਹਾਈ ਕੋਰਟ 'ਚ ਨਵੀਂ ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ 'ਚ ਆਰਾਧਿਆ ਨੇ ਕਈ ਵੈੱਬਸਾਈਟਾਂ ਤੋਂ ਆਪਣੀ ਸਿਹਤ ਬਾਰੇ ਫਰਜ਼ੀ ਅਤੇ ਗੁੰਮਰਾਹਕੁੰਨ ਜਾਣਕਾਰੀ ਹਟਾਉਣ ਦੀ ਅਪੀਲ ਕੀਤੀ ਹੈ। ਇਸ ਮਾਮਲੇ 'ਚ ਦਿੱਲੀ ਹਾਈ ਕੋਰਟ ਨੇ ਪਹਿਲਾਂ ਸਰਚ ਇੰਜਣ ਗੂਗਲ, ਮਨੋਰੰਜਨ ਸੋਸ਼ਲ ਮੀਡੀਆ ਅਕਾਊਂਟ ਬਾਲੀਵੁੱਡ ਟਾਈਮਜ਼ ਅਤੇ ਹੋਰ ਵੈੱਬਸਾਈਟਾਂ ਨੂੰ ਆਰਾਧਿਆ ਨਾਲ ਜੁੜੀ ਅਜਿਹੀ ਸਮੱਗਰੀ ਨੂੰ ਹਟਾਉਣ ਦਾ ਹੁਕਮ ਦਿੱਤਾ ਸੀ। ਪਰ ਫਿਰ ਵੀ ਉਹ ਜਾਅਲੀ ਸਮੱਗਰੀ ਅਜੇ ਵੀ ਕੁਝ ਵੈਬਸਾਈਟਾਂ 'ਤੇ ਮੌਜੂਦ ਹੈ, ਜਿਸ ਤੋਂ ਬਾਅਦ ਉਸ ਨੇ ਨਵੀਂ ਪਟੀਸ਼ਨ ਦਾਇਰ ਕੀਤੀ ਹੈ।
ਅਭਿਨੇਤਾ ਅਮਿਤਾਭ ਬੱਚਨ ਦੀ ਪੋਤੀ ਆਰਾਧਿਆ ਦੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਹਾਈਕੋਰਟ ਨੇ ਸੋਮਵਾਰ ਨੂੰ ਗੂਗਲ ਨੂੰ ਨੋਟਿਸ ਜਾਰੀ ਕੀਤਾ ਹੈ।
ਜਾਅਲੀ ਵੀਡੀਓਜ਼ ਹਟਾਉਣ ਦੇ ਦਿੱਤੇ ਸੀ ਨਿਰਦੇਸ਼
20 ਅਪ੍ਰੈਲ 2023 ਨੂੰ ਹਾਈ ਕੋਰਟ ਨੇ ਯੂਟਿਊਬ ਨੂੰ ਆਰਾਧਿਆ ਬੱਚਨ ਦੀ ਸਿਹਤ ਨਾਲ ਸਬੰਧਤ ਫਰਜ਼ੀ ਵੀਡੀਓਜ਼ ਨੂੰ ਤੁਰੰਤ ਹਟਾਉਣ ਦਾ ਨਿਰਦੇਸ਼ ਦਿੱਤਾ ਸੀ। ਆਰਾਧਿਆ ਬੱਚਨ ਨੇ ਪਟੀਸ਼ਨ 'ਚ ਕਿਹਾ ਸੀ ਕਿ ਯੂ-ਟਿਊਬ ਵੀਡੀਓਜ਼ 'ਚ ਉਸ ਨੂੰ ਗੰਭੀਰ ਰੂਪ 'ਚ ਬੀਮਾਰ ਦਿਖਾਇਆ ਗਿਆ ਹੈ। ਆਰਾਧਿਆ ਬੱਚਨ ਨੇ ਆਪਣੀ ਪਿਛਲੀ ਪਟੀਸ਼ਨ 'ਚ ਕਿਹਾ ਸੀ ਕਿ ਕੁਝ ਵੀਡੀਓਜ਼ 'ਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਉਸ ਦੀ ਮੌਤ ਹੋ ਚੁੱਕੀ ਹੈ।
ਅਦਾਲਤ ਨੇ ਕਿਹਾ ਸੀ ਕਿ ਹਰ ਵਿਅਕਤੀ, ਭਾਵੇਂ ਉਹ ਮਸ਼ਹੂਰ ਵਿਅਕਤੀ ਹੋਵੇ ਜਾਂ ਆਮ ਆਦਮੀ, ਨੂੰ ਆਪਣੀ ਇੱਜ਼ਤ ਦਾ ਅਧਿਕਾਰ ਹੈ, ਖਾਸ ਕਰਕੇ ਜਦੋਂ ਇਹ ਉਸ ਦੀ ਸਰੀਰਕ ਅਤੇ ਮਾਨਸਿਕ ਸਿਹਤ ਦੀ ਗੱਲ ਆਉਂਦੀ ਹੈ।
17 ਮਾਰਚ ਨੂੰ ਅਗਲੀ ਸੁਣਵਾਈ
ਜਦੋਂ ਕੁਝ ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਤਾਂ ਆਰਾਧਿਆ ਬੱਚਨ ਨੇ ਦੂਜੀ ਪਟੀਸ਼ਨ ਦਾਇਰ ਕੀਤੀ ਹੈ। ਇਸ ਮਾਮਲੇ 'ਤੇ ਅਗਲੀ ਸੁਣਵਾਈ 17 ਮਾਰਚ ਨੂੰ ਹੋਵੇਗੀ।
- PTC NEWS