Basant Panchami 2024: ਹਿੰਦੂ ਕੈਲੰਡਰ ਦੇ ਮੁਤਾਬਕ ਬਸੰਤ ਪੰਚਮੀ ਦਾ ਤਿਉਹਾਰ ਹਰ ਸਾਲ ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਪੰਚਮੀ ਤਿਥੀ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਗਿਆਨ, ਸਿੱਖਿਆ, ਸੰਗੀਤ ਅਤੇ ਕਲਾ ਦੀ ਦੇਵੀ ਮਾਂ ਸਰਸਵਤੀ ਨੂੰ ਸਮਰਪਿਤ ਹੈ। ਦੱਸ ਦਈਏ ਕਿ ਇਸ ਦਿਨ ਦੇਵੀ ਸਰਸਵਤੀ ਦਾ ਜਨਮ ਹੋਇਆ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਬਸੰਤ ਪੰਚਮੀ ਦੇ ਦਿਨ ਮਾਤਾ ਸਰਸਵਤੀ ਸਫੇਦ ਕਮਲ 'ਤੇ ਹੱਥਾਂ 'ਚ ਕਿਤਾਬ, ਵੀਣਾ ਅਤੇ ਮਾਲਾ ਲੈ ਕੇ ਬੈਠੀ ਦਿਖਾਈ ਦਿੰਦੀ ਸੀ, ਇਸ ਲਈ ਇਸ ਦਿਨ ਮਾਂ ਸਰਸਵਤੀ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ।
ਨਾਲ ਹੀ ਬਸੰਤ ਦੀ ਰੁੱਤ ਬਸੰਤ ਪੰਚਮੀ ਤੋਂ ਸ਼ੁਰੂ ਹੁੰਦੀ ਹੈ। ਸ਼ਾਸਤਰਾਂ ਮੁਤਾਬਕ ਬਸੰਤ ਪੰਚਮੀ ਦੇ ਦਿਨ ਮਾਂ ਸਰਸਵਤੀ ਦੀ ਪੂਜਾ ਕਰਨ ਨਾਲ ਮਾਂ ਲਕਸ਼ਮੀ ਅਤੇ ਦੇਵੀ ਕਾਲੀ ਵੀ ਪ੍ਰਸੰਨ ਹੁੰਦੇ ਹਨ। ਤਾਂ ਆਉ ਜਾਂਦੇ ਹਾਂ ਸਾਲ 2024 'ਚ ਸਰਸਵਤੀ ਪੂਜਾ ਦੀ ਤਰੀਕ ਯਾਨੀ ਬਸੰਤ ਪੰਚਮੀ, ਪੂਜਾ ਦਾ ਸਮਾਂ ਅਤੇ ਪੂਰੀ ਪੂਜਾ ਵਿਧੀ
ਬਸੰਤ ਪੰਚਮੀ ਮਿਤੀ 2024 :
ਹਿੰਦੂ ਕੈਲੰਡਰ ਦੇ ਮੁਤਾਬਕ ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਪੰਚਮੀ ਤਿਥੀ 13 ਫਰਵਰੀ ਨੂੰ ਦੁਪਹਿਰ 02:41 ਵਜੇ ਤੋਂ ਸ਼ੁਰੂ ਹੋ ਰਹੀ ਹੈ। ਦਸ ਦਈਏ ਕਿ ਇਹ ਅਗਲੇ ਦਿਨ 14 ਫਰਵਰੀ ਨੂੰ ਦੁਪਹਿਰ 12:09 ਵਜੇ ਸਮਾਪਤ ਹੋਵੇਗਾ। ਉਦੈ ਤਿਥੀ 14 ਜਨਵਰੀ ਨੂੰ ਪੈ ਰਹੀ ਹੈ, ਇਸ ਲਈ ਇਸ ਸਾਲ ਵਸੰਤ ਪੰਚਮੀ ਦਾ ਤਿਉਹਾਰ 14 ਫਰਵਰੀ ਨੂੰ ਮਨਾਇਆ ਜਾਵੇਗਾ।
ਬਸੰਤ ਪੰਚਮੀ 2024 ਲਈ ਪੂਜਾ ਦਾ ਸ਼ੁਭ ਸਮਾਂ :
14 ਫਰਵਰੀ ਨੂੰ ਬਸੰਤ ਪੰਚਮੀ ਵਾਲੇ ਦਿਨ ਪੂਜਾ ਦਾ ਸ਼ੁਭ ਸਮਾਂ ਸਵੇਰੇ 7.01 ਵਜੇ ਤੋਂ ਦੁਪਹਿਰ 12.35 ਵਜੇ ਤੱਕ ਹੋਵੇਗਾ। ਅਜਿਹੀ ਸਥਿਤੀ 'ਚ ਤੁਹਾਡੇ ਕੋਲ ਇਸ ਦਿਨ ਪੂਜਾ ਲਈ ਲਗਭਗ 5 ਘੰਟੇ 35 ਮਿੰਟ ਦਾ ਸਮਾਂ ਹੈ।
ਬਸੰਤ ਪੰਚਮੀ ਦੀ ਪੂਜਾ ਵਿਧੀ
- ਬਸੰਤ ਪੰਚਮੀ ਵਾਲੇ ਦਿਨ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਪੀਲੇ ਜਾਂ ਚਿੱਟੇ ਰੰਗ ਦੇ ਕੱਪੜੇ ਪਹਿਨੋ। ਇਸ ਤੋਂ ਬਾਅਦ ਸਰਸਵਤੀ ਦੀ ਪੂਜਾ ਕਰਨ ਦਾ ਪ੍ਰਣ ਲਓ।
- ਫਿਰ ਪੂਜਾ ਸਥਾਨ 'ਤੇ ਮਾਂ ਸਰਸਵਤੀ ਦੀ ਮੂਰਤੀ ਜਾਂ ਤਸਵੀਰ ਸਥਾਪਿਤ ਕਰੋ। ਮਾਂ ਸਰਸਵਤੀ ਨੂੰ ਗੰਗਾ ਜਲ ਨਾਲ ਇਸ਼ਨਾਨ ਕਰੋ। ਫਿਰ ਉਨ੍ਹਾਂ ਨੂੰ ਪੀਲੇ ਕੱਪੜੇ ਪਹਿਨਾਓ।
- ਇਸ ਤੋਂ ਬਾਅਦ ਪੀਲੇ ਫੁੱਲ, ਅਕਸ਼ਤ, ਸਫੈਦ ਚੰਦਨ ਜਾਂ ਪੀਲੇ ਰੰਗ ਦੀ ਰੋਲੀ, ਪੀਲਾ ਗੁਲਾਲ, ਧੂਪ, ਦੀਵਾ, ਸੁਗੰਧੀ ਆਦਿ ਚੜ੍ਹਾਓ।
- ਇਸ ਦਿਨ ਦੇਵੀ ਸਰਸਵਤੀ ਨੂੰ ਮੈਰੀਗੋਲਡ ਫੁੱਲਾਂ ਦੀ ਮਾਲਾ ਚੜ੍ਹਾਓ। ਪੀਲੇ ਰੰਗ ਦੀਆਂ ਮਠਿਆਈਆਂ ਵੀ ਚੜ੍ਹਾਓ।
- ਇਸ ਤੋਂ ਬਾਅਦ ਸਰਸਵਤੀ ਵੰਦਨਾ ਅਤੇ ਮੰਤਰ ਨਾਲ ਦੇਵੀ ਸਰਸਵਤੀ ਦੀ ਪੂਜਾ ਕਰੋ।
- ਤੁਸੀਂ ਚਾਹੋ ਤਾਂ ਪੂਜਾ ਦੌਰਾਨ ਸਰਸਵਤੀ ਕਵਚ ਦਾ ਪਾਠ ਵੀ ਕਰ ਸਕਦੇ ਹੋ।
- ਅੰਤ 'ਚ, ਇੱਕ ਹਵਨ ਕੁੰਡ ਬਣਾਓ, ਹਵਨ ਸਮੱਗਰੀ ਤਿਆਰ ਕਰੋ ਅਤੇ ਮੰਤਰ 'ਓਮ ਸ਼੍ਰੀ ਸਰਸਵਤਯੈ ਨਮ: ਸ੍ਵਾਹਾ' ਦੀ ਮਾਲਾ ਦਾ ਜਾਪ ਕਰਕੇ ਹਵਨ ਕਰੋ।
- ਫਿਰ ਅੰਤ 'ਚ ਖੜੇ ਹੋਵੋ ਅਤੇ ਮਾਂ ਸਰਸਵਤੀ ਦੀ ਆਰਤੀ ਕਰੋ।
ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ Valentine Day ਘਰ ’ਚ ਮਨਾਉਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਕੰਮ ਆਉਣਗੇ ਇਹ Ideas
-